(ਸਮਾਜ ਵੀਕਲੀ)
ਕਦੇ ਜਾਨ ਜਾਨ ਸਾਨੂੰ ਕਹਿੰਦਿਆ ਨੂੰ
ਤੂੰ ਥੱਕਦੀ ਨਹੀਂ ਸੀ
ਕਦੇ ਵੇਖ ਕੇ ਸਾਡਾ ਮੁਖੜਾ
ਕਹਿੰਦੀ ਅੱਕ ਦੀ ਨਹੀਂ ਸੀ
ਹੁਣ ਰੁੱਤਾਂ ਵਾਂਗੂੰ ਬਦਲ ਗਈ
ਤੇਰਾ ਮੁੱਕ ਗਿਆ ਪਿਆਰ ਕੁੜੇ
ਹੁਣ ਨਿੱਤ ਨਵੇਂ ਯਾਰਾਂ ਨਾਲ ਘੁੰਮ ਦੀ ਏ
ਕਿੰਝ ਕਰਾਂ ਤੇਰਾ ਇਤਬਾਰ ਕੁੜੇ
ਤੇਰਾ ਨਾਂ ਅੱਜ ਵੀ ਦਿਲ ਤੇ ਖੁਣਿਆ ਏ
ਤੂੰ ਨਿੱਤ ਨਵਾਂ ਬਹਾਨਾ ਬੁਣਿਆ ਏ
ਨਿੱਤ ਨਵੇਂ ਯਾਰਾਂ ਨਾਲ ਘੁੰਮ ਦੀ ਏ
ਅੱਜ ਕੱਲ੍ਹ ਮੈਂ ਸੁਣਿਆ ਏ
ਦੱਸ ਤੇਰੇ ਲਈ ਚਾਹਲਾਂ ਵਾਲੇ
ਸਮਰਾਜ ਨੇ ਕੀ ਨਹੀਂ ਕੀਤਾ
ਜਾਨ ਤੇਰੇ ਲੇਖੇ ਲਾਈ
ਤੇ ਤੈਨੂੰ ਆਪਣਾ ਦਿਲ ਵੀ ਦਿੱਤਾ
ਹੁਣ ਮੁੱਕ ਗਿਆ ਰੋ ਰੋ ਕੇ ਨੀਰ
ਤੇ ਅੱਖੋ ਡੁੱਲਣ ਲੱਗਿਆ ਖੂਨ
ਸਾਡੇ ਅੱਜ ਵੀ ਅੱਖੋ ਖਿੱਚ ਲੈਂਦਾ ਹੰਝੂ
ਤੇਰੇ ਪਿਆਰ ਦਾ ਜੁਨੂਨ
ਕਦੇ ਲੱਗਦੀ ਸੀ ਮਖਿਆਲ ਕੁੜੇ
ਜਦ ਖੜ ਦੀ ਸੀ ਸਾਡੇ ਨਾਲ ਕੁੜੇ
ਹੁਣ ਛੱਡ ਤੁਰ ਗਈ ਏ ਸਾਨੂੰ ਤਾਂ
ਲੱਗਦਾ ਆ ਗਿਆ ਸਾਡਾ ਕਾਲ ਕੁੜੇ
ਸਮਰਾਜ ਚਾਹਲਾਂ ਵਾਲਾ
+447596647921
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly