ਹੈਪੀ ਸੀਡਰ ਨਾਲ ਬੀਜੀ ਕਣਕ ਦਾ ਖੇਤੀਬਾੜੀ ਵਿਭਾਗ ਵਲੋਂ ਨਿਰੀਖਣ ਕੀਤਾ ਗਿਆ।

(ਸਮਾਜ ਵੀਕਲੀ)”: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵਲੋਂ ਨੇੜਲੇ ਪਿੰਡ ਜਟਾਣਾ ਵਿਖੇ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ,ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਜਸਵਿੰਦਰ ਪਾਲ ਸਿੰਘ ਖੇਤੀਬਾੜੀ ਅਫ਼ਸਰ,ਖੰਨਾ ਦੀ ਅਗਵਾਈ ਹੇਠ ਹੈਪੀ ਸੀਡਰ ਨਾਲ ਕੀਤੀ ਗਈ ਕਣਕ ਦੀ ਬਿਜਾਈ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਪਿੰਡ ਜਟਾਣਾ ਵਿਖੇ ਅਗਾਂਹਵਧੂ ਕਿਸਾਨ ਪਰਮਿੰਦਰ ਸਿੰਘ ਵੱਲੋਂ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਗਈ ਹੈ। ਕਿਸਾਨ ਵੀਰ ਇਸ ਢੰਗ ਨਾਲ਼ ਕਣਕ ਦੀ ਬਿਜਾਈ ਤੋਂ ਖੁਸ਼ ਹਨ। ਬਿਜਾਈ ਦਾ ਇਹ ਤਰੀਕਾ ਵਰਤ ਕਿ ਉਹਨਾਂ ਆਪਣੇ ਖੇਤੀ ਖ਼ਰਚੇ ਘਟਾਏ ਹਨ।ਝੋਨੇ ਦੀ ਰਹਿੰਦ ਖੂੰਹਦ ਵਿੱਚ ਖੁਰਾਕੀ ਤੱਤ ਹੁੰਦੇ ਹਨ ਜੋ ਕਿ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ। ਉਹਨਾਂ ਕਿਹਾ ਕਿ ਇਸ ਤਕਨੀਕ ਨਾਲ ਵਾਤਾਵਰਣ ਪ੍ਰੋਦੂਸ਼ਿਤ ਹੋਣ ਤੋਂ ਵੀ ਬੱਚਦਾ ਹੈ।

ਉਹਨਾਂ ਜਿੱਥੇ ਪਰਮਿੰਦਰ ਸਿੰਘ ਦੀ ਹੈਪੀ ਸੀਡਰ ਨੂੰ ਅਪਣਾਉਣ ਲਈ ਸ਼ਿਲਾਘਾ ਕੀਤੀ ਉਥੇ ਹੀ ਇਲਾਕੇ ਦੇ ਬਾਕੀ ਕਿਸਾਨ ਵੀਰਾਂ ਨੂੰ ਇਸ ਮਸ਼ੀਨ ਨੂੰ ਆਉਣ ਵਾਲੇ ਸਮੇਂ ਵਿਚ ਅਪਣਾਉਂਣ ਦੀ ਪੁਰਜ਼ੋਰ ਅਪੀਲ ਵੀ ਕੀਤੀ। ਉਹਨਾਂ ਕਿਸਾਨ ਵੀਰਾਂ ਨੂੰ ਹਲਕੀਆਂ ਅਤੇ ਦਰਮਿਆਨੀਆਂ ਜ਼ਮੀਨਾਂ ਵਿੱਚ ਮੈਗਨੀਜ਼ ਦੀ ਘਾਟ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਸਾਨਾਂ ਨੂੰ ਇਕ ਕਿਲੋ ਮੈਗਨੀਜ਼ ਸਲਫੇਟ 200 ਲੀਟਰ ਪਾਣੀ ਵਿੱਚ ਕਣਕ ਨੂੰ ਪਹਿਲੇ ਪਾਣੀ ਤੋਂ ਦੋ ਦਿਨ ਪਹਿਲਾਂ ਝਿੜਕਾਂ ਕਰਨ ਦੀ ਸਲਾਹ ਵੀ ਦਿੱਤੀ।ਇਸ ਮੌਕੇ ਹਰਵਿੰਦਰ ਸਿੰਘ ਅਤੇ ਦਲਜੀਤ ਸਿੰਘ ਹਾਜ਼ਿਰ ਸਨ।

Sandeep Singh, A.D.O
M.Sc Agronomy (P.A.U)
PGDEM (MANAGE, HYDERABAD)
75080-18317

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਔਰਤ ਹਾਂ ਪਰ ਕਮਜ਼ੋਰ ਨਹੀਂ
Next articleगजल