ਚੰਦ੍ਰਯਾਨ 3 ਸਫ਼ਲ ਮਿਸ਼ਨ 

ਨਿਰਮਲ ਸਿੰਘ ਨਿੰਮਾ
(ਸਮਾਜ ਵੀਕਲੀ)-ਬ੍ਰਹਮੰਡ ਇਨਸਾਨ ਲਈ ਹਮੇਸ਼ਾ ਰਹੱਸਮਈ ਰਿਹਾ ਹੈ… ਸਮੇਂ ਸਮੇਂ ਤੇ ਮਨੁੱਖ ਨੇ ਵਿਗਿਆਨ ਦੇ ਸਹਾਰੇ ਇਸ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ..ਕਈ ਵਾਰ ਨਾਕਾਮੀ ਹੱਥ ਵੀ ਲੱਗੀ,ਪਰ ਮਨੁੱਖ ਆਪਣੀ ਬੁੱਧੀਮਤਾ ਦੇ ਸਹਾਰੇ ਕਾਮਯਾਬੀ ਪਾਉਣ ਵਿੱਚ ਸਫ਼ਲ ਰਿਹਾ ਹੈ… ਚੰਦ੍ਰਯਾਨ 3 ਦੀ ਸਫ਼ਲ ਉਡਾਣ ਤੇ ਚੰਦਰਮਾ ਤੇ ਠਹਿਰਾਵ ਸਾਡੇ ਭਾਰਤ ਦੇ ਸਾਇੰਸਦਾਨਾਂ ਦੀ ਕਾਬਲੀਅਤ ਨੂੰ ਦੁਨੀਆਂ ਮੂਹਰੇ ਉਜਾਗਰ ਕਰਦਾ ਹੈ…ਇਸ ਮਿਸ਼ਨ ਤੇ ਦੁਨੀਆਂ ਭਰ ਦੀ ਨਜ਼ਰ ਸੀ ਤੇ ਭਾਰਤ ਦੇ ਵਿਗਿਆਨੀਆਂ ਨੇ ਇਸ ਮਿਸ਼ਨ ਕਾਮਯਾਬ ਕਰ ਦਿਖਾਇਆ ਹੈ… ਚੋਂ ਤਰਫ਼ਾਂ ਤੋਂ ਵਧਾਈਆਂ ਹੀ ਵਧਾਈਆਂ ਮਿਲ਼ ਰਹੀਆਂ ਹਨ ਤੇ ਵਧਾਈਆਂ ਮਿਲ਼ਣ ਵੀ ਕਿਉਂ ਨਾ? ਚੰਦ੍ਰਯਾਨ 3 ਦੀ ਸਫਲਤਾ ਲਈ ਸਾਡੇ ਸਾਇੰਸਦਾਨਾਂ ਦੇ ਨਾਲ ਨਾਲ ਭਾਰਤ ਦੇਸ਼ ਦੇ ਸਮੂਹ ਨਾਗਰਿਕ ਵਧਾਈਆਂ ਲੈਣ ਦੇ ਹੱਕਦਾਰ ਹਨ, ਦੁਨੀਆਂ ਉਸ ਸਮੇਂ ਹੱਕੀ ਬੱਕੀ ਵੀ ਜ਼ਰੂਰ ਹੋਈ ਹੋਵੇਗੀ ਕਿ ਭਾਰਤ ਨੇ ਸਿਰਫ਼ ਆਪਣੇ ਬਲਬੂਤੇ ਤੇ ਅਜਿਹਾ ਕਿਵੇਂ ਕਰ ਦਿਖਾਇਆ… ਅੱਜ ਭਾਰਤ ਦੇਸ਼ ਦੇ ਵਾਸੀ ਸਮੁੱਚੇ ਵਿਸ਼ਵ ਭਰ ਵਿੱਚ ਛਾਤੀ ਠੋਕ ਕੇ ਕਹਿ ਸਕਦੇ ਹੈ ਕਿ ਸਾਨੂੰ ਇਸਰੋ ਤੇ ਮਾਣ ਹੈ।
ਲੇਖਕ – ਨਿਰਮਲ ਸਿੰਘ ਨਿੰਮਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਇਕੱਲਤਾ ਬੀਮਾਰੀਆਂ ਦੀ ਜਨਨੀ ਹੈ     
Next articleਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ ਲੋਕ ਅਰਪਣ 27 ਅਗਸਤ ਨੂੰ