ਚੰਡੀਗੜ੍ਹ (ਸਮਾਜ ਵੀਕਲੀ): ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ 24 ਦਸੰਬ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਸ਼ੁਰੂ ਹੋ ਗਈ। ਇਸ ਦੌਰਾਨ ਸਵੇਰੇ 11 ਵਜੇ ਤੱਕ ਸਾਹਮਣੇ ਆਏ ਨਤੀਜਿਆਂ ਅਨੁਸਾਰ ਭਾਜਪਾ ਪਾਰਟੀ ਦੇ ਮੌਜੂਦਾ ਮੇਅਰ ਰਵੀਕਾਂਤ ਸ਼ਰਮਾ ਆਪਣੀ ਸੀਟ ਹਾਰ ਗਏ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਹਰਾਇਆ। ਇਸੇ ਤਰ੍ਹਾਂ ਸੀਨੀਅਰ ਭਾਜਪਾ ਆਗੂ ਦੇਵੇਸ਼ ਮੋਦਗਿੱਲ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਸਵੇਰੇ 11.50 ਵਜੇ ਤੱਕ ਆਮ ਆਦਮੀ ਪਾਰਟੀ 13 ਸੀਟਾਂ ’ਤੇ, ਭਾਜਪਾ 10 ਸੀਟਾਂ ’ਤੇ, ਕਾਂਗਰਸ ਪੰਜ ਸੀਟਾਂ ’ਤੇ ਅਤੇ ਸ਼੍ਰੋਮਣੀ ਅਕਾਲੀ ਦਲ ਇਕ ਸੀਟ ਜਿੱਤ ਚੁੱਕੀ ਸੀ। ਇਸ ਤੋਂ ਇਲਾਵਾ ‘ਆਪ’ ਦੋ ਸੀਟਾਂ ’ਤੇ, ਭਾਜਪਾ ਇਕ ਸੀਟ ’ਤੇ ਅਤੇ ਕਾਂਗਰਸ ਪਾਰਟੀ ਵੀ ਇਕ ਸੀਟ ’ਤੇ ਅੱਗੇ ਚੱਲ ਰਹੀ ਸੀ।
ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 17 ਤੋਂ ਭਾਜਪਾ ਦੇ ਮੌਜੂਦਾ ਮੇਅਰ ਰਵੀਕਾਂਤ ਸ਼ਰਮਾ ਨੂੰ ‘ਆਪ’ ਦੇ ਦਮਨਪ੍ਰੀਤ ਸਿੰਘ ਨੇ ਹਰਾਇਆ। ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਤੋਂ ਹਾਰ ਮਿਲੀ। ਉੱਧਰ, ਸਾਬਕਾ ਮੇਅਰ ਤੇ ਸੀਨੀਅਰ ਭਾਜਪਾ ਆਗੂ ਦੇਵੇਸ਼ ਮੋਦਗਿੱਲ ਵੀ ਆਪਣੀ ਸੀਟ ਹਾਰ ਗਏ ਹਨ। ਵਾਰਡ ਨੰਬਰ-23 ਤੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਨੇ 939 ਵੋਟਾਂ ਨਾਲ ਉਨ੍ਹਾਂ ਨੂੰ ਹਰਾਇਆ। ਇਸ ਤੋਂ ਇਲਾਵਾ ਵਾਰਡ ਨੰਬਰ-1 ਤੋਂ ‘ਆਪ’ ਦੀ ਜਸਵਿੰਦਰ ਕੌਰ 1009 ਵੋਟਾਂ, ਵਾਰਡ-2 ਤੋਂ ਭਾਜਪਾ ਦੇ ਮਹੇਸ਼ਇੰਦਰ ਸਿੱਧੂ 11, ਵਾਰਡ ਨੰਬਰ-3 ਤੋਂ ਭਾਜਪ ਦੇ ਦਲੀਪ ਸ਼ਰਮਾ 90, ਵਾਰਡ ਨੰਬਰ-5 ਤੋਂ ਕਾਂਗਰਸ ਦੀ ਦਰਸ਼ਨਾ 2737, ਵਾਰਡ ਨੰਬਰ 9 ਤੋਂ ਭਾਜਪਾ ਦੀ ਬਿਮਲਾ ਦੂਬੇ 1795, ਵਾਰਡ ਨੰਬਰ 13 ਤੋਂ ਕਾਂਗਰਸ ਦੇ ਸਚਿਨ ਗਾਲਿਵ 285, ਵਾਰਡ ਨੰਬਰ-14 ਤੋਂ ਭਾਜਪਾ ਦੇ ਕੁਲਜੀਤ ਸਿੰਘ ਸੰਧੂ 255, ਵਾਰਡ ਨੰਬਰ ਨੰਬਰ-17 ਤੋਂ ‘ਆਪ’ ਦੇ ਦਮਨਪ੍ਰੀਤ ਸਿੰਘ 828, ਵਾਰਡ ਨੰਬਰ 18 ਤੋਂ ‘ਆਪ’ ਦੇ ਤਰੁਣਾ ਮਹਿਤਾ 1423, ਵਾਰਡ ਨੰਬਰ 21 ਤੋਂ ‘ਆਪ’ ਦੇ ਜਸਬੀਰ ਸਿੰਘ 939, ਵਾਰਡ ਨੰਬਰ 22 ਤੋਂ ‘ਆਪ’ ਦੀ ਅੰਜੂ ਕਤਿਆਲ 180, ਵਾਰਡ ਨੰਬਰ 25 ਤੋਂ ‘ਆਪ’ ਦੇ ਯੋਗੇਸ਼ ਢੀਂਗਰਾ 315, ਵਾਰਡ ਨੰਬਰ-26 ਤੋਂ ‘ਆਪ’ ਦੇ ਕੁਲਦੀਪ ਕੁਮਾਰ 1440, ਵਾਰਡ ਨੰਬਰ 29 ਤੋਂ ‘ਆਪ’ ਦੇ ਮਨੌਰ 2738, ਵਾਰਡ ਨੰਬਰ 30 ਤੋਂ ਅਕਾਲੀ ਦਲ ਦੇ ਹਰਦੀਪ ਸਿੰਘ 2145, ਵਾਰਡ ਨੰਬਰ-33 ਤੋਂ ਭਾਜਪਾ ਦੇ ਕੰਵਰਜੀਤ ਸਿੰਘ 742, ਵਾਰਡ ਨੰਬਰ 34 ਤੋਂ ਗੁਰਪ੍ਰੀਤ ਸਿੰਘ ਗਾਬੀ ਨੌਂ ਵੋਟਾਂ ਤੋਂ ਜੇਤੂ ਰਹੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly