ਮੌਕਾ

ਮਨਪ੍ਰੀਤ ਕੌਰ ਚਹਿਲ

(ਸਮਾਜ ਵੀਕਲੀ)

ਦਿੱਲੀ ਦੇ ਵਿੱਚ ਇੱਕਠੇ ਹੋ ਕੇ ਦੇ ਦਿਉ ਹੋਕਾ ,
ਹੁਣ ਨੀ ਸਰਕਾਰੇ ਤੈਨੂੰ ਦੇਣ ਦੇਵਾਂਗੇ ਧੋਖਾ ,
ਸੋਚੀ ਨਾ ਕਿ ਚੁੱਪ ਬੈਠੇ ਨੇ ਫਿਰ ਦਰਦ ਦੇਵਾਂਗੇ ਔਖਾਂ ,
ਫਿਰ ਪਛਤਾਂਵੇਗੀ ਦਿੱਲੀਏ ਜੇ ਮਿਲ ਗਿਆ ਕਿਸਾਨਾ ਨੂੰ ਮੌਕਾ ।

ਸਬਰ ਦਾ ਬੰਨ੍ਹ ਟੁੱਟਦਾ ਜਾਵੇਂ ਭੱਜਲਾ ਆਪਣੀ ਜਾਨ ਬਚਾਕੇ ,
ਸੋਚੀ ਨਾ ਕਿ ਮੁੜ ਜਾਣ ਗਏ ਬੈਠੇ ਨੇ ਜੱਟ ਧਰਨਾ ਲਾ ਕੇ ,
ਤੈਨੂੰ ਕੁੱਟ ਦੇਣਗੇ ਜਿਵੇਂ ਕੁੱਟਦੇ ਆ ਜੱਟ ਟੋਕਾ ,
ਫਿਰ ਪਛਤਾਂਵੇਗੀ ਦਿੱਲੀਏ ਜੇ ਮਿਲ ਗਿਆ ਕਿਸਾਨਾ ਨੂੰ ਮੌਕਾ ।

ਨਾ ਗਰਮੀ ਨਾ ਸਰਦੀ ਮੰਨਦੇ ਪੱਕੇ ਨੇ ਸਰੀਰ ਵਾਲੇ ,
ਸਖ਼ਤ ਮਿਹਨਤਾ ਕਰਕੇ ਦੁੱਧ ਮੱਖਣਾਂ ਨਾਲ ਪਾਲੇ ,
ਹਿੰਦੂ – ਸਿੱਖ ਇੱਕ ਹੋ ਕੇ ਰਲ ਕੇ ਦਿੰਦੇ ਆ ਹੋਕਾ ,
ਫਿਰ ਪਛਤਾਂਵੇਗੀ ਦਿੱਲੀਏ ਜੇ ਮਿਲ ਗਿਆ ਕਿਸਾਨਾ ਨੂੰ ਮੌਕਾ ।

ਵਿੱਚ ਮੈਦਾਨੇ ਲੜਦੇ ਸਿੰਘ ਦਿੱਲੀਏ ਦੇਖੇ ਨੀ ,
ਹਾਰ ਜਾਂਵਾਗੇ ਹੁਣ ਕੱਢ ਦੇ ਭੁਲੇਖੇ ਨੀ ,
ਦੇਖੀ ਕਿੰਝ ਮਾਰਦੇ ਅਸੀ ਹੁਣ ਚੌਕਾ ,
ਫਿਰ ਪਛਤਾਂਵੇਗੀ ਦਿੱਲੀਏ ਜੇ ਮਿਲ ਗਿਆ ਕਿਸਾਨਾ ਨੂੰ ਮੌਕਾ ।

ਗੁਰੂਆ ਤੋਂ ਸਿੱਖੀ ਅਸੀ ਫਤਿਹ ਕਰਨੀ ਨੀ ,
ਵਿੱਚ ਮੈਦਾਨੇ ਆਪਣੀ ਜਾਨ ਵਾਰਨੀ ਨੀ ,
ਕੱਢਦੇ ਤੂੰ ਭੁਲੇਖੇ ਅਸੀ ਵਾਪਸ ਜਾਵਾਗੇ ,
ਤੇਰੇ ਤੇ ਵੀ ਰੰਗ ਸਾਡਾ ਚੜੂਗਾ ਝੋਕਾ ,
ਫਿਰ ਪਛਤਾਂਵੇਗੀ ਦਿੱਲੀਏ ਜੇ ਮਿਲ ਗਿਆ ਕਿਸਾਨਾ ਨੂੰ ਮੌਕਾ ।

ਮਨਪ੍ਰੀਤ ਕੌਰ ਚਹਿਲ
8437752216

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਰਿਆਦ
Next articleਇੱਕ ਵੀ ਅਧਿਆਪਕ ਤਨਖਾਹ ਕਮਿਸ਼ਨ ਸਬੰਧੀ ਆਪਸ਼ਨ ਫਾਰਮ ਨਹੀਂ ਭਰੇਗਾ