HOME ਗਿਲੇ ਸ਼ਿਕਵੇ

ਗਿਲੇ ਸ਼ਿਕਵੇ

6
ਸੁਰਜੀਤ ਸਿੰਘ ਫਲੋਰਾ
 (ਸਮਾਜ ਵੀਕਲੀ) 
ਸੁਰਜੀਤ ਸਿੰਘ ਫਲੋਰਾ
ਹਰਦਿਨ ਹਰ ਹਰਪਲ ਅੰਦਰੋਂ ਅੰਦਰੀਂ ਰੋਂਦੇ ਹਾਂ,
ਪਰ ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ।
ਜਿਉ ਬਦਲਿਆ ਵਕਤ, ਵਸ ਰਿਸ਼ਤੇ ਹੀ ਬਦਲ ਗਏ,
ਢਲਿਆ ਜੋ ਸੂਰਜ ਤਾਂ ਤੁਹਾਡੇ ਤੇਵਰ ਹੀ ਬਦਲ ਗਏ।
ਕੁਝ ਧੋਖੇ ਕਰਕੇ ਛੱਡ ਗਏ ਕੁਝ ਮਿੱਠੇ ਬਣ – ਬਣ ਠੱਗ ਗਏ,
ਉਹ ਖੇਡਾਂ ਖੇਡਦੇ -ਖੇਡਦੇ ਸਾਡੀ ਜ਼ਿੰਦਗੀ ਨਾਲ ਖੇਡ ਗਏ।
ਜਿੰਦਗੀ ਦੀ ਕਿਤਾਬ ਜੇ ਅੰਦਰੋਂ ਪੜ੍ਹੀ ਤੁਸੀ ਹੁੰਦੀ
ਅੱਖਾਂ ਵਿੱਚੋ ਹੰਜੂ ਨਾ ਆਏ ਹੁੰਦੇ ਤਾਂ ਫਿਰ ਤੁਸੀਂ ਕਹਿੰਦੇ।
ਉਮੀਦ ਕੀਤੀ ਸੀ ਆਪਣੇ ਰਿਸ਼ਤੇ ਤੋਂ ਹਾਸਿਆਂ ਤੇ ਖੁਸੀਆਂ ਦੀ
ਜ਼ਿੰਦਗੀ ਮੌਹਤਾਜ ਬਣ ਰਹਿ ਗਈ ਤੇਰੀ ਦਹਿਲੀਜ਼ ਤਮਾਸ਼ਿਆਂ ਦੀ।
ਸਾਨੂੰ ਹਰ ਉਸ ਸ਼ਖਸ ਤੋਂ ਹੁਣ ਡਰ ਤੇ ਦਰਦ ਮਿਲਦਾ,
ਜਿਥੋਂ ਕਦੇ ਆਸ ਰੱਖੀ ਸੀ ਜਿੰਦਗੀ ਭਰ ਦੇ ਸਾਥ ਤੇ ਦਿਲਾਸਿਆਂ ਦੀ।
ਹਸਰਤਾਂ ਹੁਣ ਮਿਟ ਗਇਆ ਜ਼ਿੰਦਗੀ ਤੋਂ, ਕੋਹੜ ਜਿਹਾ ਹੋ ਗਿਆ ਸੁੱਖਾਂ ਨੂੰ,
ਜਿ਼ੰਦਗੀ ਦੇ ਸਾਹਾਂ ਦੀ ਮਿਲਦੀ ਨਾ ਹਵਾ ਹੁਣ ਜਿਵੇਂ ਪਤਝੜ ਪੈ ਗਈ ਰੁੱਖਾਂ ਨੂੰ।
ਸਭ ਦੇ ਗਿਲੇ ਸ਼ਿਕਵੇ ਮੁੱਕ ਜਾਣਗੇ ਇਕ ਦਿਨ “ਫਲੋਰਾ”
ਜਦੋਂ ਇਹ ਸਾਹ ਸਦਾ ਲਈ ਰੁੱਕ ਜਾਣਗੇ ਇਕ ਦਿਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਫ਼ਜ਼ੂਲ ਸਮੱਗਰੀ ਤੋਂ ਬਣੇ ਬੈਗਾਂ ਦੀ ਆਮਦਨ ਨਾਲ ਸੇਵਾ ਮੁਕਤ ਅਧਿਆਪਕ ਵੱਲੋਂ ਫੂਡ ਬੈਂਕ ਨੂੰ ਆਰਥਿਕ ਮਦਦ ਦੇਣ ਦਾ ਸ਼ਲਾਘਾਯੋਗ ਉਪਰਾਲਾ
Next articleबांग्लादेश के हालात पर ऑल इंडिया पीपुल्स फ्रंट का वक्तव्य