ਕਿਹਾ ਇਲਾਕੇ ਦੇ ਰਹਿੰਦੇ ਵਿਕਾਸ ਕੰਮਾ ਪਹਿਲਾ ਦੇ ਆਧਾਰ ਕਰਵਾਇਆ ਜਾਵੇਗਾ
ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਪੜ੍ਹੇ ਲਿਖੇ ਸੂਝਵਾਨ ਪਿੰਡ ਜੰਡੀ ਵਿੱਚ ਦੇ ਜੰਮਪਾਲ ਜੋਨ ਸੁੱਧਾਮਾਜਰਾ ਤੋਂ ਕਾਂਗਰਸ ਪਾਰਟੀ ਦੇ ਨਵ ਨਿਯੁਕਤ ਚੇਅਰਮੈਨ ਨਾਨਕ ਸਿੰਘ ਬਾਂਠ ਜੰਡੀ ਨੇ ਆਪਣੇ ਵੋਟਰਾਂ ਤੇ ਸਪੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਪੂਰੀ ਕਾਂਗਰਸ ਪਾਰਟੀ ਹਾਈਕਮਾਂਡ ਅਤੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾਂ ਪ੍ਰਧਾਨ ਕਾਂਗਰਸ ਅਜੇ ਮੰਗੂਪੁਰ ਦਾ ਕੀਤਾ | ਜਿੰਨਾਂ ਨੇ ਉਨ੍ਹਾਂ ਦੀ ਕਾਮਯਾਬੀ ਦੇ ਲਈ ਦਿਨ ਰਾਤ ਇਕ ਕਰਕੇ ਇਸ ਮੁਕਾਮ ਤੱਕ ਪਹੁੰਚਾਇਆ | ਉਨ੍ਹਾਂ ਕਿਹਾ ਜੋ ਇਲਾਕੇ ਵਿੱਚ ਆਧੂਰੇ ਰਹਿੰਦੇ ਵਿਕਾਸ ਕੰਮ ਹਨ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਿਕਾਸ ਦਾ ਨਾਮ ਤੇ ਕਿਸੇ ਨਾਲ ਕੋਈ ਭੇਂਦਭਾਵ ਨਹੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਆਉਣ ਵਾਲੇ 2027 ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਮਾਰਜਨ ਨਾਲ ਜਿੱਤ ਹਾਸਿਲ ਕਰਕੇ ਸਰਕਾਰ ਬਣਾਵੇਗੀ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


