ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਰਾਜਨ ਢਾਬਾ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਐਸ ਐਸ ਐਫ ਦੀ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਦੱਸਿਆ ਕਿ ਉਨ੍ਹਾਂ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਐਕਸੀਡੈਂਟ ਹੋ ਗਿਆ ਹੈ ਤਾਂ ਉਨ੍ਹਾਂ ਨੇ ਮੌਕੇ ‘ਤੇ ਤੁਰੰਤ ਜਾ ਕੇ ਦੇਖਿਆ ਕਿ 2 ਕਾਰਾਂ ਦਾ ਐਕਸੀਡੈਂਟ ਹੋ ਗਿਆ ਹੈ ਉਨ੍ਹਾਂ ਨੇ ਦੱਸਿਆ ਇੱਕ ਹੌਂਡਾ ਸਿਟੀ ਕਾਰ ਜਿਸ ਦਾ ਨੰਬਰ ਪੀ ਬੀ10ਸੀ ਡੀ0597ਜੋ ਕਿ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ ਜਿਸਨੂੰ ਜਸਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਦਸੂਹਾ ਹੁਸ਼ਿਆਰਪੁਰ ਚਲਾ ਰਿਹਾ ਸੀ। ਜਦੋਂ ਇਹ ਕਾਰ ਰਾਜਨ ਢਾਬੇ ਦੇ ਨੇੜੇ ਪਹੁੰਚੀਆ ਤਾਂ ਅਚਾਨਕ ਹੌਂਡਾ ਸਿਟੀ ਕਾਰ ਸੰਤੁਲਨ ਵਿਗੜ ਗਿਆ ਤਾਂ ਇਹ ਕਾਰ ਬੈਕਾਬੂ ਹੋ ਕਿ ਡਿਵਾਈਡਰ ਤੇ ਚੜ੍ਹ ਕੇ ਰੋਡ ਦੇ ਦੂਸਰੇ ਪਾਸੇ ਚਲੀ ਗਈ ਅਤੇ ਰੋਪੜ੍ਹ ਤੋਂ ਬਲਾਚੌਰ ਸਾਈਡ ਜਾ ਰਹੀ ਸਵਿਫਟ ਬੈਲੀਨੋ ਕਾਰ ਜਿਸ ਦਾ ਨੰਬਰ ਪੀ ਬੀ27 ਐਲ 6592 ਜਿਸਨੂੰ ਰਜ਼ਾਕ ਅਲੀ ਖਾਨ ਪੁੱਤਰ ਕੁਲਦੀਪ ਖਾਨ , ਵਾਸੀ ਪੰਨੂ, ਮੋਹਾਲੀ ਚਲਾ ਰਿਹਾ ਸੀ ਜਦੋਂ ਇਹ ਉਪਰੋਕਤ ਸਥਾਨ ਤੇ ਪਹੁੰਚੀਆਂ ਤਾਂ ਇਹਨਾਂ ਦੋਨੇਂ ਕਾਰਾਂ ਦੀ ਟੱਕਰ ਹੋ ਗਈ। ਜਿਸ ਨਾਲ ਦੋਨਾਂ ਕਾਰਾਂ ਵਿੱਚ ਸਵਾਰ 4 ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਨੂੰ ਵੱਖ ਵੱਖ ਐਬੁਲੈਂਸਾ ਰਾਹੀ ਇਲਾਜ਼ ਲਈ ਹਸਤਪਾਲ ਵਿਖੇ ਪਹੁੰਚਾਇਆ ।ਐਸ ਐਸ ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਮੰਗਵਾ ਕੇ ਕਾਰਾਂ ਨੂੰ ਸਾਇਡ ਤੇ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਅਤੇ ਐਸ ਐਸ ਐਫ ਦੀ ਟੀਮ ਵਲੋਂ ਇਸ ਹਾਦਸੇ ਸਬੰਧੀ ਥਾਣਾ ਸਿਟੀ ਬਲਾਚੌਰ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


