ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਪਿਛਲੇ ਦਿਨੀ ਨੇੜਲੇ ਪਿੰਡ ਸਾਦੀਹਰੀ ਵਿਖੇ ਅੱਗ ਲੱਗਣ ਕਾਰਣ ਬੁਰੀ ਤਰ੍ਹਾਂ ਨੁਕਸਾਨੇ ਮਜਦੂਰ ਪਰਿਵਾਰ ਦੇ ਘਰ ਦਰਦ ਵੰਡਾਉਣ ਲਈ ਅੱਜ ਉਚੇਚੇ ਤੌਰ ਤੇ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਜਗਦੇਵ ਸਿੰਘ ਗਾਗਾ ਨੇ ਜਾ ਕੇ ਹਰ ਤਰ੍ਹਾਂ ਦੀ ਸਰਕਾਰੀ ਮੱਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਨੰਬਰਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਨੈਬ ਖਾਂ ਪੁੱਤਰ ਨਾਜਰ ਖਾਂ ਅਤੇ ਖੁਸ਼ੀ ਖਾਂ ਪੁੱਤਰ ਨਾਜਰ ਖਾਂ ਦੋਵੇਂ ਭਰਾ ਇੱਕ ਮਕਾਨ ਵਿੱਚ ਰਹਿੰਦੇ ਹਨ। ਪਿਛਲੇ ਦਿਨੀ ਇੰਨਾਂ ਦੇ ਘਰ ਅੱਗ ਲੱਗ ਗਈ। ਜਿਸ ਵਿੱਚ ਘਰ ਦਾ ਸਾਮਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਉਹਨਾਂ ਦੱਸਿਆ ਕਿ ਇਸ ਅੱਗ ਵਿੱਚ ਕਣਕ, ਕੂਲਰ, ਪੱਖੇ, ਗਹਿਣੇ, ਕੱਪੜੇ ਆਦਿ ਸਾਰਾ ਲੋੜੀਂਦਾ ਸਾਮਾਨ ਸੜ ਗਿਆ ਹੈ। ਪਿੰਡ ਵਾਸੀ ਇਸ ਪਰਿਵਾਰ ਦੀ ਹਮਦਰਦੀ ਦੇ ਤੌਰ ਤੇ ਆਰਥਿਕ ਮੱਦਦ ਕਰ ਰਹੇ ਹਨ। ਇਹ ਐਸ ਸੀ ਪਰਿਵਾਰ ਦੇ ਇੱਕ ਲੜਕੇ ਦੀਆਂ ਕਿਡਨੀਆ ਦਾ ਇਲਾਜ਼ ਚੱਲ ਰਿਹਾ ਹੈ। ਜਿਸ ਕਰਕੇ ਪਰਿਵਾਰ ਪਹਿਲਾਂ ਹੀ ਪੀੜਤ ਹੈ।
ਇਸ ਮੌਕੇ ਪਹੁੰਚੇ ਚੇਅਰਮੈਨ ਜਗਦੇਵ ਸਿੰਘ ਗਾਗਾ ਨੇ ਦੱਸਿਆ ਕਿ ਉਹ ਇਸ ਦੁੱਖ ਦੀ ਘੜੀ ਨਿੱਜੀ ਤੌਰ ਤੇ ਪਰਿਵਾਰ ਦੇ ਨਾਲ ਖੜੇ ਹਨ।ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਜੀ ਰਹਿਨੁਮਾਈ ਵਿੱਚ ਉਨ੍ਹਾਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਜੀ ਨਾਲ ਮੁਲਾਕਾਤ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ। ਪੰਜਾਬ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਗਰੀਬ ਵਰਗਾ ਦਾ ਵਿਸੇਸ ਖਿਆਲ ਰੱਖ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਹਰ ਪੀੜਤ ਦਾ ਸਾਥ ਦਿੱਤਾ ਜਾਵੇ। ਉਹਨਾਂ ਦੱਸਿਆ ਕਿ ਪਰਿਵਾਰ ਨੂੰ ਡੀ ਸੀ ਸੰਗਰੂਰ ਨੇ ਇੱਕ ਚਿੱਠੀ ਜਾਰੀ ਕਰਕੇ ਐਸ ਡੀ ਐਮ ਦਿੜ੍ਹਬਾ ਮੰਡੀ ਰਾਹੀਂ ਪੜਤਾਲ ਕਰਕੇ ਪੂਰੀ ਮੱਦਦ ਕੀਤੀ ਜਾਵੇਗੀ। ਜੋ ਅੱਜ ਉਹਨਾਂ ਨੇ ਆਪਣੇ ਹੱਥੀਂ ਪਰਿਵਾਰ ਨੂੰ ਸੌਂਪੀ। ਇਸ ਮੌਕੇ ਹਲਕੇ ਦੇ ਯੂਥ ਆਗੂ ਗੁਰਸੇਵਕ ਸਿੰਘ ਰਟੋਲ, ਭੋਲਾ ਸਿੰਘ, ਪੀਲੂ ਸਿੰਘ, ਰਾਜੂ ਸਿੰਘ ਆਦਿ ਹਾਜ਼ਰ ਸਨ।।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly