HOME ਬਦਲਾਅ

ਬਦਲਾਅ

3
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਅੱਜ ਵੀ ਦਿਨੇ ਰਾਤ ਹੈ ਪੂਜਾ ਹੁੰਦੀ ਪੱਥਰਾਂ ਦੀ ,
ਐਪਰ ਧੱਕੇ ਮਾਰੇ ਜਾਂਦੇ ਨੇ ਇਨਸਾਨਾਂ ਨੂੰ ।
ਆਪਣੇ ਵਿੱਦਿਆ ਦੇ ਮੰਦਰਾਂ ਵੱਲ ਕੋਈ ਧਿਆਨ ਨਹੀਂ ,
ਐਪਰ ਸੁਰਗ ਦਾ ਰੂਪ ਬਣਾ ‘ਤਾ ਹੈ ਸ਼ਮਸ਼ਾਨਾਂ ਨੂੰ ।
ਅੱਜ ਕੱਲ੍ਹ ਤਾਂ ਰਿਸ਼ਤੇਦਾਰਾਂ ਨੂੰ ਫੋਨ ਕਰਨ ਦਾ ,
ਜਾਂ ਫ਼ਿਰ ਸੁਣਨ ਦਾ ਟਾਈਮ ਨਈਓਂ ਮਿਲਦਾ ;
ਅਸੀਂ ਤਾਂ ਉਹ ਦਿਨ ਵੇਖੇ ਹਨ ਕਿ ਹਫ਼ਤਾ ਹਫ਼ਤਾ ਵੀ ,
ਰੱਖਿਆ ਜਾਂਦਾ ਸੀ ਘਰ ਆਏ ਹੋਏ ਮਹਿਮਾਨਾਂ ਨੂੰ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਮਾਤ੍ਤਵ ਸੁਰੱਖਿਅਤ ਅਭਿਆਨ ਮਨਾਇਆ ਗਿਆ।
Next articleSILENT THREAT OF PHTHALTES