ਫ਼ਰੀਦਕੋਟ (ਸਮਾਜ ਵੀਕਲੀ) ਅੱਜ ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਫ਼ਰੀਦਕੋਟ ਦੇ ਜ਼ਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆਂ ਕਿ ਕੇਂਦਰ ਸਰਕਾਰ ਨਾਲ ਨੇ ਨਰੇਗਾ ਮਜਦੂਰਾਂ ਨਾਲ 24 ਰੁਪਏ ਸਲਾਨਾ ਵਾਧਾ ਕਰ ਗਰੀਬ ਵਰਗ ਪਰਿਵਾਰਾਂ ਨਾਲ ਕੋਝਾ ਮਜਾਕ ਕੀਤਾ। ਓਨਾਂ ਨੇ ਦੱਸਿਆਂ ਕਈ ਪਿੰਡਾਂ ਵਿਚ ਨਰੇਗਾ ਮਜ਼ਦੂਰਾਂ ਨੂੰ ਪੂਰਾ ਪੈਸਾ ਨਹੀ ਦਿੱਤਾ । ਇਸ ਸਮੇਂ ਦੀ ਫੋਰਥ ਕਲਾਸ ਯੂਨੀਅਨ ਫ਼ਰੀਦਕੋਟ ਦੇ ਜਰਨਲ ਸਕੱਤਰ ਬਲਕਾਰ ਸਿੰਘ ਸਹੋਤਾ , ਪਰਮਜੀਤ ਸਿੰਘ ਸਾਬਕਾ ਐਮ. ਸੀ , ਚਰਨਜੀਤ ਸਿੰਘ ਚੰਮੇਲੀ, ਚਮਕੌਰ ਸਿੰਘ ਚੰਮੇਲੀ, ਮੱਖਣ ਸਿੰਘ ਰਾਜੋਵਾਲਾ ਅਤੇ ਕਰਮਜੀਤ ਸਿੰਘ ਪੱਕਾ ਆਦਿ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj