ਲੈਸਟਰ (ਸਮਾਜ ਵੀਕਲੀ) (ਇੰਗਲੈਂਡ) ਸੁਖਜਿੰਦਰ ਸਿੰਘ ਢੱਡੇ:-ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਨੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਨਿਰਾਸ਼ ਕੀਤਾ ਹੈ। ਪੰਜਾਬ ਨਾਲ ਸਬੰਧਤ ਕਿਸੇ ਵੀ ਅਹੰਕਾਰਪੂਰਨ ਮੁੱਦੇ ’ਤੇ ਢੰਗ ਦਾ ਐਲਾਨ ਨਾ ਹੋਣ ਕਾਰਨ ਸਿਆਸੀ ਤੇ ਸਮਾਜਿਕ ਪੱਧਰ ’ਤੇ ਗਹਿਰੀ ਨਾਰਾਜ਼ਗੀ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂ ਅਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬਜਟ ਵਿੱਚ ਨਾ ਤਾਂ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਦਿੱਤੀ ਗਈ ਅਤੇ ਨਾ ਹੀ ਖੇਤੀਬਾੜੀ ਨੂੰ ਸੰਕਟ ਤੋਂ ਕੱਢਣ ਲਈ ਕੋਈ ਠੋਸ ਰਾਹ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ, ਖਾਦ ਪ੍ਰਸੰਸਕਰਨ ਅਤੇ ਪਿੰਡ ਪੱਧਰੀ ਰੋਜ਼ਗਾਰ ਸਿਰਜਣ ਲਈ ਵੱਡੇ ਐਲਾਨਾਂ ਦੀ ਉਮੀਦ ਸੀ, ਪਰ ਬਜਟ ਸਿਰਫ਼ ਅੰਕੜਿਆਂ ਅਤੇ ਵਾਅਦਿਆਂ ਤੱਕ ਹੀ ਸੀਮਤ ਰਿਹਾ। ਕਿਸਾਨਾਂ ਅਤੇ ਮਜ਼ਦੂਰਾਂ ਦੀ ਵਧਦੀ ਕਰਜ਼ਦਾਰੀ ਅਤੇ ਆਰਥਿਕ ਤੰਗੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਕੰਗ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਹਾਲੀਆ ਪੰਜਾਬ ਯਾਤਰਾ ਤੋਂ ਵੀ ਸੂਬੇ ਨੂੰ ਵੱਡੀਆਂ ਆਸਾਂ ਸਨ, ਪਰ ਇਹ ਦੌਰਾ ਵੀ ਬਿਆਨਾਂ ਅਤੇ ਪ੍ਰਤੀਕਾਤਮਕ ਰਸਮਾਂ ਤੱਕ ਹੀ ਸੀਮਤ ਰਹਿ ਗਿਆ। ਉਨ੍ਹਾਂ ਅਨੁਸਾਰ ਜਨਤਕ ਮੰਚਾਂ ਤੋਂ ਕੀਤੀਆਂ ਗੱਲਾਂ ਦਾ ਜਦੋਂ ਬਜਟ ਨਾਲ ਤੁਲਨਾ ਕੀਤੀ ਗਈ, ਤਾਂ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਨਜ਼ਰ ਆਈ। ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਨਾਲ ਭੇਦਭਾਵ ਹੋਣ ਦਾ ਦੋਸ਼ ਲਗਾਇਆ ਗਿਆ। ਕੰਗ ਨੇ ਕਿਹਾ ਕਿ ਦੇਸ਼ ਦੀਆਂ ਅੰਤਰਰਾਸ਼ਟਰੀ ਖੇਡ ਕਾਮਯਾਬੀਆਂ ਵਿੱਚ ਪੰਜਾਬ ਦਾ ਯੋਗਦਾਨ ਬੇਮਿਸਾਲ ਹੈ, ਪਰ ਫਿਰ ਵੀ ਖੇਡ ਢਾਂਚੇ ਲਈ ਹੋਰ ਰਾਜਾਂ ਨੂੰ ਕਈ ਗੁਣਾ ਵੱਧ ਫੰਡ ਦਿੱਤੇ ਗਏ, ਜਦਕਿ ਪੰਜਾਬ ਨੂੰ ਇਸ ਮਾਮਲੇ ਵਿੱਚ ਨਜ਼ਰਅੰਦਾਜ਼ ਕੀਤਾ ਗਿਆ। ਹਵਾਈ ਆਵਾਜਾਈ ਦੇ ਮਸਲੇ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਅੱਡੇ ਦੇ ਸਿਵਲ ਟਰਮੀਨਲ ਦੀ ਸ਼ੁਰੂਆਤ ਅਤੇ ਆਦਮਪੁਰ ਹਵਾਈ ਅੱਡੇ ਦਾ ਨਾਮਕਰਨ ਸਵਾਗਤਯੋਗ ਕਦਮ ਹਨ, ਪਰ ਸਿਰਫ਼ ਨਾਮਕਰਨ ਅਤੇ ਉਦਘਾਟਨਾਂ ਨਾਲ ਪੰਜਾਬ ਦੀ ਆਰਥਿਕਤਾ ਮਜ਼ਬੂਤ ਨਹੀਂ ਹੋ ਸਕਦੀ। ਉਨ੍ਹਾਂ ਸਵਾਲ ਉਠਾਇਆ ਕਿ ਹਲਵਾਰਾ ਅਤੇ ਮੋਹਾਲੀ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਦੀ ਠੋਸ ਯੋਜਨਾ ਕਿੱਥੇ ਹੈ। ਕੰਗ ਨੇ ਕਿਹਾ ਕਿ ਦੋਆਬੇ ਨਾਲ ਸਬੰਧਤ ਲੱਖਾਂ ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਯੂਕੇ, ਅਮਰੀਕਾ ਅਤੇ ਯੂਰਪ ਨਾਲ ਸਿੱਧੀ ਹਵਾਈ ਕਨੈਕਟਿਵਟੀ ਦੀ ਲੰਬੇ ਸਮੇਂ ਤੋਂ ਲੋੜ ਹੈ, ਪਰ ਇਸ ਬਾਰੇ ਸਰਕਾਰ ਵੱਲੋਂ ਕੋਈ ਸਪਸ਼ਟ ਵਚਨਬੱਧਤਾ ਸਾਹਮਣੇ ਨਹੀਂ ਆਈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਨਾਲ ਸਬੰਧਤ ਮੁੱਦਿਆਂ ’ਤੇ ਗੰਭੀਰਤਾ ਨਾ ਦਿਖਾਈ, ਤਾਂ ਸੂਬੇ ਵਿੱਚ ਨਾਰਾਜ਼ਗੀ ਹੋਰ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ਼ ਵਾਅਦਿਆਂ ਨਹੀਂ, ਸਗੋਂ ਠੋਸ ਨੀਤੀਆਂ ਅਤੇ ਇਮਾਨਦਾਰ ਫੈਸਲਿਆਂ ਦੀ ਲੋੜ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



