ਸੈਂਟਰ ਆਫ ਐਕਸੀਲੈਂਸ ਲਈ ਵਾਲੀਬਾਲ ਟ੍ਰਾਇਲਾਂ ਵਿਚ 150 ਖਿਡਾਰੀਆਂ ਨੇ ਲਿਆ ਭਾਗ

ਨਵਾਂਸ਼ਹਿਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਸਾਲ 2025-26 ਦੌਰਾਨ ਪੀ.ਆਈ.ਐਸ ਵਿਚ ਸਥਾਪਿਤ 13 ਸੈਂਟਰ ਆਫ ਐਕਸੀਲੈਂਸ ਲਈ ਰੈਜ਼ੀਡੈਂਸ਼ੀਅਲ ਵਿੰਗਾਂ ਦੇ ਖਿਡਾਰੀਆਂ ਦੇ ਦਾਖ਼ਲੇ ਲਈ ਅੱਜ ਪਿੰਡ ਟੱਪਰੀਆਂ ਬਲਾਕ ਬਲਾਚੌਰ ਵਿਖੇ ਵਾਲੀਬਾਲ ਦੇ ਟ੍ਰਾਇਲ ਕਰਵਾਏ ਗਏ, ਜਿਸ ਵਿਚ ਲੱਗਭਗ 150 ਖਿਡਾਰੀਆਂ (ਲੜਕਿਆਂ) ਨੇ ਭਾਗ ਲਿਆ। ਇਨਾਂ ਟ੍ਰਾਇਲਾਂ ਨੂੰ ਕਰਵਾਉਣ ਲਈ ਪੀ.ਆਈ.ਐਸ ਵੱਲੋਂ ਆਏ ਕੋਚ ਸਪਿੰਦਰ ਸਿੰਘ ਮੱਤਾ ਅਤੇ ਸੰਦੀਪ ਸਿੰਘ ਪਹੁੰਚੇ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਦੇ 10 ਹੋਣਹਾਰ ਖਿਡਾਰੀ ਸਿਲੈਕਟ ਹੋਏ ਹਨ। ਇਨ੍ਹਾਂ ਟ੍ਰਾਇਲਾਂ ਵਿਚ ਬਲਾਕ ਮੈਂਬਰ ਮਨੋਹਰ ਸਿੰਘ ਅਤੇ ਉਨ੍ਹਾਂ ਦੇ ਨਾਲ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਟ੍ਰਾਇਲਾਂ ਵਿਚ ਭਾਗ ਲੈਣ ਆਏ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਦੁਪਿਹਰ ਦੇ ਖਾਣੇ ਅਤੇ ਚਾਹ-ਪਾਣੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਇਨਾਂ ਟ੍ਰਾਇਲਾਂ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਿੰਡ ਪੱਧਰ ‘ਤੇ ਵੀ ਕਾਫੀ ਸਹਿਯੋਗ ਦਿੱਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਪਿੰਡ ਟੱਪਰੀਆਂ ਦੇ ਮੋਹਤਬਰ ਵਿਅਕਤੀਆਂ ਦਾ ਟ੍ਰਾਇਲਾਂ ਲਈ ਭਰਵਾਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜ਼ਿਲ੍ਹਾ ਪੱਧਰੀ ਮੈਗਾ ਕੈਂਪ ਦੌਰਾਨ ਸਿਹਤ ਵਿਭਾਗ ਨੇ ਲਗਾਇਆ ਮੈਡੀਕਲ ਕੈਂਪ
Next articleਅਮਰੀਕਾ ਨਿਵਾਸੀ ਭਾਰਤੀ ਮੂਲ ਦੇ ਸਰਦਾਰ ਬਲਬੀਰ ਸਿੰਘ ਪਾਂਗਲੀਆ ਬ੍ਰਿਟਿਸ਼ ਰਵੀਦਾਸੀਆ ਹੈਰੀਟੇਜ ਫਾਉਂਡੇਸ਼ਨ ਵਾਸ਼ਿੰਗਟਨ ਸੂਬੇ ਦੇ ਮੁਖੀ ਥਾਪੇ ਗਏ