16 ਹੈੱਡ ਟੀਚਰਾਂ ਨੂੰ ਪਦਉਨੱਤ ਕਰਕੇ ਸੈਂਟਰ ਹੈੱਡ ਟੀਚਰ ਬਣਾਇਆ

ਹਾਜ਼ਰੀ ਰਿਪੋਰਟ ਸਬੰਧਤ ਬਲਾਕ ਸਿੱਖਿਆ ਅਧਿਕਾਰੀ ਨੂੰ ਪੰਜ ਦਿਨਾਂ ਦੇ ਅੰਦਰ ਅੰਦਰ ਪੇਸ਼ ਕਰਨ ਦੇ ਹੁਕਮ ਜਾਰੀ
ਕਪੂਰਥਲਾ , (ਕੌੜਾ)-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਵੱਖ ਵੱਖ ਫ਼ੈਸਲਿਆਂ ਅਨੁਸਾਰ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਤੇ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਪੰਜਾਬ ਦੇ ਹੁਕਮਾਂ ਤਹਿਤ  16 ਹੈੱਡ ਟੀਚਰਾਂ ਦੀ ਸਾਂਝੀ ਸੀਨੀਆਰਤਾ ਸੂਚੀ ਦੇ ਚਲਦੇ ਉਨ੍ਹਾਂ ਨੂੰ ਬਤੌਰ ਸੈਂਟਰ ਹੈੱਡ ਟੀਚਰ ਤਤਕਾਲ ਸਮੇਂ ਤੋਂ ਪਦ ਉਨਤ ਕੀਤਾ ਗਿਆ ਹੈ।  ਜਿਸ ਦੇ ਚਲਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ ਸਿ)ਰਾਮਪਾਲ  ਸਿੰਘ ਨੇ  ਹੈੱਡ ਟੀਚਰ ਪੂਨਮ ਆਨੰਦ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਪਿੰਡ ਕ-3  ਤੋਂ ਸਰਕਾਰੀ ਐਲੀਮੈਂਟਰੀ ਸਕੂਲ ਉੱਚਾ (ਕ-3),ਅੰਮ੍ਰਿਤਪਾਲ ਕੌਰ ਨੂੰ ਡੇਰਾ ਜੱਗੂ ਸ਼ਾਹ (ਕ-2) ਤੋਂ ਕੋਲੀਆਂਵਾਲ (ਕ-3), ਜਸਪਿੰਦਰ ਸਿੰਘ ਨੂੰ ਜੱਗ ਨਡਾਲਾ ਤੋਂ ਮਾਡਲ ਟਾਊਨ ਨਡਾਲਾ,ਬਿਕਰਮਜੀਤ ਸਿੰਘ ਸਬਦੁੱਲਪੁਰ (ਸ -1)  ਤੋਂ ਲੜਕੇ ਸੁਲਤਾਨਪੁਰ (ਸ- 1), ਪਰਵੀਨ ਕੁਮਾਰ ਮੱਲੂ ਕਾਦਰਾਬਾਦ (ਕ -1)  ਤੋਂ ਲੱਖਣ ਕਲਾਂ ਕ- 2 , ਬਲਜੀਤ ਸਿੰਘ ਤਲਵੰਡੀ ਪੁਰਦਲ ਨਡਾਲਾ ਤੋਂ ਇਬਰਾਹੀਮਵਾਲ ਨਡਾਲਾ, ਰਣਜੀਤ ਸਿੰਘ ਬੋਪਾਰਾਏ ਭੁਲੱਥ ਤੋਂ ਬੇਗੋਵਾਲ ਭੁਲੱਥ, ਕੁਲਦੀਪ ਸਿੰਘ ਮੱਲੀਆਂ ਕ-1 ਤੋਂ ਮੁਹੱਬਲੀਪੁਰ (ਮਸੀਤਾਂ) , ਗੁਰਦੀਪ ਸਿੰਘ ਬਾਮੂਵਾਲ ਕ-2 ਤੋਂ ਭੰਡਾਲ ਬੇਟ ਕ-2 , ਰਾਜਕੁਮਾਰ ਸਰਾਏ ਜੱਟਾਂ (ਮਸੀਤਾਂ )ਤੋਂ ਮੇਵਾ ਸਿੰਘ ਵਾਲਾ (ਮਸੀਤਾਂ), ਕਿਰਨ ਬਾਲਾ ਦਿਆਲਪੁਰ ਲੜਕੇ ਨਡਾਲਾ ਤੋਂ ਜੈਰਾਮਪੁਰ (ਨਡਾਲਾ),  ਮੀਨਾਕਸ਼ੀ ਬਹੂਈ ਕ-1 ਤੋਂ ਧੰਮ (ਕ-2),  ਸੁਨੀਤਾ ਰਾਹੁਲ ਨੰਗਲ ਫ਼ਗਵਾੜਾ ਤੋਂ ਪਲਾਹੀ ਫਗਵਾੜਾ, ਪਰਮਜੀਤ ਕੌਰ ਅਕਾਲਗੜ੍ਹ ਫਗਵਾੜਾ ਤੋਂ ਫਗਵਾੜਾ ਲੜਕੇ, ਦਵਿੰਦਰ ਕੌਰ ਇਬਨ (ਕ-2) ਤੋਂ ਖੁਖਰੈਣ (ਕ-3) ,ਹਰਜੀਤ ਕੌਰ ਗਡਾਣੀ ਨਡਾਲਾ ਤੋਂ ਲੱਖਣ ਕੇ ਪੱਡਾ ਨਡਾਲਾ,  ਨੂੰ ਪਦ ਉੱਨਤ ਕਰਕੇ ਸੈਂਟਰ ਹੈੱਡ ਟੀਚਰ ਪੱਦਉਨੱਤ ਗਿਆ ਹੈ।   ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਮਪਾਲ ਸਿੰਘ  ਉਕਤ ਸਾਰੇ ਪਦਉਨੱੱਤ ਹੋਏ ਸੈਂਟਰ ਹੈਡ ਟੀਚਰਾਂ ਨੂੰ ਆਪਣੀ ਹਾਜ਼ਰੀ ਰਿਪੋਰਟ ਸਬੰਧਤ ਬਲਾਕ ਸਿੱਖਿਆ ਅਧਿਕਾਰੀ ਨੂੰ ਪੰਜ ਦਿਨਾਂ ਦੇ ਅੰਦਰ ਅੰਦਰ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ ।ਜਿਨ੍ਹਾਂ ਨੂੰ ਸਬੰਧਤ ਬਲਾਕ ਸਿੱਖਿਆ ਅਧਿਕਾਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਨਿਸ਼ਚਤ ਮਿਤੀ ਤੱਕ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਦੀ ਹਾਜ਼ਰੀ ਰਿਪੋਰਟ ਅਤੇ ਹਾਜ਼ਰ ਨਾ ਹੋਣ ਵਾਲੇ ਸੈਂਟਰ ਹੈੱਡ ਟੀਚਰਾਂ ਦੀ ਰਿਪੋਰਟ ਲਿਖਤੀ ਰੂਪ ਵਿੱਚ 14 ਦਸੰਬਰ ਤਕ  ਪੇਸ਼ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Next articleWant middle order batters to prepare for worst case scenario: Rohit Sharma