HOME ਪਿੰਡ ਕੱਕੋਂ ‘ਚ ਸੀਮਿੰਟਡ ਸੜਕ ਦਾ ਨਿਰਮਾਣ ਸ਼ੁਰੂ ਸਰਪੰਚ ਅਨੀਤਾ ਰਾਣੀ ਅਤੇ...

ਪਿੰਡ ਕੱਕੋਂ ‘ਚ ਸੀਮਿੰਟਡ ਸੜਕ ਦਾ ਨਿਰਮਾਣ ਸ਼ੁਰੂ ਸਰਪੰਚ ਅਨੀਤਾ ਰਾਣੀ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

3
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ,  (ਸਮਾਜ ਵੀਕਲੀ)   (ਤਰਸੇਮ ਦੀਵਾਨਾ) – ਨਜ਼ਦੀਕੀ ਪਿੰਡ ਕੱਕੋਂ ਵਿੱਚ ਪੰਚਾਇਤ ਵੱਲੋਂ ਪਹਿਲੀ ਹੀ ‘ਲੋਕ ਮਿਲਣੀ’ ਦੌਰਾਨ ਸਰਪੰਚ ਅਨੀਤਾ ਰਾਣੀ ਦੀ ਅਗਵਾਈ ਹੇਠ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਮੂਹਰੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ (ਮੇਨ ਸੜਕ ਦੀ ਖਸਤਾ ਹਾਲਤ) ਦਾ ਮੁੱਦਾ ਰੱਖਿਆ ਗਿਆ ਸੀ। ਇਸ ਮੰਗ ‘ਤੇ ਤੁਰੰਤ ਕਾਰਵਾਈ ਕਰਦਿਆਂ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੀ.ਡਬਲਿਊ.ਡੀ. (PWD) ਮਹਿਕਮੇ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਸਨ, ਜਿਸ ਦੇ ਸਿੱਟੇ ਵਜੋਂ ਹੁਣ ਪਿੰਡ ਕੱਕੋਂ ਵਿੱਚ ਨਵੀਂ ਸੀਮਿੰਟ ਦੀ ਸੜਕ ਦੀ  ਉਸਾਰੀ ਦਾ  ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਸੜਕ ਦਾ ਨਿਰਮਾਣ ਸ਼ੁਰੂ ਹੋਣ ਨਾਲ ਪਿੰਡ ਵਾਸੀਆਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ। ਸਰਪੰਚ ਅਨੀਤਾ ਰਾਣੀ ਨੇ ਪੰਚਾਇਤ ਮੈਂਬਰਾਂ ਪਰਮਜੀਤ ਕੌਰ, ਕੁਵਿੰਦਰ ਕੁਮਾਰ, ਕਰਮ ਸਿੰਘ, ਸੁਨੀਲ ਕੁਮਾਰ, ਸੰਦੀਪ ਕੁਮਾਰ ਅਤੇ ਹੋਰ ਪਿੰਡ ਵਾਸੀਆਂ ਸਮੇਤ ਬਣ ਰਹੀ ਸੜਕ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਅਤੇ ਕੈਬਿਨੇਟ ਮੰਤਰੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਗਟਾਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੈਲੋਨਾ 22 ਸਾਲਾਂ ਬਾਅਦ ਮੈਮੋਰੀਅਲ ਕੱਪ ਦੀ ਮੇਜ਼ਬਾਨੀ ਲਈ ਤਿਆਰ
Next articleਅਵਾਰਾ ਪਸ਼ੂਆਂ ਤੋਂ ਸੁਰੱਖਿਅਤ ਆਵਾਜਾਈ ਦੇਣ ਦੀ ਮੰਗ