HOME ਅਵਾਰਾ ਪਸ਼ੂਆਂ ਤੋਂ ਸੁਰੱਖਿਅਤ ਆਵਾਜਾਈ ਦੇਣ ਦੀ ਮੰਗ

ਅਵਾਰਾ ਪਸ਼ੂਆਂ ਤੋਂ ਸੁਰੱਖਿਅਤ ਆਵਾਜਾਈ ਦੇਣ ਦੀ ਮੰਗ

ਸੰਗਰੂਰ   (ਸਮਾਜ ਵੀਕਲੀ)   ਤਰਕਸ਼ੀਲ ਸੁਸਾਇਟੀ ਪੰਜਾਬ ਦੇ ਤਰਕਸ਼ੀਲ ਆਗੂ ਮਾਸਟਰ ਪਰਮਵੇਦ, ਸੀਤਾ ਰਾਮ ਬਾਲਦ ਕਲਾਂ , ਸੁਰਿੰਦਰ ਪਾਲ , ਕ੍ਰਿਸ਼ਨ ਸਿੰਘ ਤੇ ਗੁਰਦੀਪ ਸਿੰਘ ਲਹਿਰਾ ਨੇ ਮੀਟਿੰਗ ਕਰਨ ਉਪਰੰਤ ਪੰਜਾਬ ਸਰਕਾਰ ਤੇ ਜਿਲਾ ਪ੍ਰਸਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਖਾਸ ਕਰਕੇ ਬੱਚਿਆਂ ਤੇ ਬਜ਼ੁੱਰਗਾਂ ਨੂੰ ਗਲੀਆਂ, ਮਹੱਲਿਆਂ ਤੇ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂਆਂ ਖਾਸ ਕਰਕੇ ਢੱਠਿਆਂ ਤੇ ਕੁੱਤਿਆਂ ਤੋਂ ਨਿਜਾਤ ਦਵਾ ਕੇ ਸੁਰੱਖਿਅਤ ਆਵਾਜਾਈ ਦਿਵਾਈ ਜਾਵੇ ।ਉਹਨਾਂ ਕਿਹਾ ਕਿ ਜਦੋਂ ਬੱਚੇ ਘਰੋਂ ਗਲੀਆਂ, ਮਹੱਲਿਆਂ ਵਿੱਚ ਖੇਡਦੇ ਹਨ, ਤੁਰਦੇ ਫਿਰਦੇ ਹਨ ਤੇ ਸੜਕਾਂ ਤੇ ਜਾਂਦੇ ਹਨ ਤਾਂ ਉਦੋਂ ਬਹੁਤ ਸਾਰੇ ਛੋਟੇ ਬੱਚਿਆਂ ਨੂੰ ਇਹ ਆਵਾਰਾ ਕੁੱਤੇ ਵੱਢ ਲੈਂਦੇ ਹਨ ਉਨ੍ਹਾਂ ਨੂੰ ਟੀਕੇ ਲਗਵਾਉਣੇ ਪੈਂਦੇ ਹਨ ।ਬੀਮਾਰ ਕੁੱਤੇ ਬੀਮਾਰੀਆਂ ਫੈਲਾਉਂਦੇ ਹਨ ਤੇ ਖੂੰਖਾਰ ਕੁੱਤੇ ਬੱਚਿਆਂ ਤੇ ਬਜੁਰਗਾਂ ਨੂੰ ਨੋਚ ਖਾਂਦੇ ਹਨ, ਭਿੜਦੇ ਢੱਠੇ ਖਰੂਦ ਮਚਾਉਂਦੇ ਹਨ।ਹੁਣ ਤਾਂ ਇਨ੍ਹਾਂ ਅਵਾਰਾ ਪਸ਼ੂਆਂ,ਕੁੱਤਿਆਂ ਪ੍ਰਤੀ ਮਾਣਯੋਗ ਸੁਪਰੀਮ ਕੋਰਟ ਦਾ ਵੀ ਫੈਸਲਾ ਆ ਚੁੱਕਿਆ ਹੈ ਜੋ ਜਿਲਾ ਪ੍ਰਸਾਸਨ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ ਤਾਂ ਜੋ ਲੋਕ/ ਬੱਚੇ / ਬਜ਼ੁਰਗ ਇਨ੍ਹਾਂ ਆਵਾਰਾ ਕੁੱਤਿਆਂ ਦੇ ਵੱਢਣ ਤੋਂ ਡਰ ਤੋਂ ਚਿੰਤਮੁਕਤ ਹੋ ਜਾਣ।
ਮਾਸਟਰ ਪਰਮਵੇਦ ਤਰਕਸ਼ੀਲ ਆਗੂ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਕੱਕੋਂ ‘ਚ ਸੀਮਿੰਟਡ ਸੜਕ ਦਾ ਨਿਰਮਾਣ ਸ਼ੁਰੂ ਸਰਪੰਚ ਅਨੀਤਾ ਰਾਣੀ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
Next articleनव-बौद्धों को जाति जनगणना 2027 में अपनी जाति क्यों पंजीकृत करानी चाहिए?