ਮੋਂਰੋਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਅੱਪਰਾ, ਸਮਾਜ ਵੀਕਲੀ- ਕਰੀਬੀ ਪਿੰਡ ਮੋਂਰੋਂ ਵਿਖੇ ਪਿੰਡ ਦੀਆਂ ਸਮੂਹ ਸੁਆਣੀਆਂ, ਬੀਬੀਆਂ-ਭੈਣਾਂ ਤੇ ਨਵ ਵਿਆਹੁਤਾ ਨੂੰਹਾਂ ਵਲੋਂ ਇਕੱਤਰ ਹੋ ਕੇ ਤੀਆਂ ਦਾ ਤਿਉਹਾਰ ਪੂਰਨ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਉਦਘਾਟਨ ਸਰਪੰਚ ਅਜਾਇਬ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਪਿੰਡ ਦੀਆਂ ਲੜਕੀਆਂ ਤੇ ਨਵ-ਵਿਆਹੀਆਂ ਨੂੰਹਾਂ ਨੇ ਗਿੱਧਾ, ਬੋਲੀਆਂ, ਟੱਪੇ ਆਦਿ ਪਾ ਕੇ ਮਨ-ਪਰਚਾਵਾ ਕੀਤਾ। ਸਮਾਗਮ ਦੌਰਾਨ ਪੁਰਾਤਨ ਵਿਰਸੇ ਨਾਲ ਜੁੜੇ ਚਰਖੇ, ਦੁੱਧ ਕਾੜ੍ਹਨੀ, ਪੱਖੀਆਂ ਤੇ ਮਧਾਣੀਆਂ ਆਦਿ ਮੁੱਖ ਆਕਰਸ਼ਣ ਦਾ ਕੇਂਦਰ ਸਨ।

ਇਸ ਮੌਕੇ ਲੜਕੀਆਂ ਨੇ ਪੀਘਾਂ ਵੀ ਝੂਟੀਆਂ। ਇਸ ਮੌਕੇ ਕੰਜਕ ਪੂਜਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਅਜਾਇਬ ਸਿੰਘ ਢੀਡਸਾ, ਮੇਹਰਦੀਨ ਮੈਂਬਰ ਪੰਚਾਇਤ, ਗੁਰਦੀਪ ਸਿੰਘ ਮੈਂਬਰ ਪੰਚਾਇਤ, ਓਮ ਪ੍ਰਕਾਸ਼ ਮਹਿਮੀ, ਲਖਵੀਰ ਸਿੰਘ ਢੀਂਣਸਾ, ਬਲਕਾਰ ਰਾਏ, ਜਸਵੀਰ ਕੌਰ ਪੰਚ, ਪ੍ਰੀਤੀ ਸ਼ਰਮਾ, ਪਲਵਿੰਦਰ ਕੌਰ, ਕੁਲਵਿੰਦਰ ਕੌਰ ਢੀਂਡਸਾ, ਮਨਜੀਤ ਕੌਰ, ਡਾ. ਦਲਜੀਤ ਕੌਰ, ਓਮਾ ਰਾਣੀ, ਮਨਿੰਦਰ ਕੌਰ, ਜਸਰਾਜ ਸਿੰਘ ਢੀਂਡਸਾ, ਰਾਜਵਿੰਦਰ ਕੌਰ, ਸੰਦੀਪ ਸਿੰਘ ਢੀਣਸਾ, ਰਾਮ ਲਾਲ ਸੰਤ ਵੀ ਹਾਜ਼ਰ ਸਨ। ਇਸ ਮੌਕੇ ਖੀਰ ਤੇ ਮਾਲ-ਪੂੜਿਆਂ ਦਾ ਲੰਗਰ ਵੀ ਲਗਾਇਆ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਚਿੰਗ ਕੈਂਪ ਦੀ ਸਮਾਪਤੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਾਮਵਰ ਕਬੱਡੀ ਖਿਡਾਰੀਆਂ ਦਾ ਗੁ: ਬੇਰ ਸਾਹਿਬ ਵਿਖੇ ਵਿਸ਼ੇਸ਼ ਸਨਮਾਨ
Next articleਓਲੰਪਿਕ: ਭਾਰਤੀ ਹਾਕੀ ਟੀਮ ਚਾਰ ਦਹਾਕਿਆਂ ਬਾਅਦ ਸੈਮੀ-ਫਾਈਨਲ ’ਚ