ਸਾਵਧਾਨ * ਜੇਕਰ ਤੁਸੀਂ ਵੀ ਚਾਂਦੀ ਦੇ ਵਰਕ ਵਾਲੀ ਮਿਠਾਈ ਖਾ ਰਹੇ ਹੋਂ

ਹਰਪ੍ਰੀਤ ਸਿੰਘ ਬਰਾੜ, ਮੇਨ ਏਅਰ ਫੋਰਸ ਰੋਡ,ਬਠਿੰਡਾ

(ਸਮਾਜ ਵੀਕਲੀ)

ਚਾਂਦੀ ਦਾ ਵਰਕ ਚਾਦੀ ਨਾਲ ਬਣੀ ਹੋਈ ਬਹੁਤ ਬਾਰੀਕ ਪਰਤ ਹੁੰਦੀ ਹੈ ।ਮਿਠਾਈ ਦੇ ਉੱਪਰ ਜਿਵੇਂ ਕਾਜੂ, ਕਤਲੀ, ਵੇਸਣ ਬਰਫੀ ,ਬੰਗਾਲੀ ਮਠਿਆਈ ਆਦਿ *ਤੇ ਇਹ ਵਰਕ ਜ਼ਰੂਰ ਲਾਇਆ ਜਾਂਦਾ ਹੈ। ਇਹ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ ਆਓ ਜਾਣਦੇ ਹਾਂ। ਚਾਂਦੀ ਦਾ ਵਰਕ ਲੱਗੀ ਹੋਈ ਮਿਠਾਈ ਸ਼ਾਨਦਾਰ ਨਜਰ ਆਉਂਦੀ ਹੈ।ਮਿਠਾਈ ਤੋਂ ਇਲਾਵਾ ਚਾਂਦੀ ਦਾ ਵਰਕ ਸਜਾਵਟ ਦੇ ਲਈ ਪਾਨ, ਖਜ਼ੂਰ,ਇਲਾਇਚੀ ਅਤੇ ਚਵੱਨਪ੍ਰਾਂਸ ਆਦਿ *ਤੇ ਵੀ ਲਾਇਆ ਜਾਂਦਾ ਹੈ। ਵਰਕ ਲੱਗੀ ਹੋਈ ਮਿਠਾਈ ਜਾਂ ਹੋਰ ਚੀਜ ਖਾਂਦੇ ਸਮੇਂ ਥੋੜ੍ਹਾ—ਬਹੁਤ ਵਹਿਮ ਲਾਜ਼ਮੀ ਹੁੰਦਾ ਹੈ ਕਿ ਜੋ ਵਰਕ ਪੇਟ ਅੰਦਰ ਜਾ ਰਿਹਾ ਹੈ ਉਹ ਕਿਤੇ ਨੁਕਸਾਨ ਤਾਂ ਨਹੀਂ ਕਰਨ ਵਾਲਾ।ਆਓ ਦੇਖਦੇ ਹਾਂ ਵਰਕ ਕੀ ਹੁੰਦਾ ਹੈ, ਇਹ ਕਿਵੇਂ ਬਣਦਾ ਹੈ ਅਤੇ ਚਾਂਦੀ ਦਾ ਵਰਕ ਫਾਇਦਾ ਕਰਦਾ ਹੈ ਜਾਂ ਨੁਕਸਾਨ।

ਵਿਗਆਨਕ ਦ੍ਰਿਸ਼ਟੀਕੋਣ ਤੋਂ ਚਾਂਦੀ *ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਮਿਠਾਈ ਨੂੰ ਲੰਮੇ ਸਮੇਂ ਤੱਕ ਖ਼ਰਾਬ ਹੋਣ ਤੋਂ ਬਚਾ ਸਕਦੇ ਹਨ।ਇਸੇ ਗੁਣ ਕਾਰਨ ਚਾਂਦੀ ਦਾ ਵਰਕ ਇਸਤਮਾਲ *ਚ ਲਿਆਉਣਾ ਸ਼ੁਰੂ ਹੋਇਆ।ਪਰ ਸਮੇਂ ਦੇ ਨਾਲ ਨਾਲ ਇਹ ਸਿਰਫ ਸਜਾਵਟ ਦਾ ਮਾਧਿਅਮ ਬਣ ਗਿਆ ਹੈ ।ਇਸ ਨੂੰ ਕਿਸੇ ਵੀ ਖਾਣ ਵਾਲੀ ਚੀਜ *ਤੇ ਲਾਉਣ ਨਾਲ ਉਸ *ਤੇ ਇਕ ਅਲੱਗ ਹੀ ਰੌਣਕ ਆ ਜਾਂਦੀ ਹੈ।

ਚਾਂਦੀ ਦਾ ਵਰਕ ਬਣਾਉਣ ਦੇ ਲਈ ਚਮੜੇ ਦਾ ਇਸਤਮਾਲ ਕੀਤਾ ਜਾਂਦਾ ਹੈ।ਚਾਂਦੀ ਨੂੰ ਚਮੜੀ *ਚ ਰੱਖ ਕੇ ਇਕ ਖਾਸ ਤਰ੍ਹਾਂ ਦੇ ਹਥੌੜੇ ਨਾਲ ਲੰਮੇ ਸਮੇਂ ਤੱਕ ਕੁੱਟ—ਕੁੱਟ ਕੇ ਪਤਲਾ ਕੀਤਾ ਜਾਂਦਾ ਹੈ।ਇਸ ਨਾਲ ਇਕ ਬਹੁਤ ਪਤਲੀ ਝਿੱਲੀ ਜਿਹੀ ਪਰਤ ਬਣ ਜਾਂਦੀ ਹੈ ਅਤੇ ਇਸ ਨੂੰ ਹੀ ਚਾਂਦੀ ਦਾ ਵਰਕ ਕਿਹਾ ਜਾਂਦਾ ਹੈ। ਇਸ ਨੂੰ ਚਮੜੇ ਤੋਂ ਲਾਹ ਕੇ ਕਾਗਜ਼ *ਚ ਰੱਖਿਆ ਜਾਂਦਾ ਹੈ, ਫਿਰ ਇਸਦੀ ਪੈਕਿੰਗ ਕਰਕੇ ਵੇਚਿਆ ਜਾਂਦਾ ਹੈ।ਪਸ਼ੂ ਦੇ ਚਮੜੇ ਤੋਂ ਇਹ ਅਸਾਨੀ ਨਾਲ ਬਿਨਾਂ ਟੁੱਟੇ ਉੱਤਰ ਜਾਂਦਾ ਹੈ।ਇਸ ਵਿਧੀ ਨਾਲ ਤਿਆਰ ਕੀਤੇ ਵਰਕ ਨੂੰ ਕਿਸੇ ਪੂਜਾ—ਵਰਤ *ਚ ਇਸਤਮਾਲ ਨਹੀਂ ਕੀਤਾ ਜਾਂਦਾ ਹੈ। ਮੌਜੂਦਾ ਸਮੇਂ *ਚ ਵਰਕ ਤਿਆਰ ਕਰਨ ਦੇ ਲਈ ਪਸ਼ੂ ਦੇ ਕਿਸੇ ਅੰਗ ਦੇ ਇਸਤਮਾਲ *ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਇਸ ਨੂੰ ਤਿਆਰ ਕਰਨ ਲਈ ਜਰਮਨ ਬਟਰ ਪੇਪਰ ਨਾਮੀ ਕਾਗਜ਼ ਦਾ ਇਸਤਮਾਲ ਹੁੰਦਾ ਹੈ।

ਇਸ ਤੋਂ ਇਲਾਵਾ ਚਾਂਦੀ ਦੇ ਵਰਕ ਨੂੰ ਤਿਆਰ ਕਰਨ ਦੇ ਲਈ ਕੈਲਸ਼ੀਅਮ ਪੇਪਰ ਦਾ ਇਸਤਮਾਲ ਕੀਤਾ ਜਾਂਦਾ ਹੈ। ਚਾਂਦੀ ਦੇ ਵਰਕ ਹੁਣ ਮਸ਼ੀਨ ਦੀ ਮਦਦ ਨਾਲ ਬਣਾਏ ਜਾਂਦੇ ਹਨ। ਇਸ ਤਰ੍ਹਾਂ ਤਿਆਰ ਕੀਤੇ ਵਰਕ ਨੂੰ ਪੂਜਾ ਆਦਿ *ਚ ਵੀ ਇਸਤਮਾਲ ਕੀਤਾ ਜਾ ਸਕਦਾ ਹੈ।

ਮਿਠਾਈ ਦੇ ਇਕ ਟੁਕੜੇ ਦੇ ਨਾਲ ਚਾਂਦੀ ਦੇ ਵਰਕ ਦੀ ਬਹੁਤ ਘੱਟ ਮਾਤਰਾ ਹੀ ਸਾਡੇ ਪੇਟ ਅੰਦਰ ਜਾਂਦੀ ਹੈ। ਸ਼ੁੱਧ ਚਾਂਦੀ ਨਾਲ ਬਣੇ ਵਰਕ ਸੀਮਤ ਮਾਤਰਾ *ਚ ਸ਼ਰੀਰ ਲਈ ਨੁਕਸਾਨਦੇਹ ਨਹੀਂ ਹੁੰਦੇ ਹਨ।ਪਰ ਜਿਆਦਾ ਮਾਤਰਾ *ਚ ਇਸਨੂੰ ਲਗਾਤਾਰ ਖਾਣਾ ਹਾਨੀਕਾਰਕ ਹੋ ਸਕਦਾ ਹੈ। ਸ਼ਰੀਰ *ਚ ਚਾਂਦੀ ਦੀ ਜਿਆਦਾ ਮਾਤਰਾ ਅ੍ਰਜਿਰੀਆ ਨਾਮਕ ਬਿਮਾਰੀ ਨੂੰ ਜਨਮ ਦਿੰਦੀ ਹੈ ਜਿਸ ਨਾਲ ਸ਼ਰੀਰ ਦੀ ਚਮੜੀ ਨੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ।ਇਸ ਤੋਂ ਇਲਾਵਾ ਇਸ ਨੂੰ ਬਣਾਉਂਦੇ ਸਮੇਂ ਸਾਫ ਸਫਾਈ ਅਤੇ ਸ਼ੁੱਧਤਾ ਦਾ ਧਿਆਨ ਨਾਲ ਰੱਖਿਆ ਗਿਆ ਹੋਵੇ ਤਾਂ ਇਹ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਚਾਂਦੀ ਦੇ ਨਕਲੀ ਵਰਕ ਸ਼ਰੀਰ ਦੇ ਲਈ ਬਹੁਤ ਨੁਕਸਾਨਦਾਇਕ ਹੋ ਸਕਦੇ ਹਨ।ਇਸ ਨਾਲ ਲੀਵਰ, ਫੇਫੜੇ ਜਾਂ ਗੁਰਦਿਆਂ ਦੀ ਬਿਮਾਰੀ ਹੋਣ ਦੀ ਸੰਭੀਵਨਾਂ ਹੋ ਸਕਦੀ ਹੈ। ਖਾਸਕਰ ਐਲੂਮੀਨੀਯਮ ਨਾਲ ਬਣੇ ਵਰਕ ਜਿਆਦਾ ਨੁਕਸਾਨਦੇਹ ਹਨ।

ਚਾਂਦੀ ਦੇ ਵਰਕ ਸਬੰਧੀ ਕੁਝ ਅਜਿਹੇ ਤੱਥ ਵੀ ਸੁਣਨ *ਚ ਆਉਂਦੇ ਹਨ ਜਿੰਨ੍ਹਾਂ ਨੂੰ ਸੁਣ ਕੇ ਤੁਹਾਡਾ ਮਨ ਖਰਾਬ ਹੋ ਸਕਦਾ ਹੈ।ਜਿਵੇਂ ਕਿ ਕੁਝ ਲੋਕ ਨਕਲੀ ਵਰਕ ਬਣਾਉਂਦੇ ਹਨ।ਸ਼ੁੱਧ ਚਾਂਦੀ ਦੀ ਥਾਂ ਐਲੂਮੀਨੀਯਮ ਦੇ ਜ਼ਾਂ ਮਿਲਾਵਟੀ ਵਰਕ ਵੀ ਬਣਾਏ ਜਾਂਦੇ ਹਨ।ਐਲੂਮੀਨੀਯਮ ਇਕ ਭਾਰੀ ਧਾਂਤ ਹੈ ਜ਼ੋ ਸ਼ਰੀਰ ਦੇ ਲਈ ਬਹੁਤ ਹੀ ਜਿਆਦਾ ਘਾਤਕ ਹੈ।ਸਿਹਤ ਮਾਹਿਰਾਂ ਵੱਲੋਂ ਜਾਰੀ ਇਕ ਰਿਪੋਰਟ ਮੁਤਾਬਕ ਭਾਰਤ *ਚ ਇਸ ਬਾਰੇ ਕੀਤੀ ਗਈ ਛਾਣਬੀਨ *ਚ ਪਤਾ ਲੱਗਿਆ ਹੈ ਕਿ ਬਾਜਾਰ *ਚ ਮਿਲਣ ਵਾਲੇ ਵਰਕ *ਚੋਂ ਲਗਪਗ 10 ਫੀਸਦ ਐਲੂਮੀਨੀਯਮ ਦੇ ਪਾਏ ਗਏ ਹਨ।ਬਾਕੀ ਦੇ 90 ਫੀਸਦ ਵਰਕ ਵਿਚੋਂ ਲਗਪਗ 60 ਫੀਸਦ ਸ਼ੁੱਧ ਚਾਂਦੀ ਦੇ ਨਹੀਂ ਬਣਾਏ ਗਏ ਹਨ, ਇਹਨਾਂ *ਚ ਤਾਂਬਾ, ਨਿੱਕਲ, ਲੈੱਡ ਅਤੇ ਕੈਡਮੀਯਮ ਆਦਿ ਧਾਂਤਾ ਦੀ ਮਿਲਾਵਟ ਪਾਈ ਗਈ ਹੈ। ਸੋ ਵਰਕ ਲੱਗੀ ਮਿਠਾਈ ਖਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ *ਤੇ ਗੌਰ ਜਰੂਰ ਕਰ ਲੈਣਾ ਚਾਹੀਦਾ ਹੈ।

· ਅਸਲੀ ਚਾਂਦੀ ਦਾ ਵਰਕ ਐਨਾ ਕੁ ਪਤਲਾ ਹੁੰਦਾ ਹੈ ਕਿ ਜੇਕਰ ਇਸ ਨੂੰ ਹੱਥ ਦੇ ਅੰਗੂਠੇ ਅਤੇ ਉਂਗਲ *ਚ ਰੱਖ ਕੇ ਮਸਲਿਆ ਜਾਵੇ ਤਾਂ ਇਹ ਗਾਇਬ ਹੀ ਹੋ ਜਾਂਦਾ ਹੈ। ਜਦਕਿ ਮਿਲਾਵਟੀ ਵਰਕ ਮਸਲਣ *ਤੇ ਧਾਂਤ ਦੀ ਗੋਲੀ ਬਣ ਜਾਂਦੀ ਹੈ।

· ਮਿਲਾਵਟੀ ਚਾਂਦੀ ਦਾ ਵਰਕ ਅਸਲੀ ਵਰਕ ਕੇ ਮੁਕਾਬਲੇ ਜਿਆਦਾ ਮੋਟਾ ਹੁੰਦਾ ਹੈ।

· ਚਾਂਦੀ ਦਾ ਵਰਕ ਚੰਗੇ ਬੈ੍ਰਂਡ ਦਾ ਹੋਣ *ਤੇ ਹੀ ਉਸ ਦੀ ਸ਼ੁੱਧਤਾ *ਤੇ ਭਰੋਸਾ ਕੀਤਾ ਜਾ ਸਕਦਾ ਹੈ।

· ਵਰਕ ਦੇ ਪੈਕਟ *ਤੇ ਪੈਕਿੰਗ ਦੀ ਤਾਰੀਕ ਆਦਿ ਦੇ ਵੇਰਵੇ ਪੜ੍ਹ ਕੇ ਹੀ ਵਰਕ ਖਰੀਦਣਾ ਚਾਹੀਦਾ ਹੈ। ਜਿਆਦਾ ਪੁਰਾਣਾ ਵਰਕ ਕਾਲਾ ਹੋ ਸਕਦਾ ਹੈ।

ਹਰਪ੍ਰੀਤ ਸਿੰਘ ਬਰਾੜ

ਮੇਨ ਏਅਰ ਫੋਰਸ ਰੋਡ,ਬਠਿੰਡਾ

ਲੇਖਕ ਸਿੱਖਿਆ, ਸਿਹਤ ਅਤੇ ਸਮਾਜਕ ਵਿਸ਼ਿਆਂ *ਤੇ ਲਿਖਦੇ ਹਨ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਰੜਾ ਛੰਦ
Next articleਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਗੋ ਫਸਟ ਦੀਆਂ ਛੇ ਉਡਾਣਾਂ ਸ਼ੁਰੂ ਕੀਤੇ ਜਾਣ ਦਾ ਸਵਾਗਤ