HOME ਮਾਮਲਾ ਝੀਂਡਾ ਵੱਲੋਂ ਗੋਲੀ ਕਾਂਡ ਦੀ ਸ਼ਿਕਾਇਤ ਦਾ

ਮਾਮਲਾ ਝੀਂਡਾ ਵੱਲੋਂ ਗੋਲੀ ਕਾਂਡ ਦੀ ਸ਼ਿਕਾਇਤ ਦਾ

6
ਝੀਂਡਾ ਸਕਿਉਰਿਟੀ ਤੇ ਸਸਤੀ ਪਬਲੀਸਿਟੀ ਲੈਣ ਲਈ ਜਥੇਦਾਰ ਦਾਦੂਵਾਲ ਵਿਰੁੱਧ ਰਚ ਰਿਹਾ ਡਰਾਮਾ : ਮਨਜੀਤ ਸਿੰਘ ਭੋਮਾ
 ਮੈਨੂੰ ਕਾਨੂੰਨ ਤੇ ਭਰੋਸਾ ਜੋ ਕਾਨੂੰਨ ਕਰੇਗਾ ਉਹ ਮਨਜ਼ੂਰ – ਝੀਂਡਾ 
ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੇ ਦੋਸ਼ ਲਾਇਆ ਹੈ ਕਿ ਉਹ ਸਕਿਉਰਿਟੀ ਤੇ ਸਸਤੀ ਪਬਲੀਸਿਟੀ ਲੈਣ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਚੇਅਰਮੈਨ ਧਰਮ ਪ੍ਰਚਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਖ਼ਿਲਾਫ਼ ਬਾਦਲਾਂ ਦੀ ਸ਼ਹਿ ਤੇ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਪੁਲਿਸ ਨੂੰ ਝੂਠੀਆਂ ਸ਼ਿਕਾਇਤਾਂ ਦਰਜ਼ ਕਰਵਾ ਰਿਹਾ ਹੈ । ਉਹਨਾਂ ਕਿਹਾ ਹੋਲਾ-ਮਹੱਲਾ ਦੇ ਸਮਾਗਮ ‘ਚ 8 ਮਾਰਚ ਨੂੰ ਜਦੋਂ ਨਾਮਧਾਰੀ ਮੁਖੀ ਦਲੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਚੈਲੇਂਜ ਕੀਤਾ ਸੀ ਤਾਂ ਓਦੋਂ ਪ੍ਰਧਾਨ ਝੀਂਡਾ ਚੁੱਪ ਕਿਉਂ ਰਿਹਾ । ਉਹ ਵੀ ਉਸ ਤੋਂ ਬਾਅਦ 35 ਮਿੰਟ ਤੱਕ ਹਰਿਆਣਾ ਦੇ CM ਦੇ ਨਾਲ ਸਟੇਜ ‘ਤੇ ਬੈਠਾ ਰਿਹਾ । ਓਦੋਂ ਗੱਲ ਗੁਰੂਆਂ ਦੀ ਸੀ… ਪਰ ਮੂਕ ਬਣ ਮੂੰਹ ਨੀਵਾਂ ਕਰਕੇ ਗੁਰੂ ਬੇਅਦਬੀ ਨੂੰ ਝੀਡੇਂ ਨੇ ਪ੍ਰਵਾਨ ਕੀਤਾ ਪਰ ਜਦੋਂ ਇੱਕ ਮੁਲਾਜ਼ਮ ਸਕੱਤਰ ਦੇ ਘਰ ਭੋਗ ਦੇ ਸਮਾਗਮ ‘ਚ ਜਥੇਦਾਰ ਦਾਦੂਵਾਲ ਜੀ ਬੋਲ ਰਹੇ ਸਨ ਨਾ ਕੋਈ ਗਲਤ ਸ਼ਬਦ, ਨਾ ਕੋਈ ਮਾੜੀ ਭਾਸ਼ਾ ਓਦੋਂ ਪ੍ਰਧਾਨ ਝੀਂਡੇ ਨੂੰ ਆਪਣੀ ਛਵੀ ਦੀ ਚਿੰਤਾ ਹੋ ਗਈ ਤਾਂ ਗੁਰੂ ਦੀ ਬੇਅਦਬੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ । ਹੁਣ ਅਕਾਲੀ ਦਲ ਬਾਦਲ ਦੇ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਬਾਦਲਾਂ ਦਾ ਹੱਥ ਠੋਕਾ ਬਣ ਬਾਦਲ ਧਿਰ ਦੀ ਪਾਰਟੀ ਬਣ ਕੇ ਐਸ.ਐਸ.ਪੀ. ਪਟਿਆਲਾ ਨੂੰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ ਪਰਚਾ ਦਰਜ ਕਰਨ ਲਈ ਫੋਨ ਕਰਨਾ ਸਾਬਤ ਕਰਦਾ ਹੈ . ਝੀਂਡਾ ਬਾਦਲਾਂ ਦਾ ਹੱਥ ਠੋਕਾ ਬਣ ਕੇ ਹਰਿਆਣਾ ਦੇ ਸਿੱਖਾਂ ਨੂੰ ਬਾਦਲਾਂ ਕੋਲ ਵੇਚ ਚੁੱਕਿਆ ਹੈ। ਅਸੀਂ ਹਰਿਆਣਾ ਦੀ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਇਸ ਡੂੰਘੀ ਸਾਜ਼ਿਸ਼ ਨੂੰ ਸਮਝੋ ਤੇ ਝੀਂਡੇ ਰਾਹੀਂ ਮੁੜ ਹਰਿਆਣਾ ਦੇ ਗੁਰਧਾਮਾਂ ਤੇ ਬਾਦਲਕਿਆਂ ਦਾ ਕਬਜ਼ਾ ਹੋਣ ਤੋਂ ਬਚਾ ਲਵੋ। ਅਸੀਂ ਪੰਜਾਬ ਪੁਲੀਸ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਬਾਦਲਾਂ ਦੇ ਹੱਥਾਂ ਵਿੱਚ ਖੇਡ ਕੇ ਨਾਇਨਸਾਫੀ ਨਾ ਕਰਨ ਸਗੋਂ ਨਿਰਪੱਖ ਪੜਤਾਲ ਕਰਕੇ ਸੱਚ ਉਜਾਗਰ ਕਰਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਲੂੰਧਰਨ ਦੇ ਮਾਮਲੇ ‘ਚ ਝੀਂਡੇ ਖ਼ਿਲਾਫ਼ ਸਖ਼ਤ ਧਾਰਾਵਾਂ ਲਗਾ ਕੇ ਗੁਰੂ ਦੀ ਬੇਅਦਬੀ ਕਰਨ ਦਾ ਪਰਚਾ ਦਰਜ ਕਰਨ। ਓਧਰ ਜਦੋਂ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਇਸ ਬਾਬਤ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਜੋ ਕਰੇਗਾ ਸੋ ਭਰੇਗਾ, ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ । ਮੈਂ ਕੱਲ੍ਹ ਦੀ ਘਟਨਾ ਤੇ ਆਪਣੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ । ਹੁਣ ਜੋ ਕਾਨੂੰਨ ਕਰੇਗਾ ਮੈਨੂੰ ਮਨਜੂਰ ਹੈ, ਕਿਉਂਕਿ ਮੇਰੇ ਤੇ ਹਮਲਾ ਹੋਇਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਬਾਵਾ ਨੇ ਅਮਰਜੀਤ ਕੌਰ ਗਰੇਵਾਲ ਨੂੰ ਅਮਰੀਕਾ ਦੀ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ*
Next articleਮੁੱਖ ਮੰਤਰੀ ਨੇ ਆਰਕੀਟੈਕਟ ਸੰਜੇ ਗੋਇਲ ਵੱਲੋਂ ਡਿਜ਼ਾਈਨ ਕੀਤੀ ਗਈ ਨਵੀਂ ਹਸਪਤਾਲ ਇਮਾਰਤ ਦਾ ਕੀਤਾ ਉਦਘਾਟਨ