HOME ਕਾਰ ਅੱਗੇ ਅਚਾਨਕ ਜੰਗਲੀ ਜਾਨਵਰ ਆਉਣ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ,...

ਕਾਰ ਅੱਗੇ ਅਚਾਨਕ ਜੰਗਲੀ ਜਾਨਵਰ ਆਉਣ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ, ਜਾਨੀ ਨੁਕਸਾਨ ਤੋਂ ਬਚਾਅ

19
ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ  ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਟੌਂਸਾ ਦੇ ਕੋਲ ਇਕ ਸਵਿਫਟ ਕਾਰ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ  ਹੋਇਆ |    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਕ ਸਵਿਫਟ ਕਾਰ ਜਿਸਦਾ ਨੰਬਰ ਪੀਬੀ 07 ਬੀ ਐਫ 6123  ਜਿਸ ਨੂੰ  ਵਰਿੰਦਰ ਸਿੰਘ ਪੁੱਤਰ ਓਕਾਰ ਸਿੰਘ ਪਿੰਡ ਮੋਰਾਂਵਾਲੀ ਜਿਲ੍ਹਾਂ ਹੁਸ਼ਿਆਰਪੁਰ ਚਲਾ ਰਿਹਾ ਸੀ |  ਜੋ ਕਿ ਰੋਪੜ੍ਹ ਤੋਂ ਬੰਗਾ ਦੇ ਵੱਲ ਜਾ ਰਿਹਾ ਸੀ  ਜਦੋਂ ਉਹ ਟੌਂਸਾ ਦੇ ਕੋਲ ਪਹੁੰਚੇ ਤਾ ਅਚਾਨਕ ਇਕ ਜੰਗਲੀ ਜਾਨਵਰ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਿਆ | ਜਿਸਦੇ ਚੱਲਦੇ ਗੱਡੀ ਬੁਰੀ ਤਰ੍ਹਾਂ ਨਾਲ ਨੁਕਾਸਨ ਗਈ ਜਦਕਿ  ਜਾਨੀ ਨੁਕਸਾਨ ਤੋ ਬਚਾਅ ਰਿਹਾ | ਐਸ ਐਸ ਐਫ ਵਲੋਂ ਕਾਰ ਨੂੰ ਸਾਈਡ ਤੇ ਕਰਵਾ ਕੇ ਰੋਡ ਨੂੰ  ਕਲੀਅਰ ਕਰਵਾ ਕੇ ਆਵਾਜਾਈ ਨੂੰ  ਫਿਰ ਤੋਂ ਸੰਚਾਰੂ ਢੰਗ ਨਾਲ ਚਾਲੂ ਕਰਵਾਇਆ | ਇਸ ਸਬੰਧੀ ਆਸਰੋਂ ਚੌਂਕੀ ਨੂੰ  ਸੂਚਿਤ ਕਰ ਦਿੱਤਾ ਗਿਆ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਿ੍ਸ਼ਟਾਚਾਰ ਦੀਆਂ ਨਵੀਆਂ ਪਰਤਾਂ ਖੁਲਣ ਨਾਲ ਕਾਂਗਰਸ ਦਾ ਚਿਹਰਾ ਬੇਨਕਾਬ ਹੁੰਦਾ ਜਾ ਰਿਹਾ ਹੈ – ਜਥੇਦਾਰ ਸੁਰਜੀਤ ਸਿੰਘ ਦੋਭਾਲੀ
Next articleਸੰਘਰਸ਼ ਤੋਂ ਸਫਲਤਾ ਤੱਕ