ਕਿਹਾ ਲੋਕਤਤੰਰ ਨੂੰ ਭਿ੍ਸ਼ਟਤੰਤਰ ਬਣਾ ਦਿੱਤਾ
ਨਵਾਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )- ਜਥੇਦਾਰ ਸੁਰਜੀਤ ਸਿੰਘ ਦੁਭਾਲੀ ਨੇ ਕਿਹਾ ਕਿ ਪੰਜਾਬ ਵਿੱਚ ਭਿ੍ਸ਼ਟਾਚਾਰ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਬਕਾ ਸਰਕਾਰ ਦੇ ਕਾਰਜਕਾਲ ਵਿੱਚ ਸੱਤਾਂ ਦਾ ਉਪਯੋਗ ਜਨਤਾ ਨਹੀ ਬਲਿਕ ਕੁਝ ਚੁਨਿੰਦਾ ਨੇਤਾਵਾਂ ਦੇ ਹਿੱਤਾਂ ਦੇ ਲਈ ਕੀਤਾ ਗਿਆ | ਜਥੇਦਾਰ ਦੋਭਾਲੀ ਆਰੋਪ ਲਗਾਇਆ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਕਈ ਫੈਸਲਿਆਂ ਵਿਚ ਪਾਰਦਰਿਸ਼ਤਾ ਦੀ ਭਾਰੀ ਕਮੀ ਸੀ ਅਤੇ ਹੁਣ ਸਾਹਮਣੇ ਆ ਰਹੇ ਖੁਲਾਸੇ ਨੇ ਇਕ ਵਾਰ ਫਿਰ ਇਹ ਸਵਾਲ ਚੁੱਕਿਆ ਹੈ ਕਿ ਕਿ ਰਾਜ ਪੱਧਰ ਤੇ ਇਕੱਠਾ ਕੀਤਾ ਗਿਆ ਪੈਸਾ ਕਿਸੇ ਵੱਡੇ ਰਾਜਨੀਤਿਕ ਢਾਂਚੇ ਨੂੰ ਮਜਬੂਤ ਕਰਨ ਦੇ ਲਈ ਭੇਜਿਆਂ ਜਾਂਦਾ ਸੀ।ਜਥੇਦਾਰ ਦੋਭਾਲੀ ਕਿਹਾ ਕਿ ਜਿਸ ਤਰ੍ਹਾਂ 500 ਕਰੋੜ ਰੁਪਏ ਕੁਰਸੀ ਦੀ ਕਥਿਤ ਮੰਗ ਵਰਗੀਆ ਗੱਲਾਂ ਸਾਹਮਣੇ ਆਈਆਂ ਹਨ | ਉਨ੍ਹਾਂ ਕਾਂਗਰਸ ਹਾਈਕਮਾਨ ਦੀ ਭੂਮਿਕਾ ਨੂੰ ਲੈ ਕੇ ਗੰਭੀਰ ਸ਼ੱਕ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਵੱਡੇ ਨੇਤਾਵਾਂ ਨੇ ਚੁੱਪ ਸਾਧੀ ਹੋਈ ਹੈ | ਜੇਕਰ ਆਰੋਪ ਝੂਠੇ ਹਨ ਤਾ ਸਾਹਮਣੇ ਆ ਕੇ ਜਵਾਬ ਦੇਣਾ ਚਾਹੀਦਾ | ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਇਸ ਮਾਮਲੇ ਵਿੱਚ ਪਾਰਦਰਸ਼ੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀ ਚਾਹੇ ਕਿੰਨਾ ਵੀ ਪ੍ਰਭਾਵਸ਼ਾਲੀ ਕਿਉ ਨਾ ਹੋਵੇ ਉਸ ਨੂੰ ਸਜਾ ਮਿਲਣੀ ਚਾਹੀਦੀ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



