ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਅੱਡਾ ਮੱਕੋਂਵਾਲ ਦੇ ਕੋਲ ਸਥਿਤ ਗਿੱਲ ਢਾਬੇ ਕੋਲ ਅਨੋਵਾ ਕਾਰ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟ੍ਰੋਲਰ ਰੂਮ ਤੋਂ ਸੂਚਨਾ ਪ੍ਰਾਪਤ ਹੋਈ ਸੀ ।ਉਹ ਤਰੁੰਤ ਆਪਣੀ ਟੀਮ ਨਾ ਮੋਕੇ ਤੇ ਪਹੁੰਚ ਕੇ ਦੇਖਿਆ ਕਿ ਇੱਕ ਇਨੋਵਾ ਕਾਰ ਜਿਸ ਦਾ ਨੰਬਰ ਪੀ ਬੀ 32 ਪੀ 4575 ਜਿਸ ਨੂੰ ਰਾਜੇਸ਼ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਨਵਾਸ਼ਹਿਰ ਚਲਾ ਰਿਹਾ ਸੀ ਜੋ ਕਿ ਬਲਾਚੌਰ ਸਾਇਡ ਤੋਂ ਰੋਪੜ੍ਹ ਸਾਈਡ ਜਾ ਰਹੇ ਸਨ। ਜਦੋਂ ਉਹ ਗਿੱਲ ਢਾਬੇ ਕੋਲ ਪਹੁੰਚੇ ਤਾਂ ਅਚਾਨਕ ਕਾਰ ਦੇ ਅੱਗੇ ਇੱਕ ਅਵਾਰਾ ਪਸ਼ੂ ਆ ਗਿਆ ਜਿਸ ਨਾਲ ਕਾਰ ਦੀ ਟੱਕਰ ਹੋ ਗਈ ਜਿਸ ਨਾਲ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਰੋਡ ਤੋਂ ਥੱਲੇ ਉੱਤਰ ਗਈ ਅਤੇ ਇੱਕ ਦਰਖੱਤ ਨਾ ਟਕਰਾ ਗਈ ਜਿਸ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਕਾਰ ਸਵਾਰਾਂ ਦਾ ਵਾਲ ਵਾਲ ਬਚਾ ਹੋ ਗਿਆ। ਐਸਐਸਐਫ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਦੀ ਮਦਦ ਨਾਲ ਕਾਲ ਨੂੰ ਬਾਹਰ ਕਢਵਾਈਆਂ ਅਤੇ ਰੋਡ ਕਲੀਅਰ ਕਰਵਾ ਕੇ ਟ੍ਰੈਫਿਕ ਸੰਚਾਰੂ ਢੰਗ ਨਾਲ ਚਲਾਇਆ ਹਾਦਸੇ ਦੀ ਇਤਲਾਹ ਦੀ ਇਤਲਾਹ ਕੰਟ੍ਰੋਲਰ ਰੂਮ ਅਤੇ ਥਾਣਾ ਕਾਠਗੜ੍ਹ ਨੂੰ ਦਿੱਤੀ ਗਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



