HOME 2027 ‘ਚ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਨੂੰ ਦਿਓ ਅਸ਼ੀਰਵਾਦ,ਸਾਰੇ ਗਰੀਬਾਂ ਦੇ...

2027 ‘ਚ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਨੂੰ ਦਿਓ ਅਸ਼ੀਰਵਾਦ,ਸਾਰੇ ਗਰੀਬਾਂ ਦੇ ਘਰਾਂ ਦੀਆਂ ਛੱਤਾਂ ਲੈਂਟਰਾਂ ਵਾਲੀਆਂ ਹੋਣਗੀਆਂ -ਕਰੀਮਪੁਰੀ

1

ਫਗਵਾੜਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਉਹਨਾਂ ਪੀੜਤਾਂ ਤੱਕ ਪਹੁੰਚ ਕੀਤੀ ਜਾ ਰਹੀ ਆ ਜਿਨਾਂ ਦੀਆਂ ਹੜ ਦੇ ਦੌਰਾਨ ਭਾਰੀ ਮੀਂਹ ਦੇ ਦੌਰਾਨ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਤੇ ਅੱਜ ਤੱਕ ਸਰਕਾਰ ਵੱਲੋਂ ਉਹਨਾਂ ਤੱਕ ਕੋਈ ਮਦਦ ਨਹੀਂ ਪਹੁੰਚਾਈ ਗਈ ਇਸ ਦੇ ਤਹਿਤ ਫਗਵਾੜਾ ਦੇ ਪਿੰਡ ਪੀਪਾ ਰੰਗੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਲਖਵਿੰਦਰ ਜੀ ਦੀ ਮਦਦ ਕੀਤੀ ਗਈ ਜੋ ਕਿ wolverhampton ਬੁੱਧਿਸਟ ਲੇਡੀਜ ਗਰੁੱਪ ਦੇ ਸਹਿਯੋਗ ਨਾਲ ਖੁਸ਼ਵਿੰਦਰ ਬਿੱਲਾ ਯੂਕੇ ਜੀ ਦੇ ਯਤਨਾਂ ਨਾਲ ਬਹੁਜਨ ਸਮਾਜ ਪਾਰਟੀ ਦੇ ਟੀਮ ਨੇ ਮਿਲ ਜੁਲ ਕੇ ਪੀੜਿਤ ਪਰਿਵਾਰਾਂ ਨਾਲ ਇਹ ਔਖੇ ਸਮੇਂ ਖੜੇ ਹੋਣ ਦਾ ਫੈਸਲਾ ਕੀਤਾ। ਇਹ ਸ਼ਬਦ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਅੱਜ ਆਪਣੀ ਟੀਮ ਨਾਲ ਆਰਥਿਕ ਮੱਦਦ ਦੇਣ ਸਮੇਂ ਕਹੇਂ ਉਹਨਾਂ ਬਾਹਰ ਬੈਠੇ ਬਸਪਾ ਦੇ ਆਗੂਆਂ, ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਹੜੇ ਦੁੱਖ ਸੁੱਖ ਵਿੱਚ ਪਾਰਟੀ ਨਾਲ ਖੜਦੇ ਹਨ ਇਸ ਮੌਕੇ ਤੇ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ, ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਚਰਨਜੀਤ ਕਾਲਾ ਪ੍ਰਧਾਨ ਫਗਵਾੜਾ, ਇੰਜ ਪ੍ਰਦੀਪ ਕੁਮਾਰ ਖਲਵਾੜਾ, ਪ੍ਰਮਿੰਦਰ ਕੁਮਾਰ ਅਤੇ ਹੋਰ ਯੂਥ ਦੀ ਬਹੁਤ ਵਧੀਆ ਟੀਮ ਕੰਮ ਕਰ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਹੁਜਨ ਸਮਾਜ ਪਾਰਟੀ ਚੰਡੀਗੜ੍ਹ ਦੀ ਰਫ਼ਤਾਰ ਤੇਜ਼ ਕਰਨ ਲਈ ਮੀਟਿੰਗ ਹੋਈ
Next articleਕਾਰ ਅਤੇ ਅਵਾਰਾਂ ਪਸ਼ੂ ਦੀ ਟੱਕਰ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ