HOME ਕੈਨੇਡੀਅਨ ਕਿਡਨੀ ਵਾਕ ਲਈ ਸਰੀ ਦੇ ਸਕੂਲੀ ਬੱਚਿਆਂ ਨੇ ਇਕੱਠੇ ਕੀਤੇ 1,157...

ਕੈਨੇਡੀਅਨ ਕਿਡਨੀ ਵਾਕ ਲਈ ਸਰੀ ਦੇ ਸਕੂਲੀ ਬੱਚਿਆਂ ਨੇ ਇਕੱਠੇ ਕੀਤੇ 1,157 ਡਾਲਰ

12
ਕੈਪਸ਼ਨ: ਕੈਨੇਡੀਅਨ ਕਿਡਨੀ ਵਾਕ ਦੌਰਾਨ ਸ਼ਮੂਲੀਅਤ ਕਰਨ ਵਾਲੇ ਐਲ. ਏ. ਮੈਥੇਸਨ ਸੈਕੰਡਰੀ ਸਕੂਲ ਦੇ ਬੱਚੇ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਸਥਿਤ ਐਲ. ਏ. ਮੈਥੇਸਨ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਕੈਨੇਡੀਅਨ ਕਿਡਨੀ ਵਾਕ ਲਈ 1,157 ਡਾਲਰ ਇਕੱਠੇ ਕਰਕੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕੀਤੀ ਹੈ।ਜਾਣਕਾਰੀ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ 7 ਜੂਨ ਨੂੰ ਆਯੋਜਿਤ ਕੈਨੇਡੀਅਨ ਕਿਡਨੀ ਵਾਕ ਵਿੱਚ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਗੁਰਪ੍ਰੀਤ ਕੌਰ ਬੈਂਸ ਦੀ ਅਗਵਾਈ ਹੇਠ ਫੰਡ ਇਕੱਠਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ, ਜਿਸ ਨੂੰ ਭਾਈਚਾਰੇ ਵੱਲੋਂ ਭਰਪੂਰ ਸਮਰਥਨ ਮਿਲਿਆ। ਸਕੂਲ ਪ੍ਰਬੰਧਕਾਂ ਅਨੁਸਾਰ ਇਕੱਠੀ ਕੀਤੀ ਗਈ ਰਕਮ ਕਿਡਨੀ ਰੋਗਾਂ ਨਾਲ ਜੂਝ ਰਹੇ ਮਰੀਜ਼ਾਂ ਦੀ ਸਹਾਇਤਾ, ਖੋਜ ਕਾਰਜਾਂ ਅਤੇ ਜਾਗਰੂਕਤਾ ਮੁਹਿੰਮਾਂ ਲਈ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨੌਜਵਾਨਾਂ ਵਿੱਚ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ। ਬੱਚਿਆਂ ਦਾ ਕਹਿਣਾ ਸੀ ਕਿ ਇਸ ਮੁਹਿੰਮ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋਈ ਅਤੇ ਭਵਿੱਖ ਵਿੱਚ ਵੀ ਉਹ ਅਜਿਹੀਆਂ ਭਲਾਈ ਕਾਰਜਾਂ ਨਾਲ ਜੁੜੇ ਰਹਿਣਗੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਵੋਟਰ ਸੂਚੀ SIR—2026, ਡਿਪਟੀ ਕਮਿਸ਼ਨਰ ਵਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਬੀ.ਐਲ.ਏ. ਦੀ ਨਿਯੁਕਤੀ ਸਬੰਧੀ ਮੀਟਿੰਗ
Next article-ਸੱਤ ਸਮੁੰਦਰੋਂ ਪਾਰ- ‘ਪਰਦੇਸੀ ਬਾਪੂਆਂ’ ਦੀਆਂ ਰੌਣਕਾਂ ਨਾਲ ਕੈਨੇਡਾ ‘ਚ ਜੁੜਦੀਆਂ ਨੇ ‘ਪੇੰਡੂ ਸੱਥਾਂ’!