ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-ਕੈਨੇਡਾ ਦੀ ਮਹਿਲਾ ਓਲੰਪਿਕ ਹਾਕੀ ਟੀਮ ਵੱਲੋਂ ਆਉਣ ਵਾਲੇ ਓਲੰਪਿਕ ਮੁਕਾਬਲਿਆਂ ਲਈ ਤਿਆਰੀਆਂ ਅੰਤਿਮ ਪੜਾਅ ਵਿੱਚ ਦਾਖ਼ਲ ਹੋ ਚੁੱਕੀਆਂ ਹਨ। ਪ੍ਰਬੰਧਕਾਂ ਵੱਲੋਂ ਅੰਤਿਮ ਚੋਣ ਨੂੰ ਲੈ ਕੇ ਡੂੰਘੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਮੌਜੂਦਾ ਚੈਂਪੀਅਨ ਟੀਮ ਇੱਕ ਵਾਰ ਫਿਰ ਖਿਤਾਬ ਦੀ ਰੱਖਿਆ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਣ ਦੀ ਤਿਆਰੀ ਕਰ ਰਹੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਮਹਿਲਾ ਹਾਕੀ ਵਿੱਚ ਆਏ ਬਦਲਾਅ, ਵਧਦੀ ਮੁਕਾਬਲਾਤਮਕਤਾ ਅਤੇ ਪ੍ਰੋਫੈਸ਼ਨਲ ਮਾਹੌਲ ਨੇ ਚੋਣ ਪ੍ਰਕਿਰਿਆ ਨੂੰ ਹੋਰ ਸਖਤਬਣਾ ਦਿੱਤਾ ਹੈ। ਟੂਰਨਾਮੈਂਟ ਤੋਂ ਪਹਿਲਾਂ ਟ੍ਰੇਨਿੰਗ ਕੈਂਪਾਂ ਅਤੇ ਤਿਆਰੀ ਮੈਚਾਂ ਰਾਹੀਂ ਖਿਡਾਰੀਆਂ ਦੀ ਪਰਖ ਕੀਤੀ ਜਾ ਰਹੀ ਹੈ। ਅੰਤਿਮ ਟੀਮ ਦੇ ਐਲਾਨ ਨਾਲ ਹੀ ਕੈਨੇਡਾ ਦੀ ਮਹਿਲਾ ਹਾਕੀ ਟੀਮ ਆਪਣੇ ਅਗਲੇ ਓਲੰਪਿਕ ਸਫ਼ਰ ਦੀ ਆਰੰਭਤਾ ਕਰ ਸਕੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



