(ਸਮਾਜ ਵੀਕਲੀ)
ਕਿੰਨਾ ਚਾਅ ਹੁੰਦਾ ਸਾਨੂੰ ਬਸ ਕੈਨੇਡਾ ਜਾਣਦਾ।
ਕੋਈ ਗਮ ਨਹੀਂ ਰਹਿੰਦਾ ਆਪਣਿਆਂ ਤੋਂ ਦੂਰੀ ਪਾਣਦਾ।
ਕੂੰਜਾਂ ਬਰਫਾ ਛੱਡ ਮੈਦਾਨਾਂ ਵੱਲ ਆਉਂਦੀਆਂ,
ਪਰ ਸਾਨੂੰ ਚਾਅ ਹੁੰਦਾ ਬਰਫਾਂ ਚੌ ਜਾਣਦਾ।
ਜਦ ਦੇਸ਼ ਦੇ ਵਿੱਚ ਰਾਜ ਹੋਵੇ ਜ਼ਾਲਮਾਂ ਦਾ
ਫਿਰ ਹੀ ਚਿਤ ਹੁੰਦਾ ਵਿਦੇਸ਼ਾਂ ਦੇ ਹਾਣਦਾ।
ਗਰਮੀ ਨੂੰ ਛੱਡ ਠੰਡ ਵੱਲ ਭੱਜ ਪਈਏ
ਦਿਲ ਹੁਣ ਸਾਡਾ ਰਹਿੰਦਾ ਠੰਡ ਮਾਣਦਾ।
ਦਲਜੀਤ, ਹੁਣ ਸੁਖ ਨਹੀਂ ਛੱਜੂ ਦੇ ਚੁਬਾਰੇ
ਤਾਹਿਉਂ ਚੇਤਾ ਆਇਆ ਬੁਖਾਰੇ ਜਾਣਦਾ।
ਕਿੰਨਾ ਚਾਅ ਹੁੰਦਾ ਸਾਨੂੰ ਬਸ ਕੈਨੇਡਾ ਜਾਣਦਾ।
ਕੋਈ ਗਮ ਨਹੀਂ ਰਹਿੰਦਾ ਆਪਣਿਆਂ ਤੋਂ ਦੂਰੀ ਪਾਣਦਾ।
ਲੇਖਕ:- ਦਲਜੀਤ ਵਹਿਣੀ ਵਾਲੀਆ
ਮੋ:ਨੂੰ:99150-21613
ਕਿਉਂ ਕਿ ਹੁਣ ਵੋਟਾਂ ਲੈਣੀਆਂ।
ਹੁਣ ਲੀਡਰ ਫਿਰ ਆਉਣਗੇ।
ਗੱਲਾਂ ਦਾ ਕੜਾਹ ਬਣਾਉਣਗੇ।
ਹੁਣ ਸਭ ਗੱਲਾਂ ਕਰਨੀਆਂ ਪੈਣੀਆਂ।
ਕਿਉਂ ਕਿ ਹੁਣ ਵੋਟਾਂ ਲੈਣੀਆਂ।
ਹੁਣ ਲੋਕਾਂ ਵਿੱਚ ਜਾਣਾ ਪੈਣਾ।
ਕੁਝ ਨਾ ਕੁਝ ਪੈਣਾ ਕਹਿਣਾ।
ਗੱਲਾਂ ਪੈਣੀਆਂ ਸਹਿਣੀਆਂ।
ਕਿਉਂ ਕਿ ਹੁਣ ਵੋਟਾਂ ਲੈਣੀਆਂ।
ਜਾਣਾ ਪੈਣਾ ਦਰ ਦਰ ਦੁਆਰੇ।
ਲਾਉਣੇ ਪੈਣ ਫਿਰ ਝੂਠੇ ਲਾਰੇ।
ਕਰਨੀਆਂ ਪੈਣੀਆਂ ਬਹਿਣੀਆਂ।
ਕਿਉਂ ਕਿ ਹੁਣ ਵੋਟਾਂ ਲੈਣੀਆਂ।
ਹੁਣ ਆ ਦਰਵਾਜ਼ੇ ਖੜਕਾਉਣਗੇ।
ਨਾਲੇ ਭੱਜਕੇ ਜੱਫੀਆਂ ਪਾਉਣਗੇ।
ਹੁਣ ਬਦਲਗੇ ਸਭ ਰਹਿਣੀਆਂ।
ਕਿਉਂ ਕਿ ਹੁਣ ਵੋਟਾਂ ਲੈਣੀਆਂ।
ਭੱਜਕੇ ਵੜਨਗੇ ਗਰੀਬਾਂ ਵਿਹੜੇ।
ਕਹਿਣਗੇ ਦੱਸੋ ਕੰਮ ਨੇ ਕਿਹੜੇ।
ਸਭ ਆਕੜਾਂ ਨੇ ਢੈਹਣੀਆਂ।
ਕਿਉਂ ਕਿ ਹੁਣ ਵੋਟਾਂ ਲੈਣੀਆਂ।
ਦਲਜੀਤ,ਸ਼ਰਾਬਾਂ ਦੇ ਦੌਰ ਚਲਾਉਣਗੇ।
ਹਰ ਮੁਹਲੇ ਵਿੱਚ ਦਫਤਰ ਖਲਾਉਣਗੇ।
ਵਹਿਣੀਵਾਲੀਆ ਬਦਲਣਗੇ ਟੈਹਣੀਆਂ।
ਕਿਉਂ ਕਿ ਹੁਣ ਵੋਟਾਂ ਲੈਣੀਆਂ।
ਲੇਖਕ:-ਦਲਜੀਤ ਵਹਿਣੀ ਵਾਲੀਆ
ਮੋ:ਨੂੰ: 99150-21613
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly