ਬਲਾਚੌਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਪਿੰਡ ਮੋਹਰ ਵਿਖੇ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਪਿੰਡ ਮੰਡਿਆਣੀ, ਜਗਤਪੁਰ ਅਤੇ ਪਿੰਡ ਮੋਹਰ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਬਲਦੇਵ ਰਾਜ ਕੋਆਰਡੀਨੇਟਰ ਅਤੇ ਦਵਿੰਦਰ ਸੈਣੀ ਵਾਈਸ ਕੋਆਰਡੀਨੇਟਰ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਇਸ ਕੈਂਪ ਵਿੱਚ ਸ਼ਾਮਿਲ ਹੋਏ ਅਲੱਗ ਅਲੱਗ ਮਹਿਕਮੇ ਤੋਂ ਆਏ ਅਧਿਕਾਰੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੌਕੇ ਦੀਆਂ ਸਰਕਾਰਾਂ ਦਾ ਸਾਥ ਦੇਣ ਲਈ ਕਿਹਾ ਗਿਆ। ਇਸ ਮੌਕੇ ਤੇ ਬਲਦੇਵ ਰਾਜ ਕੋਆਰਡੀਨੇਟਰ, ਦਵਿੰਦਰ ਸੈਣੀ ਵਾਈਸ ਕੋਆਰਡੀਨੇਟਰ, ਬਹਾਦਰ ਚੰਦ ਏਂ ਪੀ ਉ ਸਾਹਿਬ ਬਲਾਕ ਬਲਾਚੌਰ, ਦਲਜੀਤ ਸਿੰਘ ਹੈਲਥ ਅਧਿਕਾਰੀ, ਐਸ ਐਸ ਉ , ਅਤੇ ਸਰਪੰਚ ਪਰਮਜੀਤ ਸਿੰਘ ਮੌਹਰ ਨੇ ਨਸ਼ਿਆਂ ਨੂੰ ਰੋਕਣ ਲਈ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਅਤੇ ਬਾਹਰੋਂ ਆਏ ਹੋਏ ਪਤਵੰਤ ਸੱਜਣਾ ਦਾ ਧੰਨਵਾਦ ਕੀਤਾ। ਡਾਕਟਰ ਜਸਵੀਰ ਸਿੰਘ ਸਰਪੰਚ ਜਗਤਪੁਰ, ਮੀਡੀਆ ਇੰਚਾਰਜ ਮੱਖਣ ਸਿੰਘ ਮੰਡਿਆਣੀ, ਪਰਮਜੀਤ ਸਿੰਘ ਸਰਪੰਚ ਮੋਹਰ, ਹਰਵਿੰਦਰ ਕੌਰ ਪੰਚ ਮੌਹਰ, ਰਣਜੀਤ ਕੌਰ ਪੰਚ ਮੋਹਰ, ਮਨਜੀਤ ਕੌਰ ਪੰਚ ਮੋਹਰ, ਰਾਮ ਸਰਨ ਨੰਬਰਦਾਰ ਮੋਹਰ, ਕੁਲਦੀਪ ਸਿੰਘ ਨੰਬਰਦਾਰ ਮੋਹਰ, ਸਰਬਜੀਤ ਕੌਰ ਮੰਨਰੇਗਾ ਮੇਟ ਮੋਹਰ, ਹਰਦੇਵ ਸਿੰਘ ਰਾਣਾ ਸਾਬਕਾ ਸਰਪੰਚ, ਵਿਜੇ ਕੁਮਾਰ ਅਤੇ ਅਲੱਗ ਅਲੱਗ ਪਿੰਡਾ ਤੋਂ ਗ੍ਰਾਮ ਪੰਚਾਇਤ ਮੈਂਬਰਾਂ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



