(ਸਮਾਜ ਵੀਕਲੀ)
ਹੱਥ ਜੋੜ ਬੇਨਤੀ ਕੈਂਪ ਲਾਉਣ ਵਾਲਿਆਂ ਨੂੰ,
ਹੁਣ ਨਾਲ ਕੈਂਪ ਲਾਓ ਨਸ਼ੇ ਛੁਡਾਉਣ ਦੇ ਲਈ।
ਮਾਪਿਆਂ ਦੇ ਪੁੱਤ, ਧੀ ਦੀ ਜ਼ਿੰਦਗੀ ਲਈ,
ਸੁਹਾਗਣਾਂ ਦੇ ਸੁਹਾਗ ਬਚਾਉਣ ਦੇ ਲਈ।
ਗਾਲ ਦਿੱਤੀਆਂ ਜਵਾਨੀਆਂ ਘਰ ਬਾਰ ਨਾਲ਼ੇ,
ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਦੇ ਲਈ।
‘ਮੇਜਰ’ ਦਿਉ ਇਧਰ ਵੀ ਧਿਆਨ ਸਾਰੇ,
ਲੋਕਾਂ ਨੂੰ ਨਸ਼ੇੜੀਆਂ ਤੋਂ ਰਾਹਤ ਦਿਵਾਉਣ ਦੇ ਲਈ।
ਮੇਜਰ ਸਿੰਘ ‘ਬੁਢਲਾਡਾ’
94176 42327