ਰਾਜ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਰਾਜਾ ਵੜਿੰਗ ਦਾ ਹੋਵੇਗਾ ਭਰਵਾਂ ਸਵਾਗਤ – ਬਾਈ ਭੋਲਾ ਯਮਲਾ

ਮੁਕਤਸਰ ਸਾਹਿਬ (ਰਮੇਸ਼ਵਰ ਸਿੰਘ)- ਮਿਤੀ 6 ਅਕਤੂਬਰ ਨੂੰ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ  ਵਿਖੇ ਕਰਵਾਏ ਜਾ ਰਹੇ “14ਵੇਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ 2021” ਅਤੇ ਹੁਨਰ ਦੇ ਮਹਾਂ ਮੁਕਾਬਲੇ  “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ ” ਸਮਾਗਮ  ਦੌਰਾਨ ਬਤੌਰ ਮੁੱਖ ਮਹਿਮਾਨ ਪੁੱਜ ਰਹੇ   ਆਰਟਿਸਟ ਵੈੱਲਫੇਅਰ ਸੁਸਾਇਟੀ ਰਜਿ. ਪੰਜਾਬ ਦੇ ਸਰਪ੍ਰਸਤ  ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕੈਬਨਿਟ ਮੰਤਰੀ ਪੰਜਾਬ ਬਣਨ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ । ਕੈਬਨਿਟ ਮੰਤਰੀ ਅਮਰਿੰਦਰ ਸਿੰਘ  ਰਾਜਾ ਵੜਿੰਗ ਦੇ ਕਰੀਬੀ ਦੋਸਤ ਤੇ ਆਰਟਿਸਟ ਵੈੱਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ   ਬਾਈ ਭੋਲਾ ਯਮਲਾ ਨੇ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ  ਕਿਹਾ ਕਿ ਪਹਿਲੀ ਵਾਰ   ਸ੍ਰੀ ਮੁਕਤਸਰ ਸਾਹਿਬ ਦੇ ਕਿਸੇ ਵਿਧਾਇਕ ਨੂੰ  ਕੈਬਿਨਟ ਮੰਤਰੀ ਵਜੋਂ  ਨਿਵਾਜਿਆ ਗਿਆ ਹੈ ਜੋ ਕਿ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ  । ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਨਾਲ  ਪੂਰੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ ,ਇਸ ਮੌਕੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ  ਲਾਭ ਹੀਰਾ, ਬਲਕਾਰ ਸਿੱਧੂ ,ਦਰਸ਼ਨਜੀਤ ,ਗੁਰਵਿੰਦਰ ਬਰਾੜ, ਅੰਗਰੇਜ ਭੁੱਲਰ, ਸੁਖਰਾਜ ਬਰਕੰਦੀ ,ਮਨੋਰੰਜਨ ਕਰਨਗੇ  ਲਖਵਿੰਦਰ ਬੁੱਗਾ ਤੇ ਬੂਟਾ ਭੁੱਲਰ  ਮਨੋਰੰਜਨ ਕਰਨਗੇ  । ਇਸ ਮੌਕੇ ਕੈਬਨਿਟ ਮੰਤਰੀ  ਰਾਜਾ ਵੜਿੰਗ  ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ  ਸ਼ਖ਼ਸੀਅਤਾਂ ਨੂੰ  ਰਾਜ ਪੁਰਸਕਾਰਾਂ ਨਾਲ ਸਨਮਾਨਤ ਕਰਨਗੇ  ।

Previous articleਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਭਾਸ਼ਣ ਮੁਕਾਬਲੇ
Next articleਅੰਬੇਡਕਰ ਭਵਨ ਵਿਖੇ ਪਧਾਰੇ ਬਾਬਾਸਾਹਿਬ ਡਾ. ਅੰਬੇਡਕਰ ਦੇ ਪੋਤਰੇ ਭੀਮਰਾਓ ਯਸ਼ਵੰਤ ਅੰਬੇਡਕਰ