ਕੈਬਨਿਟ ਮੀਟਿੰਗ ਅੱਜ, ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਨੂੰ ਹਰੀ ਝੰਡੀ ਦੀ ਸੰਭਾਵਨਾ

Punjab Chief Minister Charanjit Singh Channi

ਚੰਡੀਗੜ੍ਹ (ਸਮਾਜ ਵੀਕਲੀ):  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਨਵੀਂ ਕੈਬਨਿਟ ਆਪਣੀ ਪਲੇਠੀ ਮੀਟਿੰਗ ਵਿਚ ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਬਾਰੇ ਫੈਸਲਾ ਲੈ ਸਕਦੀ ਹੈ| ਮੰਤਰੀ ਮੰਡਲ ਦੀ ਭਲਕੇ 10.30 ਵਜੇ ਮੀਟਿੰਗ ਹੋਣੀ ਹੈ ਜਿਸ ਵਿਚ ਸੱਤ ਨਵੇਂ ਚਿਹਰੇ ਪਹਿਲੀ ਵਾਰ ਮੀਟਿੰਗ ਵਿਚ ਸ਼ਾਮਿਲ ਹੋਣਗੇ| ਪਰਸੋਨਲ ਵਿਭਾਗ ਵੱਲੋਂ ਇਸ ਬਾਰੇ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ ਜੋ ਭਲਕੇ ਕੈਬਨਿਟ ਵਿਚ ਵਿਚਾਰਿਆ ਜਾਣਾ ਹੈ|

ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਪਹਿਲਾਂ ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਤੋਂ ਕਿਨਾਰਾ ਕਰ ਲਿਆ ਸੀ ਅਤੇ ਦਰਜਾ ਚਾਰ ਦੀ ਰੈਗੂਲਰ ਭਰਤੀ ਦੀ ਥਾਂ ਆਊਟ ਸੋਰਸਿੰਗ ਰਾਹੀਂ ਭਰਤੀ ਦਾ ਫੈਸਲਾ ਕੀਤਾ ਸੀ| ਅਮਰਿੰਦਰ ਦੀ ਆਖਰੀ ਕੈਬਨਿਟ ਮੀਟਿੰਗ ਵਿਚ ਜੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਫੈਸਲਾ ਟਲ ਗਿਆ ਸੀ, ਉਹ ਭਲਕੇ ਦੀ ਮੀਟਿੰਗ ਵਿਚ ਫਿਲਹਾਲ ਨਹੀਂ ਆ ਰਿਹਾ ਹੈ| ਉਸ ਬਾਰੇ ਪਹਿਲਾਂ ਐਡਵੋਕੇਟ ਜਨਰਲ ਦਾ ਮਸ਼ਵਰਾ ਵੀ ਲਿਆ ਜਾਣਾ ਹੈ|

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ
Next articleਉੱਤਰ ਪ੍ਰਦੇਸ਼: ਯੋਗੀ ਮੰਤਰੀ ਮੰਡਲ ਦਾ ਵਿਸਥਾਰ