ਕਾਂਗਰਸ ਵਿੱਚ ‘ਸੀ’ ਦਾ ਅਰਥ ‘ਸ਼ਾਤਿਰ’: ਮਾਇਆਵਤੀ

ਲਖਨਊ (ਸਮਾਜ ਵੀਕਲੀ): ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਅੱਜ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਵਿੱਚ ‘ਸੀ’ ਦਾ ਅਰਥ ‘ਸ਼ਾਤਿਰ’ ਹੈ। ਮਾਇਆਵਤੀ ਦਾ ਇਹ ਬਿਆਨ ਕਾਂਗਰਸ ਵੱਲੋਂ ਕਥਿਤ ਤੌਰ ’ਤੇ ਇਹ ਕਹਿਣ ਕਿ ਬਸਪਾ ਵਿੱਚ ‘ਬੀ’ ਦਾ ਅਰਥ ਬੀਜੇਪੀ ਹੈ, ਦੇ ਜਵਾਬ ਵਿੱਚ ਆਇਆ ਹੈ। ਬਸਪਾ ਮੁਖੀ ਨੇ ਟਵੀਟ ਕੀਤਾ, ‘ਬਸਪਾ ਵਿੱਚ ‘ਬੀ’ ਅੱਖਰ ‘ਬਹੁਜਨ’ ਦੀ ਨੁਮਾਇੰਦਗੀ ਕਰਦਾ ਹੈ, ਜਿਸ ਵਿੱਚ ਅਨਸੂਚਿਤ ਜਾਤੀਆਂ, ਅਨਸੂਚਿਤ ਕਬੀਲੇ, ਹੋਰ ਪੱਛੜੀਆਂ ਜਾਤੀਆਂ ਅਤੇ ਧਾਰਮਿਕ ਘੱਟਗਿਣਤੀਆਂ ਸ਼ਾਮਲ ਹਨ। ਇਨ੍ਹਾਂ ਸਮੂੁਹਾਂ ਗਿਣਤੀ ਜ਼ਿਆਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ‘ਬਹੁਜਨ’ ਕਿਹਾ ਜਾਂਦਾ ਹੈ।

’ਮਾਇਆਵਤੀ ਨੇ ਕਾਂਗਰਸ ’ਤੇ ਤਲਖ਼ ਟਿੱਪਣੀ ਕਰਦਿਆਂ ਕਿਹਾ, ‘ਕਾਂਗਰਸ ਵਿੱਚ ‘ਸੀ’ ਦਾ ਅਸਲ ਮਤਲਬ ‘ਸ਼ਾਤਿਰ’ ਪਾਰਟੀ ਹੈ।  ਮਾਇਆਵਤੀ ਨੇ ਅੱਗੇ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ ’ਚ ਕਾਂਗਰਸ, ਸਮਾਜਵਾਦੀ ਪਾਰਟੀ ਜਾਂ ਭਾਜਪਾ ਦੀ ਸਰਕਾਰ ਹੋਵੇ ਤਾਂ ਇੱਥੇ ਕੋਈ ਵੀ ਵੱਡੀ ਜਾਂ ਛੋਟੀ ਚੋਣ ਆਜ਼ਾਦ ਜਾਂ ਨਿਰਪੱਖ ਢੰਗ ਨਾਲ ਨਹੀਂ ਹੋ ਸਕਦੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ ’ਚ ਭਾਜਪਾ ਫਿਰ ਸਰਕਾਰ ਬਣਾਏਗੀ: ਯੋਗੀ
Next articleਯੂਪੀ ਚੋਣਾਂ ਲਈ ਕਾਂਗਰਸ ਵਰਕਰਾਂ ਦੀ ਰਾਏ ਅਹਿਮ ਹੋਵੇਗੀ: ਪ੍ਰਿਯੰਕਾ