HOME ਆਪ ਦੇ ਹਲਕਾ ਇੰਚਾਰਜ ਵੱਲੋਂ ਸ਼ਮਸ਼ਾਨ ਘਾਟ ਦੀ ਸਫਾਈ ਨੇ ਨਵੀਂ ਪਿਰਤ...

ਆਪ ਦੇ ਹਲਕਾ ਇੰਚਾਰਜ ਵੱਲੋਂ ਸ਼ਮਸ਼ਾਨ ਘਾਟ ਦੀ ਸਫਾਈ ਨੇ ਨਵੀਂ ਪਿਰਤ ਪਾਈ ਟਰੀਟਮੈਂਟ ਪਲਾਂਟ ਮਹਿਤਪੁਰ ਦੀ ਕਾਂਇਆਂ ਕਲਪ ਕਰੇਗਾ – ਪਿੰਦਰ ਪੰਡੋਰੀ 

5
ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)- ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਆਪਣੇ ਕੀਤੇ ਕੰਮਾਂ ਨੂੰ ਲੈ ਅਕਸਰ  ਸੁਰਖੀਆਂ ਵਿਚ ਰਹਿੰਦੇ ਹਨ। ਕਬੱਡੀ ਦੇ ਅੰਤਰਰਾਸ਼ਟਰੀ ਸੁਪਰਸਟਾਰ ਖਿਡਾਰੀ ਰਹੇ ਪੰਡੋਰੀ ਵੱਲੋਂ ਜਿੱਥੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡਾਂ ਵਿਚ ਜਿੰਮ ਦਾ ਸਮਾਨ ਪਹੁਚਾਉਣ ਦਾ ਕਾਰਜ ਅਰੰਭਿਆ ਹੋਇਆ ਹੈ, ਉਥੇ ਕਬੱਡੀ ਅਤੇ ਪਲਵਾਨੀ ਦੀ ਸ਼ੌਕੀਨ ਨੋਜਵਾਨੀ ਨੂੰ ਲਗਾਤਾਰ ਸਹੂਲਤਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਸਵੇਰੇ ਸ਼ਾਮ ਪਬਲਿਕ ਮੀਟਿੰਗਾਂ ਦੋਰਾਨ ਲੋਕਾਂ ਦੀਆਂ ਸਮੱਸਿਆਂਵਾਂ ਦਾ ਸਮਾਧਾਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਇਸ ਅਗਾਹਵਧੂ ਨੋਜਵਾਨ ਆਗੂ ਵੱਲੋਂ ਪਹਿਲ ਕਦਮੀ ਕਰਕੇ ਆਪ  ਵਰਕਰਾਂ ਦੇ ਨਾਲ ਸ਼ਮਸ਼ਾਨ ਘਾਟ ਦੀ ਸਫਾਈ ਕਰਕੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਮਹਿਤਪੁਰ ਨਗਰ ਪੰਚਾਇਤ ਦੇ ਵਾਰਡ ਨੰਬਰ 9 ਵਿਚ ਸਵੇਰੇ ਤੜਕਸਾਰ ਵਰਕਰਾਂ ਨਾਲ ਪੁੱਜੇ ਹਲ਼ਕਾ ਇੰਚਾਰਜ ਵੱਲੋਂ ਜਿਥੇ ਮਿਹਨਤਕਸ਼ ਸਫ਼ਾਈ ਸੇਵਕਾਂ ਨਾਲ ਮਿਲਕੇ ਸ਼ਮਸ਼ਾਨ ਘਾਟ ਦੀ ਸਫਾਈ ਕਰਕੇ ਵਾਹ- ਵਾਹ ਖੱਟੀ। ਉਥੇ ਹੀ ਮਹੱਲਾ ਨਿਵਾਸੀਆਂ ਨਾਲ ਬੈਠ ਕੇ ਪਕੌੜਿਆਂ ਦਾ ਲੰਗਰ ਲਗਾਇਆ ਤੇ ਚਾਹ ਦੀ ਸਾਂਝ ਪਾ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ। ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦਾ ਇਹ ਕੰਮ ਸੁਰਖੀਆਂ ਦਾ ਸਬੱਬ ਬਣਿਆ ਇਸ ਮੌਕੇ ਇਕੱਤਰ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਕੀਤੇ ਇਸ ਸ਼ਲਾਘਾਯੋਗ ਕੰਮ ਦੀ ਭਰਭੂਰ ਸ਼ਲਾਘਾ ਕੀਤੀ ਗਈ। ਅਤੇ ਪਰਮਿੰਦਰ ਪੰਡੋਰੀ ਵੱਲੋਂ ਵੀ ਸਮੂਹ ਵਰਕਰਾਂ ਮਹੱਲਾ ਨਿਵਾਸੀਆਂ ਤੇ ਸਫ਼ਾਈ ਸੇਵਕਾਂ ਦਾ ਤਹਿ ਦਿਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਬਹੁਤ ਜਲਦ ਮਹਿਤਪੁਰ ਦਾ ਟਰੀਟਮੈਂਟ ਪਲਾਂਟ ਮਹਿਤਪੁਰ ਦੀ ਕਾਂਇਆਂ ਕਲਪ ਕਰੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀ.ਟੀ. ਯੂਨੀਵਰਸਿਟੀ ਦੇ ਖੋਜਕਰਤਿਆਂ ਨੂੰ ਜਾਪਾਨ ਦੇ ਪ੍ਰਸਿੱਧ ਰਿਸਰਚ ਐਕਸਚੇੰਜ ਲਈ ਚੁਣਿਆ ਗਿਆ
Next articleਸਾਈਆਂ ਦੀਆਂ ਜੁੱਤੀਆਂ ਸਾਈਆਂ ਦੇ ਸਿਰ (ਮਿੰਨੀ ਕਹਾਣੀ)