ਸਾਹਿਤਯ ਕਲਸ਼ ਪਰਿਵਾਰ ਵਲੋਂ ਮੈਡਮ ਰਜਨੀ ਧਰਮਾਣੀ ਦਾ ਸਨਮਾਨ ਕੀਤਾ ਗਿਆ

(ਸਮਾਜ ਵੀਕਲੀ) ਮਹਿਲਾ ਦਿਵਸ ਦੇ ਸੰਬੰਧ ਵਿੱਚ ਸਾਹਿਤਯ ਕਲਸ਼ ਪਰਿਵਾਰ ਪਟਿਆਲਾ ਵੱਲੋਂ ਲੇਖਿਕਾ ਅਤੇ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ ਮੈਡਮ ਰਜਨੀ ਧਰਮਾਣੀ ਨੂੰ ਸਨਮਾਨ ਚਿੰਨ੍ਹ , ਪ੍ਰਸ਼ੰਸਾ ਪੱਤਰ , ਪੈਨ , ਸ਼ਾਲ , ਨਵੀਂ ਲੋਕ ਅਰਪਣ ਹੋਈ ਪੁਸਤਕ , ਵਿਸ਼ੇਸ਼ ਡਾਇਰੀ ਆਦਿ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਰਜਨੀ ਧਰਮਾਣੀ ਨੇ ਆਪਣੀਆਂ ਰਚਨਾਵਾਂ ਤੇ ਪੁਸਤਕਾਂ ਬਾਰੇ ਵੀ ਚਾਨਣਾ ਪਾਇਆ ਅਤੇ ਸਾਹਿਤਕ ਕਲਸ਼ ਪਰਿਵਾਰ , ਸਾਗਰ ਸੂਦ , ਸ਼ਸ਼ੀ ਅਰੋੜਾ ਸੂਦ , ਪੁਨੀਤ ਗੋਇਲ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਮਹਿਲਾ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਦੌਰਾਨ ਸਮਾਜ ਤੇ ਸਾਹਿਤ ਲਈ ਯੋਗਦਾਨ ਪਾਉਣ ਵਾਲ਼ੀਆਂ ਤੀਹ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਸਾਹਿਤਯ ਕਲਸ਼ ਪਰਿਵਾਰ ਵਲੋਂ ਪੁਸਤਕ ” ਨਈ ਉਡਾਨ ” ਵੀ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸਾਹਿਤਯ ਕਲਸ਼ ਪਰਿਵਾਰ ਦੇ ਸਾਰੇ ਸਦੱਸਯ ,  ਸਾਗਰ ਸੂਦ , ਮੈਡਮ ਸ਼ਸ਼ੀ ਅਰੋੜਾ ਸੂਦ , ਵਿਸ਼ਵਜੀਤ , ਨਵੀਨ ਕਮਲ , ਸੀਤਾ ਰਾਣੀ ਕੰਬੋਜ , ਮੰਜੂ , ਪਰਮਜੀਤ ਅਗਰਵਾਲ , ਮਾਸਟਰ ਸੰਜੀਵ ਧਰਮਾਣੀ , ਰਾਜਪਾਲ ਗੁਲਾਟੀ , ਨੀਰੂ ਮਹਿਤਾ , ਸ਼ੀਨੂੰ ਵਾਲੀਆ , ਤਰਲੋਕ ਸਿੰਘ , ਸੁਧਾ , ਕੁਲਜੀਤ ਕੌਰ , ਡਾਕਟਰ ਕੁਸਮ , ਕਾਜਲ ਗੋਇਲ , ਮਨਪ੍ਰੀਤ ਸਿੱਧੂ , ਨਵੀਨ ਕਮਲ , ਅਲਕਾ ਸਮੇਤ ਅਨੇਕਾਂ ਬੁੱਧੀਜੀਵੀ ਸਾਹਿਤਕਾਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਤਾ ਪੁਸ਼ਪਾ ਦੇਵੀ ਸ਼ਰਧਾਂਜਲੀ ਸਮਾਗ਼ਮ ਅੱਜ
Next articleਤਰਕਸ਼ੀਲਾਂ ਵੱਲੋਂ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ,ਵੇਲਾ ਵਿਹਾ ਚੁੱਕੀਆ ਰਸਮਾਂ ਵਿੱਚੋ ਨਿਕਲਣ ਦਾ ਭਾਵਪੂਰਤ ਸੁਨੇਹਾ