ਗ਼ਜ਼ਲ

(ਸਮਾਜ ਵੀਕਲੀ)

ਜਿਉਣਾ ਹੈ ਤਾਂ ਮਰਨਾ ਸਿਖ ਲੈ ,
ਸੀਸ ਤਲੀ ‘ਤੇ ਧਰਨਾ ਸਿਖ ਲੈ ।
ਜੇਕਰ ਪਾਰ ਨਦੀ ਹੈ ਕਰਨੀ ,
ਫਿਰ ਯਾਰਾ! ਤੂੰ ਤਰਨਾ ਸਿਖ ਲੈ ।
ਨੈਣਾਂ ਨੂੰ ਜੇ ਪੜ੍ਹਣਾ ਚਾਹੁੰਦੈ ,
ਅਰਥ ਤੂੰ ਚੁੱਪ ਦੇ ਕਰਨਾ ਸਿਖ ਲੈ।
ਜੇ ਤੂੰ ਚਾਹੁੰਦਾਂ ਵਾਹ ! ਵਾਹ!! ਲੁੱਟਣੀ,
ਲੈਅ ਵਿਚ ਸ਼ਬਦ ਤੂੰ ਧਰਨਾ ਸਿਖ ਲੈ ।
ਸੁਣ ਬਾਸਰਕੇ ਗਿੱਲਾਂ ਵਾਲੇ ,
ਬਹਿਰ ‘ ਚ ਸਾਗਰ ਤਰਨਾ ਸਿਖ ਲੈ।

ਮਨਮੋਹਨ ਸਿੰਘ ਬਾਸਰਕੇ
ਬਾਸਰਕੇ ਹਾਊਸ,ਭੱਲਾ ਕਲੋਨੀ, ਛੇਹਰਟਾ,ਅੰਮ੍ਰਿਤਸਰ
ਸੰਪਰਕ ਨੰਬਰ :9914716616

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਗ਼ਜ਼ਲ