ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਕਲੱਬ ਵਿੱਚ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਵੱਲੋਂ ਨੈਸ਼ਨਲ ਚੇਅਰਮੈਨ ਡਾ: ਉਂਕਾਰ ਸਿੰਘ ਨਰੂਲਾ ਅਤੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਭਾਸ਼ ਚੰਦਰਾ ਕੈਟੀ, ਸ਼ੁਭਮ ਸ਼ੁਕਲਾ, ਪੰਜਾਬ ਯੂਥ ਪ੍ਰਧਾਨ ਵੱਲੋਂ ਸਾਂਝੇ ਤੌਰ ‘ਤੇ ਪੱਤਰਕਾਰ ਵਾਰਤਾ ਕੀਤੀ ਗਈ। ਇਸ ਮੌਕੇ ਡਾ: ਨਰੂਲਾ ਨੇ ਦੱਸਿਆ ਕਿ ਪਹਿਲਾਂ ਵੀ ਇਸ ਗਰੁੱਪ ਦੇ ਕਾਫੀ ਠੱਗੀ ਦੇ ਕੇਸ ਚੱਲ ਰਹੇ ਹਨ ਪਰ ਫਿਰ ਵੀ ਇਹਨਾਂ ਦੇ ਹੌਸਲੇ ਬੁਲੰਦ ਹਨ । ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਬਿਲਡਰ ਦੇ ਲੁਧਿਆਣਾ ਸ਼ਹਿਰ ਦੇ ਕੋਨੇ-ਕੋਨੇ ਵਿੱਚ ਬੋਰਡ ਲੱਗੇ ਹਨ, ਜਦਕਿ ਇਹ ਕਾਲੋਨੀ ਗੈਰ-ਕਾਨੂੰਨੀ ਹੈ ਅਤੇ ਜੋ ਬੋਰਡ ਲੱਗੇ ਹਨ, ਉਹਨਾਂ ਦੇ ਪ੍ਰਮੋਟਰ ਅਤੇ ਐਪਸ ਦੇ ਨਾਮ ਵੀ ਬੋਰਡ ‘ਤੇ ਨਹੀਂ ਹਨ। ਇਸ ਦੇ ਉਲਟ, ਜੋ ਬੋਰਡ ਕਾਰਪੋਰੇਸ਼ਨ ਦੇ ਆਕਾਰ ਦਾ ਹਿਸਾਬ ਲਗਾਉਣਾ ਚਾਹੀਦਾ ਹੈ, ਉਹ ਵੀ ਓਵਰਸਾਇਜ ਬਣਾਏ ਗਏ ਹਨ ਅਤੇ ਪ੍ਰਮਾਣਿਤ ਕੀਤਾ ਗਿਆ ਹੈ ਕਿ ਐਪਸ ਦੀ ਧੋਖਾਧੜੀ ਦੇ ਨਾਮ ‘ਤੇ ਹਿਸਟ੍ਰੀ ਬੋਲਦੀ ਹੈ । ਉਹਨਾਂ ਨੇ ਦੱਸਿਆ ਕਿ ਮਸ਼ਹੂਰ ਜਵੇਲਰਸ ਦੀ ਦੁਕਾਨ ਜੋ ਘੁਮਾਰ ਮੰਡੀ ਵਿੱਚ ਹੈ, ਜਿਸ ਰਜਿਸਟਰੇਸ਼ਨ ਰੇਜੀਡੈਂਸੀਅਲ ਹੋਇਆ ਹੈ ਅਤੇ ਇਸਦਾ ਉਪਯੋਗ ਕਮਰਸੀਅਲ ਕੰਮ ਕਰਨ ਲਈ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਇਸ ਬਿਲਡਰ ਦਾ ਗਾਂਧੀ ਨਗਰ ਵਿੱਚ ਸ਼ੀਸ਼ ਮਹਿਲ ਨਾਮ ਦਾ ਇੱਕ ਕੰਪਲੈਕਸ ਹੈ, ਜਿਸ ਦੀ ਇੱਕ ਹੀ ਜਗ੍ਹਾ ਤੇ ਤਿੰਨ ਰਜਿਸਟਰੇਸ਼ਨ ਹਨ ਜਿਸ ਵਿੱਚੋਂ ਇੱਕ ਕਮਰਸ਼ੀਅਲ ਤੇ ਦੋ ਰੈਜ਼ੀਡੈਂਸ਼ੀਅਲ ਹੈ ਅਤੇ ਕਾਗਜਾਂ ਵਿੱਚ ਹੇਰਾਫੇਰੀ ਕਰਕੇ ਦੋ ਮੰਜ਼ਿਲਾਂ ਬਣਾਈਆਂ ਗਈਆਂ ਹਨ ਅਤੇ ਦੋ ਮੰਜ਼ਿਲਾਂ ਨੂੰ ਰਿਪੇਅਰ ਦੇ ਨਾਂ ਤੇ ਅੱਠ ਮੰਜ਼ਿਲ ਤੱਕ ਵਧਾ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਦਫਤਰ ਵਿੱਚ ਹਜ਼ਾਰਾਂ ਫਾਈਲਾਂ ਵਿੱਚੋਂ ਕੇਵਲ ਇਸ ਬਿਲਡਰ ਦੀ ਹੀ ਫਾਈਲ ਚੋਰੀ ਹੁੰਦੀ ਹੈ ਅਤੇ ਕੋਈ ਹੋਰ ਰਿਕਾਰਡ ਖ਼ਰਾਬ ਨਹੀਂ ਹੋਇਆ ਹੈ। ਡਿਊਟੀ ਕਲਰਕ ਚਿੱਲਾ ਕੇ ਕਹਿ ਰਹੇ ਹੈ ਕਿ ਮੈਂ ਸਾਰੀਆਂ ਫਾਈਲਾਂ ਸਾਹਿਬ ਦੀ ਗੱਡੀ ‘ਚ ਰੱਖਤੀਆਂ ਸੀ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਪਤਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਕਰੋੜਾਂ ਰੁਪਏ ਘੋਟਾਲੇ ਦੀ ਫਾਈਲ ਕਿੱਥੇ ਗੁੰਮ ਹੋ ਗਈ ਹੈ ਅਤੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ । ਇਸ ਮੌਕੇ ਸ੍ਰ: ਮੇਜਰ ਸਿੰਘ ਖਾਲਸਾ (ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ), ਉਮੀਦ ਸਿੰਘ ਆਜ਼ਾਦ (ਰਾਸ਼ਟਰੀ ਪ੍ਰਧਾਨ ਆਲ ਇੰਡੀਆ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ, ਕੁਲਵਿੰਦਰ ਸਿੰਘ ਬੋਬੀ ਗੁਲਾਟੀ (ਰਾਸ਼ਟਰੀ ਸਕੱਤਰ), ਕਾਮਨੀ ਪਾਟਿਆਲ (ਪੰਜਾਬ ਮਹਿਲਾ ਪ੍ਰਧਾਨ), ਨਿਸ਼ਾ ਚੋਪੜਾ, ਸੁਮਨ, ਰਾਹੁਲ ਘਈ (ਸੀਨੀਅਰ ਊਪ ਪ੍ਰਧਾਨ ਜੇ.ਡੀ.ਯੂ.) ਬੰਟੀ ਸਿੰਘ, ਆਰ.ਕੇ.ਘਈ, ਪਰਮਿੰਦਰ ਚੀਮਾ, ਮਾਨਿਕ ਢੀਂਗਰਾ , ਸਾਨੀ ਡੰਗਰਾ ਆਦਿ ਵੀ ਵਿਸ਼ੇਸ਼ ਰੂਪ ‘ਚ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



