HOME ਬੀਕੇਯੂ ਪੰਜਾਬ (ਇਕਾਈ ਜਲੰਧਰ) ਦੀ ਹੰਗਾਮੀ ਮੀਟਿੰਗ ਅੱਜ ਗੁਰਦੁਆਰਾ ਲੋਹਗੜ੍ਹ ਵਿਖੇ ਹੋਈ

ਬੀਕੇਯੂ ਪੰਜਾਬ (ਇਕਾਈ ਜਲੰਧਰ) ਦੀ ਹੰਗਾਮੀ ਮੀਟਿੰਗ ਅੱਜ ਗੁਰਦੁਆਰਾ ਲੋਹਗੜ੍ਹ ਵਿਖੇ ਹੋਈ

1
ਇਕਾਈਆ ਗਠਨ, ਇਜੰਟੀ, ਨਰੇਗਾ ਬਿੱਲ, ਨਸ਼ਾ, ਮਾਇਨੰਗ ਤੇ ਖ਼ਸਤਾ ਸੜਕਾਂ ਦਾ ਮੁੱਦਾ ਗੂੰਜਿਆ 
ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਪੰਜਾਬ ਦੀ ਪ੍ਰਮੁੱਖ ਕਿਸਾਨ ਜਥੇਬੰਦੀ ਬੀਕੇਯੂ ਪੰਜਾਬ ਦੀ ਇਕਾਈ ਜਲੰਧਰ ਵੱਲੋਂ ਅੱਜ ਦੁਪਹਿਰ 12 ਵੱਜੇ ਇਕ ਹੰਗਾਮੀ ਮੀਟਿੰਗ ਪਿੰਡ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਬੀਕੇਯੂ ਪੰਜਾਬ ਦੇ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਦੱਸਿਆ ਕਿ ਅੱਜ ਇਸ ਮੀਟਿੰਗ ਵਿੱਚ ਜਲੰਧਰ ਜ਼ਿਲ੍ਹੇ ਦੀਆਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸਬੰਧਤ ਮੁਸ਼ਕਲਾਂ, ਰੇਤ ਦੀ ਨਜਾਇਜ਼ ਮਾਇਨੰਗ, ਦਿਨੋ ਦਿਨ ਨਸ਼ਿਆਂ ਵਿਚ ਧਸ ਰਹੀ ਜਵਾਨੀ ਅਤੇ ਲੋਕ ਮਾਰੂ ਬਿਲਾਂ ਦੁਆਰਾ ਮਾਰੀ ਜਾ ਰਹੀ ਕਿਸਾਨੀ , ਨਰੇਗਾ ਬਿੱਲ ਅਤੇ ਠੱਗ ਇਜੰਟਾ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਤਕਰੀਬਨ ਸਾਰੇ ਪਿੰਡਾਂ ਤੋਂ ਕਿਸਾਨਾਂ ਵੱਲੋਂ ਪਿੰਡਾਂ ਵਿਚ ਇਕਾਈਆਂ ਬਣਾਉਣ ਲਈ ਸੁਨੇਹੇ ਆ ਰਹੇ ਹਨ ਜਿਸ ਤੇ ਅੱਜ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਜਲਦੀ ਜਲੰਧਰ ਜ਼ਿਲ੍ਹੇ ਦੇ ਪਿੰਡ -ਪਿੰਡ ਇਕਾਈਆਂ ਗਠਿਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤਾਂ ਜੋਂ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਬੀਕੇਯੂ ਪੰਜਾਬ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਅਤੇ ਸੰਯੁਕਤ ਕਿਸਾਨ ਯੂਨੀਅਨ ਨਾਲ ਰਲ ਕੇ ਕਿਸਾਨੀ ਨੂੰ ਬਚਾਉਣ ਲਈ ਅਰੰਭੇ ਅੰਦੋਲਨ ਵਿਚ ਵੱਡਾ ਯੋਗਦਾਨ ਪਾਇਆ ਜਾ ਸਕੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵੱਲੋ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਦਸਮੇਸ਼ ਪਿਤਾ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਲਖਬੀਰ ਸਿੰਘ ਗੋਬਿੰਦਪੁਰ ਜਿਲਾ ਪ੍ਰਧਾਨ, ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ,  ਹਰਜਿੰਦਰ ਸਿੰਘ ਚੰਦੀ ਸੂਬਾ ਪ੍ਰੈਸ ਸਕੱਤਰ ,ਹਰਦੀਪ ਸਿੰਘ ਐਨ ਐਨ ਆਰ , ਗੁਰਦੀਪ ਸਿੰਘ ਤਹਿਸੀਲ ਪ੍ਰਧਾਨ, ਮਹਿੰਦਰਪਾਲ ਸਿੰਘ ਤਹਿਸੀਲ ਪ੍ਰਧਾਨ, ਤਜਿੰਦਰ ਪਾਲ ਸਿੰਘ ਸਿੱਧੂ ਕਿਸਾਨ ਆਗੂ, ਬਲਵੰਤ ਸਿੰਘ ਜਿਲਾ ਖਜਾਨਚੀ , ਲਾਡੀ ਲਹੋਰੀਆ ਯੂਥ ਆਗੂ, ਗੁਰਮੁਖ ਸਿੰਘ ਸਰਪੰਚ ,ਦਵਿੰਦਰ ਸਿੰਘ ਹੁੰਦਲ ਕਿਸਾਨ ਆਗੂ, ਜਗਜੀਤ ਸਿੰਘ  ਸਾਬਕਾ ਸਰਪੰਚ ,ਕੁਲਵੰਤ ਸਿੰਘ ਵੇਹਰਾ , ਮੱਖਣ ਸਿੰਘ ਸਰਪੰਚ, ਬਲਵੰਤ ਸਿੰਘ ਬੂਟੇ ਦੀਆਂ ਸ਼ੰਨਾ , ਭੁਪਿੰਦਰ ਸਿੰਘ ਬਿੱਲਾ, ਅਮਰੀਕ ਸਿੰਘ, ਸੁਖਜਿੰਦਰ ਸਿੰਘ, ਬਾਬਾ ਨਿਰਮਲ ਸਿੰਘ ,ਸਰਪੰਚ ਕੁੰਦਨ ਸਿੰਘ ,ਰਾਜਵਿੰਦਰ ਸਿੰਘ ਰਾਜੂ, ਕੁੰਦਨ ਸਿੰਘ ,ਗੁਰਚਰਨ ਸਿੰਘ ਸਰਪੰਚ, ਗੁਰਬਚਨ ਸਿੰਘ ਸਰਪੰਚ, ਜਿੰਦਰ ਆਦਰਾਮਾਨ , ਪਾਲ ਸਿੰਘ ਬੀਟਲਾ, ਨਿਸ਼ਾਨ ਸਿੰਘ ,ਜਗਦੀਪ ਸਿੰਘ, ਗੁਰਮੁਖ ਸਿੰਘ ਬੁਰਜ ਹਸਨ, ਮਨਜੀਤ ਸਿੰਘ ਸਾਬਕਾ ਸਰਪੰਚ ,ਕਾਕਾ  ਆਦਿ ਕਿਸਾਨ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਹਿਰ ਦੇ ਨਾਮੀ ਬਿਲਡਰ ਵੱਲੋਂ ਹਜ਼ਾਰ ਕਰੋੜ ਰੁਪਏ ਦੀ ਠੱਗੀ ਦੀ ਤਿਆਰੀ
Next articleਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਤੀਸਰਾ ਖ਼ੂਨਦਾਨ-ਕੈਂਪ ਅਤੇ ਫ੍ਰੀ ਮੈਡੀਕਲ ਕੈਂਪ ਕਾਠਗੜ੍ਹ ‘ਚ ਲਗਾਇਆ – ਵਿੱਕੀ ਚਾਹਲ