HOME ਡਾ: ਕੋਟਨਿਸ ਹਸਪਤਾਲ ਅਤੇ ਸਿੱਖਿਆ ਕੇਂਦਰ ਲੁਧਿਆਣਾ ਵੱਲੋਂ ਨਸ਼ਾ ਮੁਕਤ ਨੁੱਕੜ ਨਾਟਕ...

ਡਾ: ਕੋਟਨਿਸ ਹਸਪਤਾਲ ਅਤੇ ਸਿੱਖਿਆ ਕੇਂਦਰ ਲੁਧਿਆਣਾ ਵੱਲੋਂ ਨਸ਼ਾ ਮੁਕਤ ਨੁੱਕੜ ਨਾਟਕ ਪ੍ਰੋਗਰਾਮ ਕਰਵਾਇਆ ਗਿਆ

2

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਡਾਕਟਰ ਕੋਟਨਿਸ ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ ਲੁਧਿਆਣਾ ਵੱਲੋਂ ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਅਤੇ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ  ਹਸਪਤਾਲ ਦੇ ਮੁੱਖ ਪ੍ਰਬੰਧਕ ਡਾਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਿਹਤ ਜਾਗਰੂਕਤਾ ਨਸ਼ਾ ਮੁਕਤ ਨੁੱਕੜ ਨਾਟਕ ਪ੍ਰੋਗਰਾਮ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਕੁਲਵੰਤ ਸਿੰਘ ਮੈਮੀ ਐਮ.ਐਲ.ਏ ਇੰਚਾਰਜ ਆਮ ਆਦਮੀ ਪਾਰਟੀ ਦਫਤਰ ਵੱਲੋਂ ਕਿਹਾ ਗਿਆ ਕਿ ਅੱਜ ਨਾਬਾਲਗ ਉਮਰ ਦੇ ਕੁੜੀਆਂ ਮੁੰਡੇ ਨਸ਼ਿਆਂ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ। ਅਤੇ ਜਦੋਂ ਉਹਨਾਂ ਨੂੰ ਨਸ਼ੇ ਲਈ ਪੈਸੇ ਨਹੀਂ ਮਿਲਦੇ ਤਾਂ ਉਹ ਚੋਰੀਆਂ, ਲੁੱਟਾਂ-ਖੋਹਾਂ ਅਤੇ ਮਾਰ-ਧਾੜ ਕਰਨ ਤੁਰ ਪੈਂਦੇ ਹਨ। ਹੌਲੀ- ਹੌਲੀ ਟੀਕੇ ਲਗਾਉਣ ਤੱਕ ਪੁੱਜ ਜਾਂਦੇ ਹਨ ਅਤੇ ਇੱਕ ਸਰਿੰਜ ਸੂਈ ਦੀ ਵਰਤੋਂ ਨਾਲ ਐਚਆਈਵੀ ਏਡਸ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।  ਉਹਨਾਂ ਨੇ ਕਿਹਾ ਕਿ ਰਾਹ ਤੋਂ ਭਟਕ ਨੌਜਵਾਨਾਂ ਨੂੰ ਸਹੀ ਰਾਹ ਤੇ ਲਿਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਮਾਪਿਆਂ, ਅਧਿਆਪਕਾਂ, ਪੁਲਿਸ ਪ੍ਰਸ਼ਾਸਨ, ਆਮ ਪ੍ਰਸ਼ਾਸਨ ਅਤੇ ਸਮਾਜਿਕ, ਧਾਰਮਿਕ, ਰਾਜਨੀਤਿਕ ਮੁਲਾਜ਼ਮ ਜਥੇਬੰਦੀਆਂ ਸਮੇਤ ਸਰਕਾਰ ਨੂੰ ਇੱਕ ਮੰਚ ਉੱਪਰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ।  ਇਸ ਮੌਕੇ ਤੇ ਗੁਰਸੀਰਤ ਸਿੰਘ ਬਾਦਸ਼ਾਹ ਯੂਥ ਆਗੂ ਆਮ ਆਦਮੀ ਪਾਰਟੀ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਪ੍ਰੋਜੈਕਟ ਦੇ ਪੀਆਰ ਵੱਲੋਂ ਨਸ਼ੇ ਤੇ ਗੀਤ ਗਾਏ ਗਏ । ਇਸ ਮੌਕੇ ਤੇ ਡਾਕਟਰ ਕੇਐਲ ਪਰਨਾਮੀ, ਅਮਰਿੰਦਰ ਸਿੰਘ ਚਹਿਲ, ਸੰਜੀਵ ਕੁਮਾਰ, ਪ੍ਰਿੰਸੀਪਲ ਸਤੀਸ਼ ਦੂਆ ਅਤੇ ਸਿਵਲ ਹਸਪਤਾਲ ਤੋਂ ਡਾਕਟਰ ਇੰਦਰਜੀਤ ਸਿੰਘ, ਚੰਦਰ ਪ੍ਰਭਾ ਮੈਡਮ, ਅਤੇ ਸਟਾਫ ਮੈਂਬਰ ਮਨਪ੍ਰੀਤ, ਕਪਲਿਸ਼, ਰਵਦੀਪ, ਗਗਨਦੀਪ ਸ਼ਰਮਾ, ਦਲਜੀਤ, ਦਲਜੀਤ ਸਿੰਘ ਅਲੀਸ਼ਾ, ਮਨਪ੍ਰੀਤ ਕੌਰ ਵੀ ਹਾਜ਼ਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਲਕਾ ਲੰਬੀ -083 ਦੀ ਬੀ.ਐੱਲ.ਓ ਯੂਨੀਅਨ ਦਾ ਗਠਨ ਕੀਤਾ ਗਿਆ
Next articleਸ਼ਹਿਰ ਦੇ ਨਾਮੀ ਬਿਲਡਰ ਵੱਲੋਂ ਹਜ਼ਾਰ ਕਰੋੜ ਰੁਪਏ ਦੀ ਠੱਗੀ ਦੀ ਤਿਆਰੀ