ਪੰਜਾਬ ਬੁੱਧੀਇਸਟ ਸੋਸਾਇਟੀ ਪੰਜਾਬ ਵਲੋਂ ਸ੍ਰੀਮਤੀ ਅਮਨਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ

ਜਲੰਧਰ (ਸਮਾਜ ਵੀਕਲੀ)- ਜਲੰਧਰ ਪੰਜਾਬ ਬੁੱਧੀਇਸਟ ਸੋਸਾਇਟੀ ਰਜਿਸਟਰ ਪੰਜਾਬ, ਤਕਸਿਲਾ ਮਹਾਂ ਬੁੱਧ ਬਿਹਾਰ ਕਾਦੀਆਂ ਵਲੋਂ ਇਕ ਸਾਦੇ ਸਮਾਗਮ ਵਿੱਚ ਸ੍ਰੀਮਤੀ ਅਮਨਦੀਪ ਕੌਰ ਜਨਰਲ ਸਕਤਰ, ਇਸਤਰੀ ਜਾਗਰਿਤੀ ਮੰਚ ਸੰਗਰੂਰ, ਪੰਜਾਬ ਨੂੰ ਸਮਾਜ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ  ਪੰਚਸੀਲ ਦਾ ਸਰੋਪਾ, ਡਾ. ਅੰਬੇਡਕਰ ਜੀਵਨ ਅਤੇ ਮਿਸ਼ਨ, ਬੁੱਧ ਅਤੇ ਉਹਨਾਂ ਦਾ ਧੰਮ, ਸੋਹਣ ਲਾਲ ਸਾਂਪਲਾ ਜਰਮਨੀ ਦੀ ਲਿਖੀ ਕਿਤਾਬ ਵਿਦੇਸ਼ਾਂ ਵਿੱਚ ਅੰਬੇਡਕਰ ਮਿਸ਼ਨ ਅਤੇ ਬੁੱਧ ਧੰਮ ਕਿਤਾਬਾ ਦਾ ਤੋਹਫਾ ਅਤੇ 5000/- ਰੁਪਏ ਨਕਦ ਰਾਸ਼ੀ ਭੇਟ ਕੀਤੀ ਗਈ।

ਸ੍ਰੀਮਤੀ ਅਮਨਦੀਪ ਕੌਰ ਇਸਤਰੀ ਅਧਿਕਾਰਾਂ ਦੀ ਕਾਰਕੁੰਨ ਨੇ ਕਿਹਾ ਕਿ ਸਭ ਤੋਂ ਪਹਿਲਾ ਤਥਾਗਤ ਬੁੱਧ ਨੇ ਅੋਰਤਾਂ ਨੂੰ ਬਰਾਬਰੀ ਦੇ ਅਧਿਕਾਰ ਦਿੱਤੇ ਜਿਸ ਤੋਂ ਪ੍ਰੇਰਿਤ ਹੋਕੇ ਅਸੀ ਇਸਤਰੀ ਜਾਗਰਿਤੀ ਮੰਚ ਬਣਾਇਆ। ਇਸ ਮੰਚ ਤੋਂ ਸੰਗਰੂੰਰ ਅਤੇ ਪਟਿਆਲਾ ਜਿਲ਼ਿਆਂ ਦੇ ਖੇਤਰ ਵਿੱਚ ਬੇਘਰੇ ਅਤੇ ਬੇਜ਼ਮੀਨੇ ਪਰਿਵਾਰਾਂ ਨੂੰ ਜ਼ਮੀਨ ਦਿਵਾਉਣ ਲਈ ਸੰਘਰਸ ਕਰ ਰਹੇ ਹਾਂ। ਇਸ ਮੌਕੇ ਤੇ ਅਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁਧੀਇਸਟ ਸੋਸਾਇਟੀ ਰਜਿਸਟਰ ਪੰਜਾਬ, ਦੇਸਰਾਜ ਚੌਹਾਨ, ਗੁਰਮੀਤ ਸਿੰਘ, ਮਨੋਜ ਕੁਮਾਰ, ਬੰਸੀ ਲਾਲ ਪ੍ਰੇਮੀ, ਅਵਤਾਰ ਸਿੰਘ ੳਤੇ ਹੋਰ ਬਹੁਤ ਸਾਰੇ ਸਰਧਾਲੂ ਹਾਜ਼ਰ ਸਨ। ਅੰਤ ਵਿੱਚ ਭਿਖਸ਼ੂ ਪ੍ਰਗਿਆ ਬੋਧੀ ਨੇ ਸਭ ਨੂੰ ਅਸ਼ੀਰਵਾਦ ਦਿੱਤਾ।

ਜਾਰੀਕਰਤਾ
ਅਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ,
ਪੰਜਾਬ ਬੁਧੀਇਸਟ ਸੋਸਾਇਟੀ (ਰਜਿ:) ਪ ੰਜਾਬ,
ਫੋਨ ਨੰਬਰ 98726-66784

Previous articleਵੱਡੀ ਦਰਾੜ ਵਿੱਚ ਕਨੇਡਾ ਭਾਰਤ ਦੇ ਰਿਸ਼ਤੇ
Next articleਏ ਐਸ ਆਈ ਸੁਖਵਿੰਦਰਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਸਦਮਾ, ਮਾਤਾ ਦਾ ਦੇਹਾਂਤ