ਨਿਰੋਗੀ ਜੀਵਨ ਤੇ ਲੰਬੀ ਉਮਰ ( ਸੱਤਵਾਂ ਅੰਕ)

ਡਾ. ਲਵਪ੍ਰੀਤ ਕੌਰ "ਜਵੰਦਾ"
  • ਸਮਾਜ ਵੀਕਲੀ  ਸੱਤਵੇਂ ਅੰਕ ਵਿਚ ਗੱਲ ਕਰ ਰਹੇ ਹਾਂ ਫੇਰ ਪੇਟ ਸੰਬੰਧੀ ਤਕਲੀਫਾਂ ਤੇ ਦਿੱਕਤਾਂ ਬਾਰੇ
ਸੰਗ੍ਰਹਿਣੀ (ਆਈ.ਬੀ.ਐਸ) ਰੋਗ ਕੀ ਹੈ? ਤੇ ਇਸ ਤੋਂ ਬਚਾਅ
ਆਈ.ਬੀ.ਐੱਸ. ਨੂੰ ਆਯੂਰਵੈਦ ਵਿਚ ਸੰਗ੍ਰਹਿਣੀ ਕਿਹਾ ਗਿਆ ਹੈ।
ਜੀਵਨ ਜਾਚ, ਜੀਵਨਸ਼ੈਲੀ
ਸੰਗ੍ਰਹਿਣੀ (ਸੰਗ – ਰਹਿਣੀ) ਵੱਡੀ ਆਂਤ ਦੀ ਬਿਮਾਰੀ ਹੈ ਜਿਸ ਵਿਚ ਵੱਡੀ ਆਂਤ ਵਿਚ ਸੋਜਸ਼ ਤੇ ਜ਼ਖਮ ਹੋ ਜਾਂਦੇ ਹਨ  l  ਜਿਵੇਂ ਕਿ ਇਸ ਦਾ ਨਾਂ ਹੈ ਇਹ ਬਿਮਾਰੀ ਜੇ ਇੱਕ ਵਾਰ ਹੋ ਜਾਵੇ ਤਾਂ ਸਾਰੀ ਉਮਰ ਹੀ ਮਰੀਜ਼ ਦੇ ਸੰਗ ਰਹਿੰਦੀ ਹੈ  l  ਵੱਡੀ ਆਂਤ ਦਾ ਕੰਮ ਪਖਾਨੇ ਵਿਚੋਂ ਪਾਣੀ ਤੇ ਖਣਿਜ ਪਦਾਰਥਾਂ ਨੂੰ ਜ਼ਜ਼ਬ ਕਰਨਾ ਹੈ l ਇਸ ਸੋਜਸ਼ ਕਾਰਨ ਵੱਡੀ ਆਂਤ ਦੀ ਅੰਦਰਲੀ ਝਿੱਲੀ ਖਰਾਬ ਹੋ ਜਾਂਦੀ ਹੈ, ਜਿਸ ਨਾਲ ਪਖਾਨੇ ਨਾਲ ਖੂਨ, ਪਸ, ਪਤਲੀ ਟੱਟੀ ਜਾਂ ਪੇਟ ਵਿਚ ਦਰਦ ਹੋ ਸਕਦਾ ਹੈ  l
  ਸੰਗ੍ਰਹਿਣੀ ਅਰਥਾਤ ਸਦਾ ਸੰਗ ਰਹਿਣ ਵਾਲੀ ਬੀਮਾਰੀ, ਮਸਾਲੇਦਾਰ ਤੇ ਚਟਪਟੀਆਂ ਚੀਜ਼ਾਂ ਖਾਣ ਨਾਲ ਹੀ ਹੁੰਦੀ ਹੈ।
ਜਿਸ ਨਾਲ ਰੋਗੀ ਨੂੰ ਵਾਰ-ਵਾਰ ਪਖ਼ਾਨਾ ਜਾਣਾ ਪੈਂਦਾ ਹੈ। ਮੱਲ ਵਿਚ ਚਿਕਨਾਹਟ ਆਉਂਦੀ ਹੈ। ਇੰਜ ਲਗਦਾ ਜਿਵੇਂ ਪੇਟ ਪੂਰੀ ਤਰ੍ਹਾਂ ਸਾਫ਼ ਨਾ ਹੋਇਆ ਹੋਵੇ ਜੇਕਰ ਇਹ ਕਦੇ-ਕਦੇ ਹੋਵੇ ਤਾਂ ਕੋਈ ਗੱਲ ਨਹੀਂ, ਜੇਕਰ ਇਹ 2-3 ਵਾਰ ਹੁੰਦਾ ਹੈ ਤਾਂ ਰੋਗ ਹੈ। ਜੇਕਰ ਖਾਣਾ-ਖਾਣ ਤੋਂ ਬਾਅਦ ਇਹ ਹੁੰਦਾ ਹੈ ਤਾਂ ਪਾਚਨ ਤੰਤਰ ਤੇ ਲਿਵਰ ਵਿਚ ਗੜਬੜ ਹੈ। ਜ਼ਿਆਦਾਤਰ ਲੋਕ ਇਸ ਵਲ ਧਿਆਨ ਨਹੀਂ ਦਿੰਦੇ ਤੇ ਭੋਜਨ ਮਨ ਮਰਜ਼ੀ ਨਾਲ ਖਾਂਦੇ ਹਨ। ਐਲੋਪੈਥਿਕ ਡਾਕਟਰ ਇਸ ਨੂੰ ਆਈ.ਬੀ.ਐਸ. ਕਹਿੰਦੇ ਹਨ।
  ਇਸ ਰੋਗ ਨਾਲ ਵੱਡੀ ਆਂਦਰ ਪ੍ਰਭਾਵਤ ਹੁੰਦੀ ਹੈ। ਪੇਟ ਅੰਦਰ ਏ ਭੋਜਨ ਨੂੰ ਪਚਣ ਤੋਂ ਪਹਿਲਾਂ ਹੀ ਅੱਗੇ ਧੱਕ ਦਿੰਦੀ ਹੈ। ਸਾਨੂੰ ਪਤਾ ਹੋਣਾ ਚਾਹੀਦੈ ਕਿ ਅਪਣਾ ਭੋਜਨ ਟੁੱਟ ਕੇ ਰਸ ਵਾਂਗ ਪਤਲਾ ਹੋਣ ਤੋਂ ਬਾਅਦ ਛੋਟੀ ਆਂਦਰ ਵਿਚ ਜਾਂਦਾ ਹੈ। ਛੋਟੀ ਆਂਦਰ ਵਿਚ ਪਚੇ ਹੋਏ ਭੋਜਨ ਦਾ ਨਿਕਾਸ ਹੁੰਦਾ ਹੈ। ਨਿਕਾਸ ਤੋਂ ਬਾਅਦ ਜਿਹੜਾ ਭਾਗ ਨਹੀਂ ਪਚਦਾ ਉਹ ਵੱਡੀ ਆਂਦਰ ਵਿਚ ਚਲਾ ਜਾਂਦਾ ਹੈ। ਵੱਡੀ ਆਂਦਰ ਉਸ ਵਿਚੋਂ ਪਾਣੀ ਚੂਸ ਲੈਂਦੀ ਹੈ।
  ਇਸ ਪਾਚਣਕ੍ਰਿਆ ਤੋਂ ਅਣ-ਪਚਿਆ ਭੋਜਨ ਅਰਧ ਠੋਸ ਹੋ ਜਾਂਦਾ ਹੈ। ਵੱਡੀ ਆਂਦਰ ਦੇ ਸਿਰੇ ਵਿਚ ਜਾ ਕੇ ਮਲਾਸ਼ਯ ਵਿਚ ਇਕੱਠਾ ਹੋ ਜਾਂਦਾ ਹੈ। ਗ਼ਲਤ ਖਾਣ ਪੀਣ ਨਾਲ ਭੋਜਨ ਪਚਾਉਣ ਵਾਲੀ ਅਗਨੀ ਵਿਗੜ ਜਾਂਦੀ ਹੈ। ਅਗਨੀ ਦਾ ਮਤਲਬ ਭੋਜਨ ਨੂੰ ਪਚਾਉਣ ਵਾਲੇ ਅੰਜ਼ਾਈਮ ਤੋਂ ਹੈ, ਜੋ ਇਸ ਸਥਿਤੀ ਵਿਚ ਠੀਕ ਨਹੀਂ ਬਣਦੇ। ਭੋਜਨ ਛੋਟੀ ਆਂਦਰ ਵਿਚ ਪਿਆ ਰਹਿਣ ਕਰ ਕੇ ਗੇਸ ਤੇ ਪਸ ਬਣਦੀ ਹੈ ਤੇ ਉਹ ਪਖ਼ਾਨੇ ਨਾਲ ਮਿਲ ਕੇ ਬਾਹਰ ਨਿਕਲਦੀ ਹੈ।
 lਇਹ ਸੰਗ੍ਰਹਿਣੀ ਵਾਲੇ ਰੋਗੀ ਵਿਚ ਆਮ ਗੱਲ ਹੈ। ਜੇਕਰ ਇਹ ਲੰਮੇ ਸਮੇਂ ਤਕ ਚਲਦਾ ਰਿਹਾ ਤਾਂ ਇਹ ਕੱਚਾ ਰਸ ਸਰੀਰ ਵਿਚ ਫੈਲਣ ਲਗਦਾ ਹੈ ਤੇ ਜੋੜਾਂ ਵਿਚ ਜਾ ਕੇ ਜੰਮਣ ਲਗਦਾ ਹੈ, ਜੋ ਯੂਰਿਕ ਐਸਿਡ ਅਖਵਾਉਂਦਾ ਹੈ ਜਿਸ ਨਾਲ ਗਠੀਆ, ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਸਰੀਰ ਵਿਚ ਸੱਤ ਧਾਤੂਆਂ ਹਨ ਜਿਵੇਂ ਕਿ : ਰਸ, ਰਕਤ, ਮਾਸ, ਮੇਦ, ਅਸਥੀ, ਮਜਾ, ਵੀਰਜ ਦੀ ਪ੍ਰਕਿਰਿਆ ਚਲਦੀ ਹੈ ਤਾਂ ਪਹਿਲੀ ਗੱਲ ਰਸ ਧਾਤੂ ਅਰਥਾਤ ਪਾਚਨ ਕਿਰਿਆ ਠੀਕ ਨਹੀਂ ਹੁੰਦੀ, ਰਸ ਠੀਕ ਨਹੀਂ ਬਣਦਾ ਤਾਂ ਹੀ ਸਰੀਰ ਵਿਚ ਵਾਤ ਦਾ ਨਿਰਮਾਣ ਹੁੰਦਾ ਹੈ।
        ਇਹ ਸੱਭ ਸਰੀਰ ਦੀ ਅਗਨੀ ਵਿਗੜਨ ਨਾਲ ਹੁੰਦਾ ਹੈ। ਖਾਣ ਪੀਣ ਨਾਲ ਵਿਗੜਨਾ ਤਾਂ ਹੈ ਹੀ ਪਰ ਆਯੁਰਵੈਦ ਦੁਆਰਾ ਦੱਸੇ ਵੇਗਾਂ ਨੂੰ ਰੋਕਣ ਤੇ ਵੀ ਅਗਨੀ ਵਿਗੜ ਜਾਂਦੀ ਹੈ। ਮਲ ਰੋਕਣਾ, ਪੇਸ਼ਾਬ ਰੋਕਣਾ, ਨੀਂਦ ਆਉਣ ਤੇ ਨਾ ਸੌਣਾ, ਨਿੱਛ ਆਉਣ ਤੇ ਰੋਕਣਾ, ਉਬਾਸੀ ਨੂੰ ਰੋਕਣਾ, ਵੀਰਜ ਰੋਕ ਕੇ ਰਖਣਾ ਅਜਿਹੇ ਕੁੱਲ ਮਿਲਾ ਕੇ ਵੇਗਾਂ ਨੂੰ ਰੋਕਣਾ ਸਰੀਰ ਨੂੰ ਵਿਗਾੜਨਾ ਹੈ ਜਿਸ ਨੂੰ ਵੀ ਇਹ ਰੋਗ ਹੈ, ਉਹ ਦਵਾਈਆਂ ਦੇ ਪਿੱਛੇ ਨਾ ਪੈ ਕੇ ਭੋਜਨ ਦੀ ਆਦਤ ਨੂੰ ਸੁਧਾਰੇ ਕਿਉਂਕਿ ਇਹ ਕੋਈ ਰੋਗ ਨਹੀਂ ਹੈ। ਖਾਣਾ ਪੀਣਾ ਗ਼ਲਤ ਤੇ ਦਿਨ ਭਰ ਦੇ ਗ਼ਲਤ ਕੰਮ ਕਰਨਾ ਹੈ।
ਇਹ ਕਿਨ੍ਹਾਂ ਵਿਚ ਹੋ ਸਕਦੀ ਹੈ:-
            ਚਾਹੇ ਇਹ ਕਿਸੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ ਲੇਕਿਨ ਜ਼ਿਆਦਾਤਰ ਇਹ 15 ਤੋਂ 30 ਸਾਲ ਦੇ ਲੋਕਾਂ ਵਿਚ ਜ਼ਿਆਦਾ ਹੁੰਦੀ ਹੈ ਅਤੇ 60 ਸਾਲ ਤੋਂ ਬਾਅਦ ਇਸ ਦੇ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ l ਜਿਸ ਪਰਿਵਾਰ ਵਿਚ ਸੰਗ੍ਰਹਿਣੀ ਦੇ ਮਰੀਜ਼ ਹੋਣ ਉਨ੍ਹਾਂ ਵਿਚ ਇਸ ਦੇ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ l                         ਲੱਛਣ-ਇਸ ਦੇ ਪ੍ਰਮੁੱਖ ਲੱਛਣ ਪਖਾਨੇ ਵਿਚ ਖੂਨ ਜਾਂ ਪੱਸ ਦਾ ਹੋਣਾ ਹੈ  ਪੇਟ ਵਿਚ ਦਰਦ ਹੁੰਦਾ ਹੈੇ l  ਇਸ ਤੋਂ ਇਲਾਵਾ ਹੇਠ ਲਿਖੇ ਲੱਛਣ ਹੋ ਸਕਦੇ ਹਨ l
•              ਖੂਨ ਦਾ ਘੱਟਣਾ (ਅਨੀਮੀਆ)
•             ਜਲਦੀ ਥਕਾਵਟ ਦਾ ਹੋਣਾ
•             ਬੁਖਾਰ
•             ਦਿਲ ਕੱਚਾ ਹੋਣਾ
•             ਭਾਰ ਦਾ ਘੱਟਣਾ
•             ਭੁੱਖ ਦਾ ਘੱਟਣਾ
•             ਸਰੀਰ ਵਿਚੋਂ ਪਾਣੀ ਅਤੇ ਖਣਿਜ ਪਦਾਰਥਾਂ ਦਾ ਘੱਟਣਾ
•             ਚਮੜੀ ਤੇ ਜ਼ਖਮ ਹੋਣਾ
•             ਬੱਚਿਆਂ ਵਿੱਚ ਇਸ ਦੇ ਹੋਣ ਤੇ ਬੱਚਿਆਂ ਦਾ ਵਾਧਾ ਰੁੱਕਣਾ
ਜ਼ਿਆਦਾਤਰ ਲੋਕਾਂ ਨੂੰ ਇਨ੍ਹਾਂ ਵਿਚੋਂ ਕੁੱਝ ਇੱਕ ਲੱਛਣ ਹੀ ਹੁੰਦੇ ਹਨ l  ਅੰਦਾਜ਼ਨ 10 % ਲੋਕਾਂ ਨੂੰ ਕਾਫੀ ਜ਼ਿਆਦਾ ਲੱਛਣ ਹੁੰਦੇ ਹਨ  l  ਜਿਵੇਂ ਕਾਫੀ ਬੁਖਾਰ ਦਾ ਆਉਣਾ, ਪਖਾਨੇ ਵਿਚ ਬਹੁਤ ਜ਼ਿਆਦਾ ਖੂਨ ਦਾ ਆਉਣਾ  l  ਸੰਗ੍ਰਹਿਣੀ ਕਰਕੇ ਜੋੜਾਂ ਵਿਚ ਦਰਦ, ਅੱਖਾਂ ਵਿਚ ਖਾਰਸ਼, ਗੁਰਦੇ ਦੀ ਪੱਥਰੀ, ਜਿਗਰ ਦਾ ਕਮਜ਼ੋਰ ਹੋਣਾ, ਹੱਡੀਆਂ ਦਾ ਕਮਜ਼ੋਰ ਹੋਣਾ ਆਦਿਕ ਅਲਾਮਤਾਂ ਵੀ ਹੋ ਸਕਦੀਆਂ ਹਨ  l
ਇਸ ਤੋਂ ਇਲਾਵਾ ਇਹ ਵੀ ਨਿਰਭਰ ਕਰਦਾ ਹੈ ਕਿ ਸੋਜਸ਼ ਵੱਡੀ ਆਂਤ ਦੇ ਕਿਤਨੇ ਹਿੱਸੇ ਵਿਚ ਹੋਈ ਹੈ l
ਅਲਸਰੇਟਿਵ ਪਰੋਕਟਾਈਟਸ (Ulcerative Proctitis)
ਇਸ ਵਿਚ ਸੋਜਸ਼ ਵੱਡੀ ਆਂਤ ਦੇ ਸਭ ਤੋਂ ਨਿਚਲੇ ਹਿੱਸੇ ਭਾਵ ਪਖਾਨੇ ਦੇ ਰਸਤੇ ਦੇ ਕੋਲ ਹੀ ਹੁੰਦੀ ਹੈ  l  ਬਾਕੀ ਸਾਰੀ ਵੱਡੀ ਆਂਤ ਠੀਕ ਹੁੰਦੀ ਹੈ  l  ਇਸ ਵਿਚ ਮਰੀਜ਼ ਦੀ ਲੈਟਰੀਨ ਵਿੱਚ ਸਿਰਫ ਖੂਨ ਆਉੰਦਾ ਹੈ  l  ਕੁੱਝ ਇੱਕ ਲੋਕਾਂ ਨੂੰ ਲੈਟਰੀਨ ਦੇ ਰਸਤੇ ਤੇ ਦਰਦ ਅਤੇ ਪਖਾਨਾ ਲਗਾਤਾਰ ਹਾਜਤ ਰਹਿਣ ਦੀ ਤਕਲੀਫ ਰਹਿ ਸਕਦੀ ਹੈ  l  ਇਹ ਸਭ ਤੋਂ ਹਲਕੀ ਕਿਸਮ ਦੀ ਸੰਗ੍ਰਹਿਣੀ ਹੈ
ਇਲਾਜ :- 1. ਬੇਲ ਫੱਲ ਖਾਉ, ਸ਼ਰਬਤ ਲਉ। ਬੇਲ ਦਾ ਸੁੱਕਾ ਗੁੱਦਾ 50 ਗ੍ਰਾਮ, ਸੁੰਢ 50 ਗ੍ਰਾਮ ਦੋਹਾਂ ਨੂੰ ਮਿਲਾਉ। ਉਸ ਵਿਚ 200 ਗ੍ਰਾਮ ਪੁਰਾਣਾ ਗੁੜ ਮਿਲਾਉ। ਇਥੇ ਜ਼ਰੂਰੀ ਗੱਲ ਇਹ ਹੈ ਕਿ ਸੱਭ ਨੂੰ ਗੁੜ ਨੂੰ ਘਰਾਂ ਵਿਚ ਕਿਸੇ ਵਿਚ ਰੱਖ ਕੇ ਇਕ ਸਾਲ ਤਕ ਪੁਰਾਣਾ ਜ਼ਰੂਰ ਕਰਨਾ ਚਾਹੀਦਾ ਹੈ। ਇਹ ਗੁੜ ਬਹੁਤ ਗੁਣਕਾਰੀ ਹੋ ਜਾਂਦਾ ਹੈ। ਭਾਵ ਇਸ ਦੇ ਗੁਣਾਂ ਵਿਚ ਹੋਰ ਵੀ ਵਾਧਾ ਹੁੰਦਾ ਹੈ। ਬੇਲ, ਸੁੰਢ, ਗੁੜ ਨੂੰ ਮਿਲਾ ਕੇ ਮਟਰ ਬਰਾਬਰ ਗੋਲੀਆਂ ਬਣਾਉ। ਇਕ-ਇਕ ਗੋਲੀ ਸਵੇਰੇ-ਸ਼ਾਮ ਲੈ ਕੇ ਉਪਰੋਂ ਲੱਸੀ ਪੀ ਲਉ।
2) ਪੱਕੇ ਅੰਬ ਦਾ ਰਸ 50 ਮਿ.ਲੀ., ਦਹੀ ਮਿੱਠਾ 25 ਗ੍ਰਾਮ, 1 ਚਮਚ ਸੁੰਢ ਮਿਲਾ ਕੇ ਸਵੇਰੇ-ਸ਼ਾਮ ਜਾਂ ਤਿੰਨ ਵਾਰ ਦਿਨ ਵਿਚ ਲਉ। ਜੇਕਰ ਖ਼ੂਨ ਆਉਂਦਾ ਹੈ ਤਾਂ ਸਤਾਵਰੀ 10 ਗ੍ਰਾਮ ਸਵੇਰੇ-ਸ਼ਾਮ ਮਿਸ਼ਰੀ ਮਿਲਾ ਕੇ ਦੁਧ ਨਾਲ ਲਉ।
3) ਇਕ ਕਟੋਰੀ ਦਹੀ 2 ਚਮਚ ਇਸਬਗੋਲ ਮਿਲਾਉ ਜਿਸ ਨਾਲ ਮੱਲ ਬੰਨ੍ਹ ਕੇ ਆਉਂਦਾ ਹੈ। ਆਪਾਂ ਨੂੰ ਅਸਲ ਭੁੱਖ ਦਿਨ ਵਿਚ ਦੋ ਵਾਰ ਹੀ ਲਗਦੀ ਹੈ ਜਦੋਂ ਤੇਜ਼ ਭੁੱਖ ਲੱਗੇ ਉਦੋਂ ਹੀ ਖਾਉੇ ਤੇ ਰੱਜ ਕੇ ਨਾ ਖਾਉ।
4) ਫਟਕੜੀ ਖਿੱਲ ਕੀਤੀ ਹੋਈ ਦੋ ਚੁਟਕੀ ਸੋਨਾ ਗੇਰੂ ਦੋ ਚੁਟਕੀ ਮਿਲਾ ਕੇ ਦਹੀ ਨਾਲ ਸਵੇਰੇ ਸ਼ਾਮ ਲਉ। ਜੇ ਪਖ਼ਾਨੇ ਵਿਚ ਖ਼ੂਨ ਆਉਂਦਾ ਹੋਵੇ ਤਾਂ ਇਹ ਦਵਾਈ ਲਉ।
5) ਜੰਗੀ ਹਰੜ ਤੇ ਬੇਲਗਿਰੀ 60 ਗ੍ਰਾਮ ਦੇਸੀ ਘੀ ਵਿਚ ਹਲਕੀ-ਹਲਕੀ ਭੁੰਨ ਲਉ। ਅੱਧਾ ਚਮਚ ਤਿੰਨ ਵਾਰ ਹਲਕੀ ਪਤਲੀ ਰੋਟੀ ਤੇ ਦਹੀ ਨਾਲ ਲਉ।
6) ਬੇਲਗਿਰੀ 100 ਗ੍ਰਾਮ ਕੂੜਾ ਛਾਲ 100 ਗ੍ਰਾਮ (ਇਹ ਪੰਸਾਰੀ ਤੋਂ ਮਿਲਦਾ ਹੈ) ਮਿਲਾ ਕੇ ਪਾਊਡਰ ਬਣਾਉ। 1-1 ਚਮਚ ਦਹੀ ਵਿਚ ਮਿਲਾ ਕੇ ਲਉ। ਖ਼ੁਰਾਕ ਵਿਚ ਦਹੀ ਹੀ ਖਾਣਾ ਹੈ।
7)  ਅੱਧਾ ਚਮਚ ਰੀਠੇ ਦੇ ਪਾਊਡਰ ਨੂੰ ਇਕ ਗਿਲਾਸ ਪਾਣੀ ਵਿੱਚ ਮਿਲਾ ਕੇ ਉਬਾਲੋ । ਜਦੋਂ ਇਸ ਪਾਣੀ ਵਿੱਚ ਝੱਗ ਬੰਨ੍ਹ ਲੱਗ ਜਾਵੇ , ਤਾਂ ਇਸ ਪਾਣੀ ਨੂੰ ਗਰਮ ਗਰਮ ਪੀਓ । ਇਸ ਪਾਣੀ ਨੂੰ ਪੀਣ ਨਾਲ ਸੰਗ੍ਰਹਿਣੀ ਦਾ ਰੋਗ ਦੂਰ ਹੋ ਜਾਂਦਾ ਹੈ ।
 ਇਨ੍ਹਾਂ ਵਿਚੋਂ ਕੋਈ ਵੀ ਇਕ ਫ਼ਾਰਮੂਲਾ ਤੁਸੀ ਵਰਤ ਸਕਦੇ ਹੋ।  ਫਾਸਟ ਫੂਡ ਤੇ ਮਾਈਕ੍ਰੋਵੇਵ ਵਿੱਚ ਪਕਾਏ ਤੇ ਗਰਮ ਕੀਤੇ ਖਾਣੇ ਨ ਖਾਓ। ਤਲੀਆਂ ਚੀਜ਼ਾਂ ਤੇ ਤੇਲ ਘਿਓ ਦੀ ਵਰਤੋਂ ਘੱਟ ਕਰੋ। ਫਾਈਬਰ ਵਾਲੀਆਂ ਚੀਜਾਂ ਜਿਆਦਾ ਖਾਓ ਪਾਣੀ ਜਿਆਦਾ ਪੀਓ, ਚਿੰਤਾ ,ਤਣਾਓ ਤੇ ਕਲੇਸ਼ਾਂ ਤੋ ਦੂਰ ਰਹੋ ਖੁੱਦ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ।
 ਅੱਠਵੇਂ ਅੰਕ ਵਿਚ ਗੱਲ ਕਰਾਗੇ ਫੇਰ ਪੇਟ ਸੰਬੰਧੀ ਤਕਲੀਫਾਂ ਤੇ ਦਿੱਕਤਾਂ ਬਾਰੇ
 ਵਾਹਿਗੁਰੂ ਤੁਹਾਨੂੰ ਸਾਰੇ ਰੋਗਾਂ ਤੋਂ ਬਚਾਵੇ,
 ਇਹੀ ਕਾਮਨਾ ਕਰਦੀ ਹੈ ਤੁਹਾਡੀ ਅਪਣੀ ਡਾਕਟਰ
 ਡਾ. ਲਵਪ੍ਰੀਤ ਕੌਰ “ਜਵੰਦਾ”
 9814203357
Previous articleਫੈਸ਼ਨ – ਸੁੰਦਰਤਾ ਜਾਂ ਜਲੂਸ
Next articleਯਾਦਾਂ ‘ਚ ਰਹਿ ਗਏ ਕਿੱਸੇ – ਕਹਾਣੀਆਂ “