(ਸਮਾਜ ਵੀਕਲੀ) ਕੁਲਵੰਤ ਸਿੰਘ ਸਾਬਕਾ ਸਰਪੰਚ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੇ ਦਿਨੀਂ ਪਿੰਡ ਬਖੋਪੀਰ ਤੋਂ ਮਨਪ੍ਰੀਤ ਸਿੰਘ ਸਪੁੱਤਰ ਹਰਵਿੰਦਰ ਸਿੰਘ ਪਿੱਲੀ ਨਸ਼ੇ ਦੀ ਓਵਰਡੋਜ ਕਾਰਨ ਕਰਕੇ ਇਸ ਲਾਸਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਮਨਪ੍ਰੀਤ ਸਿੰਘ ਉਮਰ ਲਗ ਭੱਗ 27 ਸਾਲ ਕਿਸੇ ਨਸ਼ੀਲੀ ਦਵਾਈ ਦਾ ਜਾਂ ਚਿੱਟੇ ਦਾ ਇੰਜੈਕਸ਼ਨ ਲਗਾਉਣ ਕਰਕੇ ਬੀਤੇਂ ਦਿਨੀਂ 17/05/2025 ਨੂੰ ਆਪਣੇ ਘਰ ਦੀ ਟੋਇਲਟ ਵਿੱਚੋਂ ਮਿਰਤਕ ਹਾਲਤ ਵਿੱਚ ਪਾਇਆ ਗਿਆ ਮੌਕੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੀ ਮੌਤ ਕਿਸੇ ਨਸ਼ੀਲੀ ਚੀਜ਼, ਚਿੱਟਾ ਜਾਂ ਮੈਡੀਕਲ ਨਸ਼ਾ ਕਰਨ ਕਰਕੇ ਹੋਈ ਗਈ ਮੰਨੀ ਜਾਂਦੀ ਹੈ। ਜੇਕਰ ਇਹ ਚਿੱਟਾ ਜਾਂ ਮੈਡੀਕਲ ਨਸ਼ਾ ਕਰਨ ਕਰਕੇ ਮੌਤ ਹੋਈ ਹੈ, ਤਾਂ ਇਹ ਸਬੰਧਿਤ ਥਾਣਾ ਭਵਾਨੀਗੜ੍ਹ ਅਤੇ ਸਮੂਹ ਜ਼ਿਲ੍ਹਾ ਸੰਗਰੂਰ ਦੇ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਲਿਆਂਦਾ ਜਾਣ ਵਾਲਾ ਵਿਸ਼ਾ ਹੈ, ਕਿ ਕਿਸ ਕਾਰਨਾ ਕਰਕੇ ਇਸ ਨੌਜਵਾਨ ਦੀ ਮੌਤ ਹੋਈ ਹੈ ,ਮਨਪ੍ਰੀਤ ਸਿੰਘ ਦੇ ਪਿਤਾ ਪਿਛਲੇ ਚਾਰ ਸਾਲਾਂ ਤੋਂ ਖੇਤ ਵਿੱਚ ਕੰਮ ਕਰਦਿਆਂ, ਸੱਪ ਲੜਨ ਕਰਕੇ ਇਸ ਦੁਨੀਆਂ ਵਿੱਚੋਂ ਚਲੇ ਗਏ ਸਨ, ਮਨਪ੍ਰੀਤ ਆਪਣੀ ਵਿਧਵਾ ਮਾਂ ਨਾਲ ਜਿੰਦਗੀ ਗੁਜ਼ਾਰ ਰਿਹਾ ਸੀ। ਤੇ ਪਿੱਛੇ ਆਪਣੀ ਭੈਣ ਦਾ ਉਹ ਇਕੱਲਾ ਹੀ ਸਹਾਰਾ ਸੀ, ਸਮੂਹ ਨਗਰ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਅੱਗੇ ਇਹੋ ਗੁਹਾਰ ਹੈ, ਕਿ ਜਿਸ ਤਰ੍ਹਾਂ ਇੱਕ ਵਿਧਵਾ ਮਾਂ ਨੇ ਆਪਣੇ ਪੁੱਤਰ ਨੂੰ ਗਵਾਇਆ ਹੈ ,ਇਲਾਕੇ ਦੇ ਹੋਰ ਪੁੱਤਰ ਇਸ ਤਰ੍ਹਾਂ ਅਣਆਈ ਮੌਤੇ ਇਸ ਸੰਸਾਰ ਵਿੱਚੋਂ ਨਾ ਜਾਣ ਪ੍ਰਸ਼ਾਸਨ ਅਤੇ ਸੰਬੰਧਿਤ ਥਾਣਾ ਮੁੱਖੀ ਇਸ ਦੁੱਖਦਾਇਕ ਘਟਨਾ ਦੀ ਜਾਂਚ ਕਰਕੇ ਇਲਾਕੇ ਵਿੱਚ ਹੋ ਰਹੀ ਨਸ਼ਾ ਤਸਕਰੀ ਤੇ ਨਕੇਲ ਪਾਉਂਦੇ ਹੋਏ ਇਲਾਕੇ ਦੇ ਹੋਰ ਨੌਜਵਾਨਾਂ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਬਣਦੀ ਡਿਊਟੀ ਅਤੇ ਜ਼ਿੰਮੇਵਾਰੀ ਨੂੰ ਜਰੂਰ ਨਿਭਾਉਣ ਜੀ, ਸਮੂਹ ਨਗਰ ਨਿਵਾਸੀਆਂ ਵੱਲੋਂ ਨੌਜਵਾਨ ਦੀ ਮੌਤ ਉੱਪਰ ਬਹੁਤ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਤੇ ਸਾਰੇ ਨਗਰ ਨਿਵਾਸੀ ਡੂੰਘੇ ਸਦਵੇ ਵਿੱਚ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


