(ਸਮਾਜ ਵੀਕਲੀ)- ਅੱਜ ਮਿਤੀ 19.11.2021 ਨੂੰ ਅੰਬੇਡਕਰਾਈਟ ਲੀਗਲ ਫੋਰਮ, ਜਲੰਧਰ ਨੇ ਅਡਵੋਕੇਟ ਪ੍ਰਿਤਪਾਲ ਸਿੰਘ ਦੀ ਅਗੁਵਾਈ ਵਿੱਚ ਇੱਕ ਵਿਸ਼ੇਸ਼ ਚਰਚਾ ਕੀਤੀ ਅਤੇ ਇਸ ਵਿੱਚ ਫੋਰਮ ਨੇ ਪੰਜਾਬ ਸਰਕਾਰ ਵੱਲੋਂ ਬੀ.ਐਮ.ਸੀ.ਚੌਂਕ ਦੇ ਪੁਰਾਨੇ ਨਾਮ ਨੂੰ ਬਦਲ ਕੇ ਸੰਵਿਧਾਨ ਚੌਂਕ ਬਨਾਉਣ ਲਈ ਮਿਤੀ: 18.11.2021 ਨੂੰ ਇਸਦੀ ਫਾਈਨਲ ਨੋਟਿਿਫਕੇਸ਼ਨ ਜਾਰੀ ਕਰਨ ਲਈ ਸਮੂਹ ਸ਼ਹਿਰ ਵਾਸੀਆਂ ਨੂੰ ਲੱਖ-ਲੱਖ ਵਧਾਈਆਂ ਦਿੱਤਿਆਂ । ਫੋਰਮ ਨੇ ਇਸ ਕੰਮ ਵਿੱਚ ਮਹੱਤਵਪੂਰਣ ਯੋਗਦਾਨ ਦੇਣ ਲਈ ਪੰਜਾਬ ਸਰਕਾਰ ਦਾ, ਇਲਾਕੇ ਦੇ ਮਾਨਯੋਗ ਐਮ.ਐਲ.ਏ. ਸ਼੍ਰੀ ਰਜਿੰਦਰ ਬੇਰੀ ਦਾ ਅਤੇ ਮਾਨਯੋਗ ਮੇਅਰ ਸਾਹਿਬ ਸ਼੍ਰੀ ਜਗਦੀਸ਼ ਰਾਜਾ ਜੀ ਦਾ ਅਤੇ ਸਮੂਹ ਜੱਥੇਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਇਸ ਮੌਕੇ ਤੇ ਫੋਰਮ ਨੇ ਕਿਸਾਨਾਂ ਦੇ ਲੰਬੇ ਸੰਘਰਸ਼ ਦੀ ਬਦੋਲਤ ਅੱਜ ਮੋਦੀ ਸਰਕਾਰ ਵੱਲੋਂ ਕਿਸਾਨੀ ਦੇ ਤਿੰਨੇ ਕਾਲੇ ਕਾਨੂੰਨਾ ਨੂੰ ਵਾਪਿਸ ਲੈਣ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤਿਆਂ।
ਇਸ ਮੌਕੇ ਤੇ ਹੇਠ ਲਿਖੇ ਬਹੁਤ ਸਾਰੇ ਵਕੀਲ ਸਾਹਿਬਾਨ ਹਾਜਿਰ ਸਨ। ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਨਰਿੰਦਰ ਸਿੰਘ, ਐਡਵੋਕੇਟ ਰਣਜੀਤ ਸਿੰਘ, ਐਡਵੋਕੇਟ ਵਿਜੇ ਬੱਧਨ, ਐਡਵੋਕੇਟ ਮੋਹਨ ਲਾਲ ਫਿਲੋਰੀਆ, ਐਡਵੋਕੇਟ ਬਲਦੇਵ ਪ੍ਰਕਾਲ ਰਲ੍ਹ, ਐਡਵੋਕੇਟ ਮਧੁ ਰਚਨਾ, ਐਡਵੋਕੇਟ ਸਤਪਾਲ ਵਿਰਦੀ, ਐਡਵੋਕੇਟ ਰਾਜਕੁਮਾਰ ਬੈਂਸ, ਐਡਵੋਕੇਟ ਰਾਜੂ ਅੰਬੇਡਕਰ, ਐਡਵੋਕੇਟ ਰਜਿੰਦਰ ਪਾਲ ਬੋਪਾਰਾਏ, ਐਡਵੋਕੇਟ ਸਾਗਰ ਸਹੋਤਾ, ਐਡਵੋਕੇਟ ਕਰਨ ਖੁੱਲਰ, ਐਡਵੋਕੇਟ ਸਤਨਾਮ ਸੁਮਨ, ਐਡਵੋਕੇਟ ਰਜਿੰਦਰ ਕੁਮਾਰ, ਐਡਵੋਕੇਟ ਕਮਲਜੀਤ ਸਿੰਘ, ਐਡਵੋਕੇਟ ਹਰਭਜਨ ਦਾਸ ਸਾਂਪਲਾ, ਐਡਵੋਕੇਟ ਹਰਪ੍ਰੀਤ ਸਿੰਘ ਬੱਧਨ, ਐਡਵੋਕੇਟ ਜਗਜੀਵਨ, ਐਡਵੋਕੇਟ ਕਿਰਨ ਕੁਮਾਰ, ਐਡਵੋਕੇਟ ਸੰਨੀ ਕੌਲ, ਐਡਵੋਕੇਟ ਪਵਨ ਬਿਰਦੀ ਐਡਵੋਕੇਟ ਮਾਯਾ ਦੇਵੀ, ਐਡਵੋਕੇਟ ਬਲਵਿੰਦਰ ਕੌਰ, ਐਡਵੋਕੇਟ ਪ੍ਰੀਤੀ ਭਾਟੀਆ ਐਡਵੋਕੇਟ ਕੁਲਦੀਪ ਭੱਟੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly