ਕਰਤਾਰਪੁਰ ਸਾਹਿਬ ਲਾਂਘਾਂ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

 

ਖਾਹਿਸ਼ ਸੀ ਜਿੰਦਗੀ ਦੀ,ਇਕ ਵਾਰ ਜਰੂਰ ਜਾਈਏ।
ਜਿੱਥੇ ਬਾਬਾ ਜਨਮ ਲਿਆ , ਦਰਸ਼ਨ ਕਰਕੇ ਆਈਏ।
ਵਾਰੀ ਵਾਰੀ ਆ ਜਿਉਂ ਸਾਰੇ, ਕੋਈ ਨਾ ਰਹਿ ਜਾਵੇ ਵਾਂਝਾ।
ਲੱਖ-ਲੱਖ ਹੋਵੇ ਵਧਾਈ,ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾਂ ।
ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾਂ….

ਨਫ਼ਰਤ ਭੁਲਾ, ਪਿਆਰ ਦਾ ਦੇਕੇ ਆਵਾਂਗੇ ਸੰਦੇਸ਼।
ਈਰਖਾਂ ਦੇ ਜਿਹੜੇ ਪਾਈ ਫਿਰਦੇ, ਉਤਾਰ ਦੇਵਾਂਗੇ ਭੇਸ।
ਹੋਈਆ ਪੂਰੀਆ ਹੁਣ , ਸਭ ਦੇ ਦਿਲ ਦੀਆ ਤਾਂਘਾਂ।
ਲੱਖ-ਲੱਖ ਹੋਵੇ ਵਧਾਈ,ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾ।
ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾ….

ਬਾਬਾ ਨਾਨਕ ਜੀ ਨੇ,ਪਾਇਆ ਪੂਰੇ ਸੰਸਾਰ ਵਿਚ ਫੇਰਾ।
ਨੂਰ ਇਲਾਹੀ ਚਿਹਰਾ , ਬਾਣੀ ਨਾਲ ਕੀਤਾ ਦੂਰ ਹਨੇਰਾ।
ਸਭ ਧਰਮਾਂ ਵਿੱਚ ਆਪਣੇ ਨਾ,ਬਾਬਾ ਨਾਨਕ ਸਭ ਦਾ ਸਾਂਝਾ।
ਲੱਖ-ਲੱਖ ਹੋਵੇ ਵਧਾਈ,ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾਂ।
ਲੱਖ-ਲੱਖ ਹੋਵੇ ਵਧਾਈ,ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾਂ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਕਾਸ਼ ਪੁਰਬ ਮੀਕੇ ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨ
Next articleEx-Trump aide subpoenaed over alleged interference in Covid response