(ਸਮਾਜ ਵੀਕਲੀ)
ਭਾਵੇਂ ਲੱਖ ਤੈਨੂੰ ਆਉਂਦਾ ਏ
ਮੋਬਾਇਲ ਦੀ ਸਕਰੀਨ ਤੇ ਉਂਗਲਾਂ ਨੂੰ ਘੁੰਮਾਉਣਾ
ਬੇਸ਼ੱਕ ਤੂੰ ਬਣਾ ਲੈਨੀਂ ਏ
ਮਿੰਟਾਂ ਚ ਫੇਸਬੁੱਕ ਅਤੇ ਟਵੀਟਰ ਤੇ ਅਕਾਊਂਟ
ਪਰ ਤੈਨੂੰ ਮੇਰੀ ਮਾਂ ਵਾਂਗੂੰ
ਨਹੀਂ ਵੱਟਣੇ ਆਉਂਦੇ ਖੇਸਾਂ ਦੇ ਬੰਬਲ ।
ਨਹੀਂ ਪਾਉਣੇ ਆਉਂਦੇ ਤੈਨੂੰ
ਚਾਦਰਾਂ ਅਤੇ ਸਿਰਹਾਣਿਆਂ ਤੇ
ਹਰੇ ਰੰਗ ਦੇ ਤੋਤੇ ।
ਨਹੀਂ ਆਉਂਦਾ ਤੈਨੂੰ
ਕਰੋਸ਼ੀਏ ਨਾਲ ਕੱਢਣਾ ਰੁਮਾਲ
ਭਾਵੇਂ ਤੂੰ ਖਿੱਚ ਲੈਨੀਂ ਏ
ਫਿਲਟਰ ਲਾ ਕੇ ਸੈਲਫੀ ।
ਪਰ ਤੈਨੂੰ ਨਹੀਂ ਬਣਾਉਣੇ ਆਉਂਦੇ
ਚੌਂਕੇ ਤੇ ਮੋਰ , ਘੁੱਗੀਆਂ
ਅਤੇ ਨਾ ਹੀ ਤੈਨੂੰ ਘੁੰਡ ਕੱਢਣਾ ।
ਭਾਵੇਂ ਲੱਖ ਤੈਨੂੰ ਆਉਂਦਾ ਏ ਮੋਬਾਇਲ ਦੀ
ਸਕਰੀਨ ਤੇ ਉਂਗਲਾਂ ਨੂੰ ਘੁੰਮਾਉਣਾ ।
ਹਰਭਿੰਦਰ ਸਿੰਘ ਸੰਧੂ
9781081888