ਕਪੂਰਥਲਾ (ਸਮਾਜ ਵੀਕਲੀ) ( ਕੌੜਾ )– ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਅੰਦਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਆਏ ਦਿਨ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਵਰਨਣਯੋਗ ਹੈ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਮੋਟਰਸਾਈਕਲ ਚੋਰੀ ਦਾ ਹੱਬ ਬਣ ਚੁੱਕਾ ਹੈ।ਬੀਤੀ ਰਾਤ ਬੱਸ ਸਟੈਂਡ ਤੋਂ ਗੁਰੂ ਨਾਨਕ ਟਰਾਂਸਪੋਰਟ ਕੰਪਨੀ ਦੀ ਬੱਸ ਪੀ ਬੀ 07 ਏ ਐਲ 6928 ਵਿੱਚੋਂ ਅਣਪਛਾਤੇ ਵਿਅਕਤੀਆਂ ਨੇ ਬੈਟਰੀਆਂ ਚੋਰੀ ਕਰ ਲਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟਰ ਸਰਦੂਲ ਸਿੰਘ ਥਿੰਦ ਅਤੇ ਨਿਰਮਲ ਸਿੰਘ ਜੋਸਨ ਨੇ ਦੱਸਿਆ ਕਿ ਸ਼ਾਮ ਵੇਲੇ ਅਸੀਂ ਸੁਲਤਾਨਪੁਰ ਲੋਧੀ ਦੇ ਬੱਸ ਸਟੈਂਡ ਤੇ ਆਪਣੀ ਬੱਸ ਖੜੀ ਕਰਕੇ ਗਏ ਸੀ। ਸਵੇਰੇ ਜਦੋਂ ਅਸੀਂ ਬੱਸ ਸਟੈਂਡ ਤੇ ਆ ਕੇ ਆਪਣੇ ਰੂਟ ਤੇ ਜਾਣ ਲੱਗੇ ਤਾਂ ਬੱਸ ਵਿੱਚ ਬੈਟਰੀਆਂ ਗੁੰਮ ਹੋਣ ਬਾਰੇ ਪਤਾ ਲੱਗਾ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬੱਸ ਸਟੈਂਡ ਉੱਪਰ ਚੋਰੀਆਂ ਹੋਈਆਂ ਹਨ। ਰਾਤ ਸਮੇਂ ਇੱਥੇ ਕੋਈ ਵੀ ਚੌਂਕੀਦਾਰ ਨਹੀਂ ਹੁੰਦਾ ਤੇ ਨਾ ਹੀ ਕੋਈ ਹੋਰ ਕਿਸੇ ਤਰ੍ਹਾਂ ਦੀ ਪੁਲਿਸ ਵੱਲੋਂ ਗਸ਼ਤ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਰਾਤ ਸਮੇਂ ਨਸ਼ੇੜੀ ਕਿਸਮ ਦੇ ਨੌਜਵਾਨ ਵੀ ਇੱਥੇ ਅਵਾਰਾ ਫਿਰਦੇ ਰਹਿੰਦੇ ਹਨ। ਉਹਨਾਂ ਨੇ ਕਿਹਾ ਕਿ ਰਾਤ ਸਮੇਂ ਕਾਫੀ ਬੱਸਾਂ ਇੱਥੇ ਖੜੀਆਂ ਰਹਿੰਦੀਆਂ ਨੇ ਅਤੇ ਉਨਾਂ ਦੀ ਸੁਰੱਖਿਆ ਰੱਬ ਆਸਰੇ ਹੀ ਹੈ। ਚੋਰੀ ਸੰਬੰਧੀ ਥਾਣਾ ਸੁਲਤਾਨਪੁਰ ਲੋਧੀ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਹੈ । ਪੁਲਿਸ ਵੱਲੋਂ ਕਾਰਵਾਈ ਕਰਦਿਆਂ ਸੀ ਸੀ ਟੀ ਕੈਮਰੇ ਵੀ ਖੰਗਾਲੇ ਜਾ ਰਹੇ ਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



