HOME ਭਿਖਸ਼ੂ ਸੰਘ ਦੀ ਅਗਵਾਈ ‘ਚ ਬੋਧੀਆਂ ਵੱਲੋਂ ਰਾਸ਼ਟਰਪਤੀ ਦੇ ਨਾਂ ‘ਤੇ ਮਾਨਯੋਗ...

ਭਿਖਸ਼ੂ ਸੰਘ ਦੀ ਅਗਵਾਈ ‘ਚ ਬੋਧੀਆਂ ਵੱਲੋਂ ਰਾਸ਼ਟਰਪਤੀ ਦੇ ਨਾਂ ‘ਤੇ ਮਾਨਯੋਗ ਐਸ.ਡੀ.ਐਮ. ਨਵਦੀਪ ਸਿੰਘ ਨੂੰ ਮੈਮੋਰੰਡਮ ਦਿੱਤਾ

5

 ਡਾ. ਅੰਬੇਡਕਰ ਚੌਂਕ ਜਲੰਧਰ ‘ਚ ਧਰਨਾ ਪ੍ਰਦਰਸ਼ਨ

ਜਲੰਧਰ,   (ਸਮਾਜ ਵੀਕਲੀ)   (ਪਰਮਜੀਤ ਜੱਸਲ)-ਭਿਖਸ਼ੂ ਸੰਘ ਦੀ ਅਗਵਾਈ ਵਿੱਚ ਬੋਧੀ ਭਾਈਚਾਰੇ ਵਲੋਂ, ਅੰਬੇਡਕਰੀ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ, ਮਨੁੱਖਤਾਵਾਦੀ ਸੰਸਥਾਵਾਂ, ਬੁੱਧੀਜੀਵੀਆਂ ਅਤੇ ਮਿਸ਼ਨਰੀ ਸਾਥੀਆਂ ਵੱਲੋਂ ਬੁੱਧ ਗਯਾ ਮਹਾਂ ਵਿਹਾਰ ਮੁਕਤੀ ਅੰਦੋਲਨ ਦੇ ਤਹਿਤ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਡਾ. ਅੰਬੇਡਕਰ ਚੌਂਕ ਜਲੰਧਰ ਵਿਖੇ ਧਰਨਾ ਦਿੱਤਾ ਗਿਆ। ਧਰਨੇ ਦੀ ਸ਼ੁਰੂਆਤ ਭਿਖਸ਼ੂ ਚੰਦਰ ਕੀਰਤੀ ਫਿਲੌਰ, ਭਿਖਸ਼ੂ ਰੇਵਤ ਜੀ ਨਕੋਦਰ ਅਤੇ ਭਿਕਸ਼ੂ ਚੰਦਰ ਕੀਰਤੀ ਨਕੋਦਰ ਨੇ ਪੰਚਸ਼ੀਲ ਅਤੇ ਬੁੱਧ ਵੰਦਨਾ ਨਾਲ ਕੀਤੀ। ਐਡਵੋਕੇਟ ਹਰਭਜਨ ਸਾਂਪਲਾ ਨੇ ਪੰਜਾਬ ਸਰਕਾਰ ਤੋਂ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਕਰਨ ਅਤੇ ਘੱਟ ਗਿਣਤੀ ਕਮਿਸ਼ਨ ਪੰਜਾਬ ਵਿੱਚ ਬੋਧੀਆਂ ਦਾ ਨੁਮਾਇੰਦਾ ਰੱਖਣ ਦੀ ਵੀ ਮੰਗ ਕੀਤੀ। ਉਨਾਂ ਭਾਰਤ ਸਰਕਾਰ ਅਤੇ ਬਿਹਾਰ ਸਰਕਾਰ ਤੋਂ ਬੁੱਧ ਗਯਾ ਮਹਾ ਵਿਹਾਰ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕਰਾਉਣ, ਬੁੱਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਨ, ਕ੍ਰਾਂਤੀਜੋਤ ਮਾਤਾ ਸਵਿੱਤਰੀ ਬਾਈ ਫੂਲੇ ਜੀ ਨੂੰ “ਭਾਰਤ ਰਤਨ ” ਦੀ ਉਪਾਧੀ ਨਾਲ ਸਨਮਾਨਿਤ ਕਰਨ ਅਤੇ ਯੂ.ਜੀ.ਸੀ. ਦਾ ਨਵਾਂ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ। ਇਸ ਧਰਨੇ ਨੂੰ ਚੰਚਲ ਬੌਧ ਸਿਧਾਰਥ ਨਗਰ ਜਲੰਧਰ,ਪ੍ਰੋਫੈਸਰ ਬਲਬੀਰ, ਬਲਦੇਵ ਭਾਰਦਵਾਜ, ਹਰਮੇਸ਼ ਜੱਸਲ,ਬਲਦੇਵ ਜੱਸਲ ਮਕਸੂਦਾਂ,ਰਮੇਸ਼ ਕੌਲ ਫਗਵਾੜਾ, ਆਰ. ਕੇ. ਪਾਲ , ਰਾਜ ਕੁਮਾਰ ਆਰ.ਸੀ.ਐਫ. ਕਪੂਰਥਲਾ, ਡਾ. ਗੁਰਪਾਲ ਚੌਹਾਨ, ਡਾ. ਅਵਿਨਾਸ਼ ਚੰਦਰ ਸੌਂਧੀ, ਡਾ. ਸਤਪਾਲ, ਪ੍ਰਿੰਸੀਪਲ ਪਰਮਜੀਤ ਜੱਸਲ,ਵਿਪਨ ਕੁਮਾਰ ਸਾਬਕਾ ਕੌਂਸਲਰ ਅਤੇ ਹੋਰ ਬੁੱਧੀਜੀਵੀਆਂ ਵੱਲੋਂ ਸੰਬੋਧਨ ਕੀਤਾ ਗਿਆ। ਬੁਲਾਰਾ ਆਗੂਆਂ ਨੇ ਮੰਗ ਕੀਤੀ ਕਿ ਬੋਧ ਗਯਾ ਮਹਾ ਵਿਹਾਰ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕਰਵਾ ਕੇ ਉਸ ਦਾ ਨਿਰੋਲ ਕੰਟਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਉਹਨਾਂ ਕਿਹਾ ਕਿ ਭਿਖਸ਼ੂ ਸੰਘ ਅਤੇ ਅਕਾਸ਼ ਲਾਮਾ ਜਨਰਲ ਸਕੱਤਰ ਆਲ ਇੰਡੀਆ ਬੁੱਧਿਸ਼ਟ ਫੋਰਮ , ਇੰਡੀਆ ਵਲੋਂ ਬੌਧ ਗਯਾ ਮੁਕਤੀ ਅੰਦੋਲਨ ਲੱਗਭਗ 400 ਦਿਨਾਂ ਤੋਂ ਲਗਾਤਾਰ ਧਰਨਾ ਚੱਲਿਆ ਆ ਰਿਹਾ ਹੈ। ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਨਿਰੋਲ ਬੋਧੀਆਂ ਨੂੰ ਬੋਧ ਗਯਾ ਮਹਾ ਵਿਹਾਰ ਦਾ ਕੰਟਰੋਲ ਨਹੀਂ ਮਿਲਦਾ ।ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਅੱਜ ਬੌਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਧਰਨੇ ਦਿੱਤੇ ਗਏ ।ਧਰਨੇ ਤੋਂ ਉਪਰੰਤ ਐਸ.ਡੀ.ਐਮ .ਦਫਤਰ, ਜਲੰਧਰ ਵਿਖੇ ਮਾਨਯੋਗ ਨਵਦੀਪ ਸਿੰਘ ਪੀ.ਸੀ. ਐਸ. ਅਫਸਰ ਰਾਹੀਂ ਭਿਖਸ਼ੂ ਸੰਘ ਅਤੇ ਬੋਧੀਆਂ ਵੱਲੋਂ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ ਭਾਰਤ ਸਰਕਾਰ, ਪੰਜਾਬ ਅਤੇ ਬਿਹਾਰ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਉਪਰੋਤਕ ਛੇ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ। ਧਰਨੇ ਵਿੱਚ ਰਜਿੰਦਰ ਜੱਸਲ, ਲਾਲ ਚੰਦ ਸੋਫੀ ਪਿੰਡ, ਚਮਨ ਸਾਂਂਪਲਾ, ਨਿਰਮਲ ਬਿੰਜੀ, ਤੇਜ ਪਾਲ ਸਿੰਘ ਕਪੂਰਥਲਾ,ਸੂਰਜ ਸਿੰਘ, ਰੰਜੀਵ ਕੁਮਾਰ, ਦੇਵ ਰਾਜ ਬੈਂਕ ਮੈਨੇਜਰ ਫਗਵਾੜਾ, ਸਤਪਾਲ ਫਗਵਾੜਾ, ਰੱਜਤ, ਅਦਿੱਤਿਆ, ਰਮੇਸ਼ ਬੰਗੜ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੰਨੇ ਦੇ ਬਕਾਏ ਨੂੰ ਲੈ ਕੇ ਬੀਕੇਯੂ ਦੁਆਬਾ ਵੱਲੋਂ ਜੀ ਐਮ ਨਕੋਦਰ ਨੂੰ ਮੰਗ ਪੱਤਰ ਸੌਂਪਿਆ
Next articleਭਾਰਤ ਚ ਆਯੋਜਿਤ ਕੀਤੇ ਜਾਣ ਵਾਲੇ ਵਪਾਰ ਮੇਲੇ ‘ਚ ਕਨੇਡਾ ਦੀ ਬਲੂਬੇਰੀ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ