HOME ਗੰਨੇ ਦੇ ਬਕਾਏ ਨੂੰ ਲੈ ਕੇ ਬੀਕੇਯੂ ਦੁਆਬਾ ਵੱਲੋਂ ਜੀ ਐਮ ਨਕੋਦਰ...

ਗੰਨੇ ਦੇ ਬਕਾਏ ਨੂੰ ਲੈ ਕੇ ਬੀਕੇਯੂ ਦੁਆਬਾ ਵੱਲੋਂ ਜੀ ਐਮ ਨਕੋਦਰ ਨੂੰ ਮੰਗ ਪੱਤਰ ਸੌਂਪਿਆ

3
ਫੋਟੋ:- ਮਿਲ ਪ੍ਰਬੰਧਕ ਨੂੰ ਮੰਗ ਪੱਤਰ ਸੋਪਦੇ ਹੋਏ ਬੀਕੇਯੂ ਦੁਆਬਾ ਦੇ ਆਗੂ ਤਸਵੀਰ ਹਰਜਿੰਦਰ ਸਿੰਘ ਚੰਦੀ

ਫਸਲਾਂ ਤੇ ਪੈ ਰਹੀ ਮੰਦੀ ਦੀ ਮਾਰ  – ਕਸ਼ਮੀਰ ਸਿੰਘ ਪੰਨੂ 

ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)–  ਫਸਲਾਂ ਤੇ ਜਦੋਂ ਕੁਦਰਤੀ ਮਾਰ ਪੈ ਜਾਂਦੀ ਹੈ ਤਾਂ ਕਿਸਾਨਾਂ ਨੂੰ ਆਰਥਿਕ ਤੰਗੀ ਦਾ ਭਾਰੀ ਸਾਹਮਣਾ ਕਰਨਾ ਪੈਂਦਾ ਹੈ ਤੇ ਅਜਿਹੀ ਘੜੀ ਵਿਚ ਸਰਕਾਰਾਂ ਦਾ ਫਰਜ਼ ਬਣਦਾ ਹੈ ਉਹ ਅੱਗੇ ਵਧ ਕੇ ਕਿਸਾਨਾਂ ਦੀ ਬਾਂਹ ਫੜੇ,  ਫ਼ਸਲ ਦਾ ਸਮਰਥਨ ਮੁੱਲ ਨਾ ਮਿਲਣ ਕਰਕੇ ਅਤੇ ਸਰਕਾਰ ਵੱਲੋਂ ਪੁਖਤਾ ਪ੍ਰਬੰਧਾਂ ਦੀ ਘਾਟ ਕਾਰਨ ਪਹਿਲਾਂ ਝੋਨੇ,ਆਲੂ ਤੇ ਹੁਣ ਗੰਨੇ ਦੀ ਫ਼ਸਲ ਉਤਪਾਦਨ ਮੰਦੀ ਦੀ  ਮਾਰ ਝੱਲ ਰਹੇ ਹਨ।ਇਸ ਸਬੰਧੀ ਬੀਕੇਯੂ ਦੋਆਬਾ ਦੇ ਮਹਿਤਪੁਰ ਬਲਾਕ ਦੇ ਪ੍ਰਧਾਨ ਕਸ਼ਮੀਰ ਸਿੰਘ ਪਨੂੰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਗੰਨਾ ਮਿੱਲ ਨਕੋਦਰ ਵਿਚ ਗੰਨਾ ਉਤਪਾਦਕਾਂ ਦਾ ਭਾਰੀ ਇਕੱਠ ਹੋਇਆ ਤੇ ਮਿੱਲ ਦੇ ਜੀ ਐੱਮ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਾਰ ਗੰਨੇ ਦੀ ਫਸਲ ਦਾ ਝਾੜ ਬਹੁਤ ਘੱਟ ਨਿਕਲਿਆ ਹੈ ਨਕੋਦਰ ਗੰਨਾ ਮਿੱਲ ਵੱਲੋਂ ਕਾਸ਼ਤ ਕਾਰਾਂ ਤੋਂ ਗੰਨਾ ਪੂਰਾ ਨਾਂ ਹੋਣ ਤੇ ਜੋ (ਪਹਿਲਾਂ ਪ੍ਰਤੀ ਕੁਇੰਟਲ 15 ਰੁਪਏ ਕੱਟੇ ਜਾਂਦੇ ਸੀ) ਦੀ ਜਗ੍ਹਾ ਇਸ ਵਾਰ 41.60 ਰੁਪਏ ਕਟੋਤੀ ਕੀਤੇ ਗਏ ਹਨ। ਜੋ ਕਿ ਬਹੁਤ ਜਿਆਦਾ ਹੈ ਮਤੇ ਕਿਸਾਨਾਂ ਨਾਲ ਸਰਾਸਰ ਧੱਕਾ ਹੈ।ਉਹਨਾਂ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਜੋ ਪਹਿਲਾਂ 15 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੱਟੇ ਜਾਂਦੇ ਸਨ ਉਸੇ ਤਰ੍ਹਾਂ ਕੱਟੇ ਜਾਣ ਕਟੋਤੀ ਵਿਚ ਵਾਧਾ ਨਾਂ ਕੀਤਾ ਜਾਵੇ।ਉਹਨਾਂ ਨੇ ਕਿਹਾ ਕਿ ਜੇ ਸਰਕਾਰ ਨੇ 15 ਰੁਪਏ ਤੋਂ ਵੱਧ ਕੱਟਣੇ ਹਨ ਤਾਂ ਕਿਸਾਨਾਂ ਦੇ ਸਾਰੇ ਗੰਨੇ ਦੀ ਅਦਾਇਗੀ 15 ਦਿਨਾਂ ਦੇ ਵਿੱਚ ਵਿੱਚ ਕੀਤੀ ਜਾਵੇ ਤੇ ਕਟੋਤੀ ਦਾ ਪਿਛਲਾ ਬਕਾਇਆ ਵੀ ਤੁਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਪੰਨੂ ਨੇ ਕਿਹਾ ਕਿ ਜੇ ਮਿੱਲ ਪ੍ਰਸ਼ਾਸਨ ਤੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ ਜਿਸ ਦੀ ਸਾਰੀ ਜ਼ਿੰਮੇਵਾਰੀ ਮਿੱਲ ਪ੍ਰਸ਼ਾਸਨ ਤੇ ਸਰਕਾਰ ਹੋਵੇਗੀ।ਇਸ ਮੌਕੇ ਜਥੇਦਾਰ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਤੋਂ ਇਲਾਵਾ ਕਿਸਾਨ ਆਗੂ ਗੁਰਚੇਤਨ ਸਿੰਘ ਤੱਖਰ,ਨਰਿੰਦਰ ਸਿੰਘ ਉਦੋਵਾਲ,ਰਾਜਪਾਲ ਸਿੰਘ,ਬਲਬੀਰ ਸਿੰਘ,ਗੁਰਪਾਲ ਸਿੰਘ, ਕੁਲਬੀਰ ਸਿੰਘ,ਜਥੇਦਾਰ ਤਰਸੇਮ ਸਿੰਘ ਲਿੱਤਰਾਂ,ਜਗੀਰ ਸਿੰਘ,ਬਲਜੀਤ ਸਿੰਘ,ਗੁਰਨਾਮ ਸਿੰਘ,ਗੁਰਦੇਵ ਸਿੰਘ,ਹਰਦਰਸ਼ਨ ਸਿੰਘ,ਗੁਰਦਿਆਲ ਸਿੰਘ,ਮੋਹਣ ਸਿੰਘ,ਮਲਕੀਤ ਸਿੰਘ,ਹੀਰਾ ਸਿੰਘ,ਦਵਿੰਦਰ ਸਿੰਘ,ਪਾਲ ਸਿੰਘ,ਅਮਰੀਕ ਸਿੰਘ,ਜਸਵੀਰ ਸਿੰਘ ਅਕਬਰਪੁਰ,ਹਰੀ ਸਿੰਘ  ਤੇ ਮਲਕੀਤ ਸਿੰਘ, ਮਨਜਿੰਦਰ ਸਿੰਘ,  ਦਇਆ ਸਿੰਘ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਧੰਨ ਧੰਨ ਬਾਬਾ ਦੀਵਾਨ ਸਿੰਘ ਜੀ ਦੀ ਬਰਸੀ ਤੇ ਖੂਨਦਾਨ ਕੈਂਪ ਆਯੋਜਿਤ
Next articleਭਿਖਸ਼ੂ ਸੰਘ ਦੀ ਅਗਵਾਈ ‘ਚ ਬੋਧੀਆਂ ਵੱਲੋਂ ਰਾਸ਼ਟਰਪਤੀ ਦੇ ਨਾਂ ‘ਤੇ ਮਾਨਯੋਗ ਐਸ.ਡੀ.ਐਮ. ਨਵਦੀਪ ਸਿੰਘ ਨੂੰ ਮੈਮੋਰੰਡਮ ਦਿੱਤਾ