HOME ਬੋਧੀ ਭਾਈਚਾਰੇ ਵੱਲੋਂ ਤਹਿਸੀਲ ਕੰਪਲੈਕਸ, ਜਲੰਧਰ ਦੇ ਬਾਹਰ ਧਰਨਾ ਤੇ ਭੁੱਖ ਹੜਤਾਲ...

ਬੋਧੀ ਭਾਈਚਾਰੇ ਵੱਲੋਂ ਤਹਿਸੀਲ ਕੰਪਲੈਕਸ, ਜਲੰਧਰ ਦੇ ਬਾਹਰ ਧਰਨਾ ਤੇ ਭੁੱਖ ਹੜਤਾਲ ਕੀਤੀ ਗਈ

9

 ਜਲੰਧਰ   (ਸਮਾਜ ਵੀਕਲੀ)   (ਪਰਮਜੀਤ ਜੱਸਲ)-ਪੂਰੇ ਭਾਰਤ ਵਿੱਚ ਬੋਧੀ ਭਾਈਚਾਰੇ ਅਤੇ ਹੋਰ ਸੰਸਥਾਵਾਂ ਵਲੋਂ 26 ਜੂਨ 2026 ਨੂੰ ਇੱਕ ਦਿਨ ਦੀ ਭੁੱਖ ਹੜਤਾਲ ਅਤੇ ਧਰਨੇ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸੇ ਸਬੰਧ ਵਿੱਚ ਭਿਖਸ਼ੂ ਚੰਦਰ ਕੀਰਤੀ ਜੀ, ਭਿਖਸ਼ੂ ਪ੍ਰਗਿਆ ਪ੍ਰਭਾਕਰ ਫਿਰੋਜ਼ਾਬਾਦ ਯੂ.ਪੀ.ਅਤੇ ਬੋਧੀ ਭਾਈਚਾਰੇ ਵਲੋਂ ਬੋਧ ਗਯਾ ਮਹਾਂ ਵਿਹਾਰ ਮੁਕਤੀ ਅੰਦੋਲਨ ਦੇ ਤਹਿਤ ਅੱਜ ਸਵੇਰੇ 10 ਵਜੇ ਤੋਂ ਸ਼ਾਮੀ 3 ਵਜੇ ਤੱਕ ਤਹਿਸੀਲ ਕੰਪਲੈਕਸ, ਜਲੰਧਰ ਦੇ ਬਾਹਰ ਧਰਨਾ ਅਤੇ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ਤੇ ਬੋਧੀ ਆਗੂਆਂ , ਭਿਖਸ਼ੂਆਂ ਅਤੇ ਬੁੱਧੀਜੀਵੀਆਂ ਵਲੋਂ ਮਾਨਯੋਗ ਜੀ.ਏ .ਟੂ ਡੀ.ਸੀ. ਨੂੰ ਮੈਮੋਰੰਡਮ ਦਿੱਤਾ ਗਿਆ। ਬੋਧੀ ਆਗੂਆਂ ਨੇ ਭਾਰਤ ਸਰਕਾਰ ਅਤੇ ਬਿਹਾਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੋਧ ਗਯਾ ਬੁੱਧ ਮਹਾਂਵਿਹਾਰ ਦਾ ਪੂਰਨ ਕੰਟਰੋਲ ਨਿਰੋਲ ਬੋਧੀਆਂ ਦੇ ਹਵਾਲੇ ਕੀਤਾ ਜਾਵੇ ਅਤੇ ਬੋਧ ਗਯਾ ਐਕਟ 1949 ਨੂੰ ਰੱਦ ਕੀਤਾ ਜਾਵੇ। ਮੰਗ ਪੱਤਰ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਕੀਤੀ ਜਾਵੇ ,ਘੱਟ ਗਿਣਤੀ ਕਮਿਸ਼ਨ ਵਿੱਚ ਬੋਧੀਆਂ ਨੂੰ ਨੁਮਾਇੰਦਗੀ ਦਿੱਤੀ ਜਾਵੇ। ਇਸ ਮੌਕੇ ‘ਤੇ ਭਿਖਸ਼ੂ ਚੰਦਰ ਕੀਰਤੀ ਤਰਖਾਣ ਮਾਜਰਾ, ਭਿਖਸ਼ੂ ਪ੍ਰਗਿਆ ਪ੍ਰਭਾਕਰ ਫਿਰੋਜ਼ਾਬਾਦ ਯੂਪੀ,ਐਡਵੋਕੇਟ ਹਰਭਜਨ ਸਾਂਪਲਾ, ਪ੍ਰੋਫੈਸਰ ਬਲਵੀਰ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੋਸਾਇਟੀ (ਰਜਿ) ਪੰਜਾਬ, ਚੰਚਲ ਬੌਧ,ਹੁਸਨ ਲਾਲ ਬੌਧ,ਗੁਰਮੀਤ ਸਾਂਪਲਾ, ਲਹਿੰਬਰ ਬੰਗੜ, ਪ੍ਰਸ਼ੋਤਮ ਦਾਦਰਾ, ਲਾਲ ਚੰਦ ਸਾਂਪਲਾ ,ਚਮਨ ਸਾਂਪਲਾ, ਹੇਮ ਰਾਜ ਰੱਤੂ, ਮਨਜੀਤ ਸਿੰਘ ,ਨਿਰਮਲ ਬਿੰਜੀ, ਰਜਿੰਦਰ ਕੁਮਾਰ ਜੱਸਲ, ਪ੍ਰਿੰਸੀਪਲ ਪਰਮਜੀਤ ਜੱਸਲ, ਡਾ. ਸਤਪਾਲ, ਹੁਸਨ ਲਾਲ ਫੂਲਪੁਰ ਧਨਾਲ ਆਦਿ ਦਿੱਤਾ ਗਿਆ ਉਪਾਸਕ ਹਾਜ਼ਰ ਹੋਏ। ਅੰਤ ਵਿੱਚ ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਧਰਨੇ ਵਿੱਚ ਬੈਠੇ ਬੋਧੀ ਪਾਸਕਾ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleBelfast’s Reality Check: How Grit Beat Glamour
Next articleਗਮ ਹਾਸਿਆਂ ਵਿੱਚ