HOME ਬੋਧੀ ਭਾਈਚਾਰੇ ਵੱਲੋਂ ਤਹਿਸੀਲ ਕੰਪਲੈਕਸ, ਜਲੰਧਰ ਦੇ ਬਾਹਰ ਭੁੱਖ ਹੜਤਾਲ ਕੱਲ੍ਹ ਕੀਤੀ...

ਬੋਧੀ ਭਾਈਚਾਰੇ ਵੱਲੋਂ ਤਹਿਸੀਲ ਕੰਪਲੈਕਸ, ਜਲੰਧਰ ਦੇ ਬਾਹਰ ਭੁੱਖ ਹੜਤਾਲ ਕੱਲ੍ਹ ਕੀਤੀ ਜਾਵੇਗੀ

3

ਜਲੰਧਰ   (ਸਮਾਜ ਵੀਕਲੀ)   (ਪਰਮਜੀਤ ਜੱਸਲ)-ਪੂਰੇ ਭਾਰਤ ਵਿੱਚ ਬਹੁਤ ਹੀ ਭਾਈਚਾਰੇ ਅਤੇ ਹੋਰ ਸੰਸਥਾਵਾਂ ਵਲੋਂ 26 ਜੂਨ 2026 ਨੂੰ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਸੇ ਸਬੰਧ ਵਿੱਚ ਬੋਧੀ ਭਾਈਚਾਰੇ ਦੀ ਇੱਕ ਅਹਿਮ ਮੀਟਿੰਗ ਬੁੱਧ ਵਿਹਾਰ ਸਿਧਾਰਥ ਨਗਰ ,ਜਲੰਧਰ ਵਿਖੇ ਹੋਈ। ਜਿਸ ‘ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬੋਧ ਗਯਾ ਮਹਾਂ ਵਿਹਾਰ ਮੁਕਤੀ ਅੰਦੋਲਨ ਦੇ ਤਹਿਤ 26 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 3ਵਜੇ ਤੱਕ ਤਹਿਸੀਲ ਕੰਪਲੈਕਸ, ਜਲੰਧਰ ਦੇ ਬਾਹਰ ਭੁੱਖ ਹੜਤਾਲ ਕੀਤੀ ਜਾਵੇਗੀ। ਆਗੂਆਂ ਨੇ ਭਾਰਤ ਸਰਕਾਰ ਅਤੇ ਬਿਹਾਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੋਧ ਗਯਾ ਬੁੱਧ ਮਹਾਵਿਹਾਰ ਦਾ ਪੂਰਨ ਕੰਟਰੋਲ ਨਿਰੋਲ ਬੋਧੀਆਂ ਦੇ ਹਵਾਲੇ ਕੀਤਾ ਜਾਵੇ ਅਤੇ ਬੋਧ ਗਯਾ ਐਕਟ 1949 ਨੂੰ ਰੱਦ ਕੀਤਾ ਜਾਵੇ। ਬੌਧ ਗਯਾ ਮੁਕਤੀ ਅੰਦੋਲਨ ਦੀ ਅਗਵਾਈ ਮਾਨਯੋਗ ਆਕਾਸ਼ ਲਾਮਾ ਜੀ ਅਤੇ ਭਿਖਸ਼ੂ ਸੰਘ ਵੱਲੋਂ ਕੀਤੀ ਜਾ ਰਹੀ। ਇਸ ਵੱਡੇ ਇਕੱਠ ਵਿੱਚ ਸ਼ਾਮਿਲ ਹੋਣ ਲਈ ਬੋਧੀ ਭਾਈਚਾਰਾ ਪੰਜਾਬ ਵਲੋਂ ਵੀ 20-25 ਬੋਧੀ ਉਪਾਸਕਾ ਦਾ ਇੱਕ ਜਥਾ ਬੌਧ ਗਯਾ ਲਈ ਰਵਾਨਾ ਹੋ ਚੁੱਕਾ ਹੈ।ਬੋਧੀ ਆਗੂਆਂ ਵੱਲੋਂ ਅੰਬੇਡਕਰੀ ਸੰਸਥਾਵਾਂ, ਭਗਵਾਨ ਵਾਲਮੀਕ ਸੰਸਥਾਵਾਂ, ਮਿਸ਼ਨਰੀ ਸਾਥੀਆਂ, ਬੁੱਧੀਜੀਵੀਆਂ ਅਤੇ ਕੌਮ ਦੇ ਹਿਤੈਸ਼ੀਆਂ ਨੂੰ ਭੁੱਖ ਹੜਤਾਲ ‘ਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।ਇਹ ਪ੍ਰੈਸ ਬਿਆਨ ਸਾਂਝੇ ਤੌਰ ‘ਤੇ ਬੋਧੀ ਆਗੂਆਂ ਐਡਵੋਕੇਟ ਹਰਭਜਨ ਸਾਂਪਲਾ, ਹੁਸਨ ਲਾਲ ਬੌਧ, ਬਲਦੇਵ ਭਾਰਦਵਾਜ, ਬਲਦੇਵ ਜੱਸਲ, ਚੰਚਲ ਬੌਧ ਨੇ ਜਾਰੀ ਕੀਤਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleAn Ambedkarite in UK fondly remember his association with V P Singh
Next articleਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ