HOME ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਬੁੱਧ ਪੂਰਨਿਮਾ ਧੂਮ ਧਾਮ ਨਾਲ ਮਨਾਈ ਗਈ

ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਬੁੱਧ ਪੂਰਨਿਮਾ ਧੂਮ ਧਾਮ ਨਾਲ ਮਨਾਈ ਗਈ

4

 *ਤਥਾਗਤ ਬੁੱਧ ਸ਼ਾਂਤੀ ਦੇ ਸਾਗਰ ਸਨ-ਡਾਕਟਰ ਗੌਤਮ *ਬੋਧੀ ਆਗੂ ਕਰਤਾਰ ਚੰਦ ਨੇ ਪੰਚਸ਼ੀਲ ਦਾ ਝੰਡਾ ਲਹਿਰਾਇਆ

ਜਲੰਧਰ,    (ਸਮਾਜ ਵੀਕਲੀ)    (ਪਰਮਜੀਤ ਜੱਸਲ)-ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ ਵਿਖੇ ਬੁੱਧ ਪੂਰਨਿਮਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਸ੍ਰੀ ਹੁਸਨ ਲਾਲ ਬੌਧ ਅਤੇ ਚੰਚਲ ਬੌਧ ਦੀ ਪ੍ਰਧਾਨਗੀ ਹੇਠ ਮਨਾਈ ਗਈ। ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਕਰਤਾਰ ਚੰਦ ਜੀ ਬੌਧ ਵਲੋਂ ਪੰਚਸ਼ੀਲ ਦਾ ਝੰਡਾ ਲਹਿਰਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬੁੱਧ ਵੰਦਨਾ, ਤਰੀ ਸ਼ਰਨ ਅਤੇ ਪੰਚਸ਼ੀਲ ਦਾ ਪਾਠ ਕਰਕੇ ਕੀਤੀ ਗਈ।ਇਸ ਮੌਕੇ ‘ਤੇ ਅੰਬੇਡਕਰੀ ਮਿਸ਼ਨਰੀ ਆਗੂ ਡਾ. ਉਦੇੈ ਗੌਤਮ ਚੂਹੜਵਾਲੀ ਮੁੱਖ ਮਹਿਮਾਨ ਸਨ। ਸ੍ਰੀ ਗੌਤਮ ਜੀ ਨੇ ਕਿਹਾ ਕਿ ਤਥਾਗਤ ਬੁੱਧ ਸ਼ਾਂਤੀ ਦੇ ਸਾਗਰ ਸਨ। ਜਿਨਾਂ ਦੇ ਮਾਨਵੀ ਵਿਚਾਰਾਂ ਕਰਕੇ ਅੱਜ ਬਰਾਬਰਤਾ ਸੁਤੰਤਰਤਾ ਤੇ ਭਾਈਚਾਰੇ ਨੂੰ ਮਹਾਨਤਾ ਦਿੱਤੀ ਗਈ ਹੈ। ਬਾਬਾ ਸਾਹਿਬ ਜੀ ਨੇ 21 ਸਾਲਾਂ ਦੀ ਸੋਚ ਵਿਚਾਰ ਤੋਂ ਬਾਅਦ 14 ਅਕਤੂਬਰ 1956 ਨੂੰ ਬੁੱਧ ਧਰਮ ਅਖਤਿਆਰ ਕੀਤਾ, ਜੋ ਮਨੁੱਖਤਾ ਨੂੰ ਪਹਿਲ ਦਿੰਦਾ। ਜੇ ਅਸੀਂ ਦੁੱਖਾਂ ਦੇ ਕਾਰਨਾਂ ਦਾ ਹੱਲ ਕੱਢ ਲਈਏ ਤਾਂ ਸਾਡਾ ਜੀਵਨ ਸੁਖਮਈ ਹੋ ਸਕਦਾ ਹੈ। ਐਡਵੋਕੇਟ ਹਰਭਜਨ ਸਾਂਪਲਾ ਜਨਰਲ ਸਕੱਤਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਨੇ ਕਿਹਾ ਕਿ ਅੱਜ ਆਪਾਂ ਤਥਾਗਤ ਬੁੱਧ ਜੀ ਦੀ 2569ਵੀਂ ਜੈਅੰਤੀ ਮਨਾ ਰਹੇ ਹਾਂ। ਅੱਜ ਦੇ ਦਿਨ ਹੀ ਤਥਾਗਤ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ। ਅੱਜ ਦੇ ਇਤਿਹਾਸਕ ਦਿਨ ‘ਤੇ ਤਥਾਗਤ ਬੁੱਧ ਦਾ ਪ੍ਰੀਨਿਰਵਾਣ ਹੋਇਆ ਸੀ। ਐਡਵੋਕੇਟ ਸਾਂਪਲਾ ਜੀ ਨੇ ਇਸ ਮੌਕੇ ਸਭ ਨੂੰ ਵਧਾਈ ਦਿੱਤੀ। ਸੀਨੀਅਰ ਬੋਧੀ ਆਗੂ ਸ੍ਰੀ ਹੁਸਨ ਲਾਲ ਬੌਧ ਜੀ ਨੇ ਕਿਹਾ ਕਿ ਤਥਾਗਤ ਬੁੱਧ ਦੇ ਵਿਚਾਰਾਂ, ਸਿੱਖਿਆਵਾਂ ‘ਤੇ ਚੱਲਣਾ ਸਮੇਂ ਦੀ ਵਡਮੁੱਲੀ ਲੋੜ ਹੈ। ਮਨੁੱਖ ਤ੍ਰਿਸ਼ਨਾ ਦਾ ਤਿਆਗ ਕਰੇ ਤਾਂ ਉਸ ਦਾ ਜੀਵਨ ਸੁੱਖਾ ਭਰਿਆ ਹੋਵੇਗਾ।ਸਤਵਿੰਦਰ ਮਡਾਰ ਜੀ ਨੇ ਤਥਾਗਤ ਬੁੱਧ ਦੀਆਂ ਸਿੱਖਿਆਵਾਂ ਅਤੇ ਫਲਸਫੇ ‘ਤੇ ਚੱਲਣ ਲਈ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਪਰਮਜੀਤ ਜੱਸਲ ਜੀ ਨੇ ਵਧਾਈ ਦਿੰਦਿਆਂ ਕਿਹਾ ਕਿ ਤਥਾਗਤ ਬੁੱਧ ਜੀ ਹਮੇਸ਼ਾ ਸ਼ਾਂਤੀ, ਪਿਆਰ, ਸਮਾਨਤਾ, ਆਜ਼ਾਦੀ, ਭਾਈਚਾਰੇ ਨੂੰ ਪਹਿਲ ਦਿੰਦੇ ਸਨ। ਸ੍ਰੀ ਰਾਮ ਨਾਥ ਸੁੰਡਾ ਜੀ ਨੇ ਸਟੇਜ ਦੀ ਬਾਖੂਬੀ ਕਾਰਵਾਈ ਚਲਾਈ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਡਾਕਟਰ ਗੌਤਮ ਜੀ ਨੂੰ ਸਨਮਾਨਿਤ ਕੀਤਾ ਗਿਆ। ਮੁੰਨਾ ਬੌਧ ਜੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਚੰਚਲ ਬੌਧ ਨੇ ਸਮਾਗਮ ਵਿੱਚ ਪਹੁੰਚੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ। ਸਮਾਗਮ ਉਪਰੰਤ ਸਾਰਿਆਂ ਨੂੰ ਭੋਜਨ ਦਾਨ ਕੀਤਾ ਗਿਆ। ਯਾਦ ਰਹੇ ਐਸ.ਆਰ. ਕਟਾਰੀਆ ਸਿਹਤਯਾਬ ਨਾ ਹੋਣ ਕਰਕੇ ਸਮਾਗਮ ਵਿੱਚ ਨਹੀਂ ਪਹੁੰਚ ਸਕੇ। ਇਸ ਮੌਕੇ ‘ਤੇ ਚਮਨ ਸਾਂਪਲਾ, ਮਿਹਰ ਚੰਦ,ਸੁਰਿੰਦਰ ਕੁਮਾਰ, ਨਰਿੰਦਰ ਬੋਧ, ਮਨਜੀਤ ਕੌਰ ਸਾਂਪਲਾ ,ਕਾਂਤਾ ਸਾਂਪਲਾ, ਰੱਜਤ ਆਦਿ ਵੀ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਿਸੀਸਾਗਾ ਚ ਉੱਘੇ ਟਰਾਂਸਪੋਰਟਰ ਢੱਡਾ ਦਾ ਗੋਲੀਆਂ ਮਾਰ ਕੇ ਕਤਲ
Next article10ਵਾਂ ਵਰਲਡ ਕਬੱਡੀ ਕੱਪ ਸੈਕਰਾਮੈਂਟੋ ਕੈਲੀਫੋਰਨੀਆ ਯੂ ਐਸ ਏ ਵਿਖੇ ।