(ਸਮਾਜ ਵੀਕਲੀ) ਇਹ ਵਿਗਿਆਨਕ ਸੱਚ ਕਿ 60,000 ਸਾਲ ਪਹਿਲਾਂ ਮਨੁੱਖ ਦਾ ਜਨਮ ਅਫਰੀਕਾ ਦੀ ਧਰਤੀ ਉਤੇ ਹੋਇਆ। ਉਸ ਵੇਲੇ ਨਾ ਧਰਮ ਸੀ ਨਾ ਜਾਤ ਸੀ ਤੇ ਨਾ ਹੀ ਕੋਈ ਰਿਸ਼ਤਾ ਨਾਤਾ ਸੀ। ਮਨੁੱਖ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਨਵੀਆਂ ਧਰਤੀਆਂ ਵੱਲ ਵਧਿਆ। ਮਨੁੱਖ ਦਾ ਵਸੇਬਾ ਦਰਿਆਵਾਂ ਕਿਨਾਰੇ ਹੋਇਆ । ਪੌਣ, ਪਾਣੀ ਤੇ ਭੋਜਨ ਮਨੁੱਖ ਦੀ ਸਦੀਵੀ ਲੋੜ ਬਣਿਆ। ਇਹ ਲੋੜ ਪੂਰੀ ਕਰਨ ਲਈ ਮਨੁੱਖ ਤੁਰਿਆ ਨਵੀਆਂ ਦਿਸ਼ਾਵਾਂ ਵੱਲ। ਤੁਰਦਾ ਮਨੁੱਖ ਦੁਨੀਆਂ ਵਿੱਚ ਫੈਲਿਆ। ਕਬੀਲਿਆਂ ਤੋਂ ਪਿੰਡ ਤੇ ਸ਼ਹਿਰ ਬਣੇ। ਇਹ ਧਰਮ ਸ਼ੈਤਾਨ ਨੇ ਪੈਦਾ ਕੀਤਾ….?
ਜਦ ਧਰਮ ਪੈਦਾ ਕੀਤਾ ਫੇਰ ਮਨੁੱਖ ਪਹਿਲਾਂ ਰੰਗਾਂ ਵਿੱਚ ਫੇਰ ਨਸਲਾਂ ਵਿੱਚ ਵੰਡਿਆ। ਸੱਤ ਕੁ ਹਜ਼ਾਰ ਸਾਲ ਪਹਿਲਾਂ ਜਦ ਆਰੀਆ ਭਾਰਤ ਆਏ ਫੇਰ ਜਾਤ..ਊਚ ਨੀਚ..ਛੂਤ ਛਾਤ ਪੈਦਾ ਕੀਤਾ। ਸਿੱਖਿਆ ਦਾ ਕਾਰੋਬਾਰ ਬ੍ਰਾਹਮਣ ਨੇ ਆਪਣੇ ਕੋਲ ਰੱਖਿਆ। ਬਾਕੀਆਂ ਨੂੰ ਧਰਮ ਦੇ ਨਾਮ ਉਤੇ ਡਰਾਇਆ..ਜਿਵੇਂ ਹੁਣ ਡਰਾਉਦੇ ਹਨ। ਕੋਈ ਕਰਾਮਾਤ ਨਹੀਂ ਹੋਈ। ਕੋਈ ਮਨੁੱਖ ਦੀ ਜਾਤ ਨਹੀਂ ਸੀ। ਧਰਮ ਮਨੁੱਖ ਦੀ ਕਿਰਤ ਹੈ। ਕਿਰਤ ਦਾ ਧਰਮ ਵਪਾਰ ਬਣ ਗਿਆ ਤੇ ਬਣਾ ਲਿਆ। ਸ਼ੈਤਾਨ ਨੇ ਇਹ ਧਰਮ ਹਥਿਆਰ ਬਣਾਇਆ। ਮਨੁੱਖ ਦੇ ਉਪਰ ਹਰ ਤਰ੍ਹਾਂ ਜ਼ੁਲਮ ਢਾਹਿਆ। ਜਿਉਂ ਜਿਉਂ ਮਨੁੱਖ ਜਾਗਿਆ..ਧਰਮ ਦੇ ਜੂਲੇ ਵਿੱਚੋ ਨਿਕਲਕੇ ਪਾਸੇ ਹੋਇਆ। ਹਰ ਸਦੀ ਵਿੱਚ ਕੋਈ ਦਾਨਿਸ਼ਵਰ ਹੋਇਆ ਜਿਹੜਾ ਮਨੁੱਖਤਾ ਦੇ ਨਾਲ ਖਲੋਇਆ। ਪੁਜਾਰੀ ਵਰਗ ਨੂੰ ਜਦ ਵੀ ਖਤਰਾ ਹੋਇਆ ਤਾਂ ਉਹਨਾਂ ਧਰਮ ਦੀ ਦੁਰ ਵਰਤੋਂ ਕੀਤੀ ਤੇ ਹੋ ਰਹੀ ਹੈ। ਸ਼ਬਦ ਮਨੁੱਖ ਦੀ ਸਹੂਲਤ ਲਈ ਸਨ। ਦੁਨੀਆਂ ਵਿੱਚ ਸਭ ਤੋਂ ਵੱਧ ਬੋਲੀ ਜਾਣ ਚੀਨੀ ਭਾਸ਼ਾ ਹੈ, ਦੂਜੀ ਸਪੇਨ ਦੀ ਹਸਪਾਨਵੀ ਹੈ ਤੇ ਦੁਨੀਆਂ ਦੀ ਸੰਪਰਕ ਭਾਸ਼ਾ ਅੰਗਰੇਜ਼ੀ ਹੈ। ਪੰਜਾਬੀ ਭਾਸ਼ਾ ਪੰਦਰਾਂ ਕਰੋੜ ਬੋਲਦੇ ਹਨ..ਉਹ ਵੀ ਪਾਕਿਸਤਾਨੀ ਹਨ ਅਸੀਂ ਜਿਹੜੇ ਤਿੰਨ ਕੁ ਕਰੋੜ ਹਾਂ ! ਅਸੀਂ ਕਿੰਨੀ ਕੁ ਤੇ ਕਿੰਨੇ ਮਾਂ ਬੋਲੀ ਪੰਜਾਬੀ ਬੋਲਦੇ ਹਾਂ। ਤੇ ਸਾਡੇ ਬੱਚੇ ਸਰਕਾਰੀ ਸਕੂਲ ਵਿਚ ਪੜਦੇ ਹਨ ? ਹੁਣ ਸਾਨੂੰ ਰੋਟੀ ਤੇ ਰੋਜ਼ੀ ਦੇ ਫਿਕਰ ਨਾਲੋਂ ਧਰਮ ਦਾ ਵੱਧ ਫਿਕਰ ਲੱਗਿਆ ਹੈ ਤੇ ਸਾਨੂੰ ਸਦਾ ਹੀ ਵਡਿਆ ਕੇ ਵਰਤਿਆ ਹੈ। ਹੁਣ ਵੀ ਵਰਤੇ ਜਾ ਰਹੇ ਹਾਂ ਤੇ ਜਾਂਦੇ ਰਹਾਂਗੇ ਜਦ ਤੱਕ ਅਖੌਤੀ ਧਰਮ ਦੀ ਦਲਦਲ ਵਿੱਚੋਂ ਬਾਹਰ ਨਹੀਂ ਆਉਦੇ। ਸੰਭਲੋ ਪੰਜਾਬੀ ਓ।
ਜਾਗੋ ਤੇ ਅਖੌਤੀ ਧਰਮ ਦੀ ਬੁੱਕਲ ਵਿੱਚੋਂ ਨਿਕਲੋ!
ਬੁੱਧ ਸਿੰਘ ਨੀਲੋੰ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly